ਅਜੈ ਦੇਵਗਨ ਅੱਜ ਕੱਲ੍ਹ ਕਾਫੀ ਰੁੱਝੇ ਹੋਏ ਹਨ। ਵਰਤਮਾਨ ਵਿੱਚ ਉਹ ਰੋਹਿਤ ਸ਼ੈਟੀ ਦੀ ਫਿਲਮ 'ਗੋਲਮਾਲ ਰਿਟਰਨਸ' ਦੀ ਸ਼ੂਟਿੰਗ ਗੋਆ ਵਿੱਚ ਕਰ ਰਹੇ ਹਨ।
ਫਿਲਮ ਦੇ ਇਲਾਵਾ ਉਹਨਾਂ ਨੂੰ ਡਾਂਸ ਰਿਐਲਟੀ ਸ਼ੋਅ ਵਿੱਚ ਜੱਜ ਦੀ ਭੂਮਿਕਾ ਵੀ ਨਿਭਾਉਣੀ ਪੈਂਦੀ ਹੈ। ਇਸ ਕਰਕੇ ਅਜੈ ਦੇਵਗਨ ਪੂਰਾ ਹਫਤਾ ਗੋਆ ਵਿੱਚ ਹੀ ਰਹਿੰਦੇ ਹਨ ਅਤੇ ਹਫਤੇ ਦੇ ਅੰਤ ਵਿੱਚ ਸਵੇਰ ਦੀ ਫਲਾਈਟ ਵਿੱਚ ਬੈਠ ਕੇ ਗੋਆ ਤੋਂ ਮੁੰਬਈ ਆਉਂਦੇ ਹਨ ਅਤੇ ਪੂਰਾ ਦਿਨ ਸ਼ੂਟਿੰਗ ਕਰਨ ਦੇ ਬਾਅਦ ਸ਼ਾਮ ਦੀ ਫਲਾਈਟ ਤੋਂ ਫਿਰ ਗੋਆ ਚਲੇ ਜਾਂਦੇ ਹਨ।
|