ਸੈਫ ਅਲੀ ਖਾਨ ਆਪਣੀ ਗਰਲਫ੍ਰੈਂਡ ਕਰੀਨਾ ਦਾ ਸਾਥ ਨਹੀਂ ਛੱਡਨਾ ਚਾਹੁੰਦੇ। ਹਾਲ ਵਿੱਚ ਹੀ ਕਰੀਨਾ ਕਪੂਰ ਸ਼ਾਹਰੁਖ ਖਾਨ ਦੀ ਫਿਲਮ 'ਬਿੱਲੂ ਬਾਰਬਰ' ਦੇ ਲਈ ਚਾਰ ਦਿਨ ਦੇ ਸ਼ੂਟਿੰਗ ਸ਼ਡਿਉਲ ਤੇ ਸੀ। ਇਹਨਾਂ ਚਾਰਾਂ ਦਿਨਾਂ ਵਿੱਚ ਸੈਫ ਅਲੀ ਖਾਨ ਉਹਨਾਂ ਨਾਲ ਸੈਟ ਤੇ ਆਉਂਦੇ ਸਨ ਅਤੇ ਸ਼ੂਟਿੰਗ ਖਤਮ ਹੋਣ ਦੇ ਬਾਅਦ ਕਰੀਨਾ ਨੂੰ ਲੈ ਕੇ ਜਾਂਦੇ ਸਨ।
ਸੈਫ ਸਿਰਫ ਸੈਟ ਤੇ ਰਹਿੰਦੇ ਨਹੀਂ ਸਨ ਬਲਕਿ ਹਰ ਸੀਨ ਦੇ ਬਾਅਦ ਉਹ ਕੈਮਰੇ ਕੋਲ ਲਗੇ ਮਾਨੀਟਰ ਤੇ ਇਹ ਵੀ ਵੇਖਦੇ ਸਨ ਕਿ ਸੀਨ ਚੰਗਾ ਹੋਇਆ ਕਿ ਨਹੀਂ। ਸੈਫ ਦੇ ਲਗਾਤਾਰ ਸੈਟ ਤੇ ਆਉਣ ਤੇ ਕੁੱਝ ਲੋਕਾਂ ਨੇ ਇਹ ਵੀ ਕਿਹਾ ਕਿ ਸੈਫ ਨੂੰ ਫਿਲਮ ਲਈ ਸਾਈਨ ਕਰ ਲੈਣਾ ਚਾਹੀਦਾ ਹੈ ਕਿਉਂਕਿ ਡੇਟਸ ਤਾਂ ਉਹਨਾਂ ਦੀ ਮਿਲ ਹੀ ਗਈ ਹੈ ਸਾਨੂੰ।
|