ਮਲਿਕਾ ਸ਼ੇਰਾਵਤ ਅਕਸਰ ਵਿਵਾਦਾਂ ਵਿੱਚ ਫਸਦੀ ਰਹਿੰਦੀ ਹੈ। ਤਾਜਾ ਮਾਮਲਾ ਉਹਨਾਂ ਦੀ ਡ੍ਰੈਸ ਨੂੰ ਲੈ ਕੇ ਹੈ। ਕਮਲ ਹਸਨ ਦੀ ਮੇਗਾ ਫਿਲਮ 'ਦਸ਼ਾਵਤਾਰਮ' ਦਾ ਸੰਗੀਤ 25 ਅਪ੍ਰੈਲ ਨੂੰ ਵਧੀਆ ਪ੍ਰੋਗਰਾਮ ਆਯੋਜਿਤ ਕਰ ਕੇ ਜਾਰੀ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਮਲਿਕਾ ਦੇ ਇਲਾਵਾ ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਅਤੇ ਹਾਲੀਵੁੱਡ ਦੇ ਐਕਸ਼ਨ ਸਟਾਰ ਜੈਕੀ ਚੇਨ ਵੀ ਉਪਸਥਿਤ ਸਨ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ।
ਘੱਟ ਕੱਪੜੇ ਪਹਿਨਣ ਲਈ ਪ੍ਰਸਿੱਧ ਮਲਿਕਾ ਇਸ ਪ੍ਰੋਗਰਾਮ ਵਿੱਚ ਮਿਨੀ ਸਕਰਟ ਪਾ ਕੇ ਆਈ ਸੀ, ਜਿਸਦਾ ਪਿਛਲਾ ਹਿੱਸਾ ਕਾਫੀ ਖੁੱਲ੍ਹਾ ਸੀ। ਇਸ ਨੂੰ ਲੈ ਕੇ ਕੁਝ ਲੋਕਾਂ ਨੇ ਨਿਰਾਸ਼ਾ ਪ੍ਰਗਟ ਕਰੀ ਹੈ।
ਹਿੰਦੂ ਮੱਕਲ ਕਾਂਚੀ ਦੇ ਸਚਿਵ ਐਸ ਆਰ ਕਨਿਰਾਜ ਨੇ ਮਲਿਕਾ ਦੇ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਹੈ। ਇਸ ਵਿੱਚ ਕਿਹਾ ਗਿਆ ਕਿ ਮਲਿਕਾ ਨੇ ਅਜਿਹੀ ਡ੍ਰੈਸ ਪਹਿਨ ਕੇ ਤਮਿਲਨਾਡੂ ਦੇ ਲੋਕਾਂ ਨੂੰ ਮਾਨਸਿਕ ਵੇਦਨਾ ਪਹੁੰਚਾਈ ਹੈ ਅਤੇ ਇਹ ਤਮਿਲ ਸੰਸਕ੍ਰਿਤੀ ਦਾ ਅਪਮਾਨ ਹੈ। ਇਸ ਡ੍ਰੈਸ ਵਿੱਚ ਉਹ ਤਮਿਲਨਾਡੂ ਦੇ ਮੁੱਖਮੰਤਰੀ ਦੇ ਸਾਹਮਣੇ ਲੱਤ ਤੇ ਲੱਤ ਚੜ੍ਹਾ ਕੇ ਬੈਠੀ ਸੀ, ਜੋ ਕਿ ਸਹੀ ਨਹੀਂ ਹੈ। ਇੰਡੀਅਨ ਪੈਨਲ ਕੋਡ ਦੇ ਸੈਕਸ਼ਨ 294 ਦੇ ਅਨੁਸਾਰ ਮਲਿਕਾ ਤੇ ਕਾਰਵਾਈ ਹੋ ਸਕਦੀ ਹੈ।
ਕੁਝ ਮਹੀਨੇ ਪਹਿਲਾਂ 'ਸ਼ਿਵਾ ਜੀ' ਫਿਲਮ ਦੇ ਪ੍ਰੋਗਰਾਮ ਵਿੱਚ ਨਾਇਕਾ ਸ਼ਰੇਆ ਸਰਨ ਨੂੰ ਵੀ ਇਸ ਤਰ੍ਹਾਂ ਦੀ ਘਟਨਾ ਦਾ ਸਾਹਮਣਾ ਕਰਨਾ ਪਿਆ ਸੀ। ਸ਼ਰੇਆ ਦੀ ਡ੍ਰੈਸ ਤੇ ਵੀ ਨਿਰਾਸ਼ਾ ਪ੍ਰਗਟ ਕਰੀ ਗਈ ਸੀ। ਬਾਅਦ ਵਿੱਚ ਸ਼ਰੇਆ ਨੇ ਮਾਫੀ ਮੰਗ ਕੇ ਮਾਮਲਾ ਖਤਮ ਕੀਤਾ।
|