ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਿਰਾਸ਼ ਕੀਤਾ 'ਟਸ਼ਨ' ਨੇ
ਯਸ਼ਰਾਜ ਫਿਲਮਸ ਦੁਆਰਾ ਬਣਾਈ 'ਟਸ਼ਨ' ਤੋਂ ਆਮ ਲੋਕਾਂ ਦੇ ਨਾਲ ਬਾਲੀਵੁੱਡ ਵਾਲਿਆਂ ਨੂੰ ਵੀ ਬਹੁਤ ਉਮੀਦਾਂ ਸਨ। ਸਾਰਿਆਂ ਨੂੰ ਲੱਗ ਰਿਹਾ ਸੀ ਕਿ 'ਟਸ਼ਨ' ਇੱਕ ਰੋਚਕ ਫਿਲਮ ਹੋਵੇਗੀ ਅਤੇ ਇਸ ਨਾਲ ਬਾਕਸ ਆਫਿਸ ਤੇ ਵਧੀਆ ਵਪਾਰ ਕਰੇਗੀ। ਸਿਨੇਮਾਘਰਾਂ ਵਾਲਿਆਂ ਨੂੰ ਇਕ ਅਜਿਹੀ ਫਿਲਮ ਚਾਹੀਦੀ ਸੀ ਜੋ ਲੰਬੇ ਸਮੇਂ ਤਕ ਸਿਨੇਮਾਘਰ ਵਿੱਚ ਚਲਦੀ ਰਹੇ, ਪਰੰਤੂ "ਟਸ਼ਨ' ਨੇ ਸਭ ਨੂੰ ਨਿਰਾਸ਼ ਕਰ ਦਿੱਤਾ।

ਆਦਿਤਯ ਚੋਪੜਾ ਅਤੇ ਮਲਟੀਪਲੈਕਸ ਦੇ ਵਿਚਕਾਰ ਹਿੱਸੇ ਨੂੰ ਲੈ ਕੇ ਗੱਲ ਨਹੀਂ ਬਣੀ ਇਸ ਲਈ ਇਹ ਫਿਲਮ ਮਲਟੀਪਲੈਕਸ ਵਿੱਚ ਰਿਲੀਜ਼ ਨਹੀਂ ਹੋਈ। ਆਦਿਤਯ ਨੂੰ ਆਪਣੀ ਫਿਲਮ ਤੇ ਭਰੋਸਾ ਸੀ ਅਤੇ ਉਹਨਾਂ ਨੇ 'ਟਸ਼ਨ' ਨੂੰ ਸਿੰਗਲ ਸਿਨੇਮਾਘਰ ਵਿੱਚ ਰਿਲੀਜ਼ ਕੀਤਾ।

ਪਹਿਲਾਂ ਸ਼ੋ ਦੇਖਣ ਵਾਲੇ ਦਰਸ਼ਕਾਂ ਨੇ ਫਿਲਮ ਨੂੰ ਬਹੁਤ ਖਰਾਬ ਦੱਸਿਆ ਇਹ ਗੱਲ ਸਾਰੇ ਪਾਸੇ ਫੈਲ ਗਈ ਹੈ। ਜਿਆਦਾਤਰ ਸ਼ਹਿਰਾਂ ਵਿੱਚ 'ਟਸ਼ਨ' ਨੂੰ ਚੰਗੀ ਸ਼ੁਰੂਆਤ ਨਹੀਂ ਮਿਲੀ। ਇੱਕ ਮਸ਼ਹੂਰ ਬੈਨਰ ਅਤੇ ਸੁਪਰ ਸਟਾਰਾਂ ਦੇ ਨਾਲ ਬਣਾਈ ਗਈ ਫਿਲਮ ਦਾ ਕੋਈ ਪ੍ਰਭਾਵ ਨਹੀਂ ਹੋਇਆ।

18 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀਆਂ ਸਾਰੀਆਂ ਫਿਲਮਾਂ ਸਲਾਖੇਂ, ਦ ਅਵੇਕਨਿੰਗ, ਹੋਪ ਐਂਡ ਏ ਲਿਟਿਲ ਸ਼ੁਗਰ, ਇਕ ਬਾਰ ਮਜ਼ਾ ਲੀਜੀਏ, ਖੰਡਾਲਾ ਹਾਉਸ, ਸਮੁੰਦਰ ਦਾ ਬਾਦਸ਼ਾਹ(ਡਬ) ਬੁਰੀ ਤਰ੍ਹਾਂ ਫਲਾਪ ਹੋਈਆਂ। ਦਰਸ਼ਕਾਂ ਨੇ ਇਹਨਾ ਫਿਲਮਾਂ ਦੀ ਦੂਰੀ ਬਣਾ ਕੇ ਰੱਖਣਾ ਹੀ ਠੀਕ ਸਮਝਿਆ। ਬਹੁਤ ਮੁਸ਼ਕਿਲ ਨਾਲ ਇਹਨਾਂ ਫਿਲਮਾਂ ਨੇ ਸਿਨੇਮਾਘਰਾਂ ਵਿੱਚ ਇੱਕ ਹਫਤਾ ਪੂਰਾ ਕੀਤਾ।

'ਯੂ ਮੀ ਔਰ ਹਮ' ਦਾ ਕਲੈਕਸ਼ਨ ਦੂਜੇ ਹਫਤੇ ਵਿੱਚ ਹੋਰ ਘੱਟ ਹੋ ਗਿਆ। ਦੇਸ਼ ਦੇ 187 ਸਿਨੇਮਾਘਰਾਂ ਦੇ ਅੰਕੜਿਆਂ ਦੇ ਅਨੁਸਾਰ ਇਸ ਫਿਲਮ ਨੇ ਲਗਭਗ 3 ਕਰੋੜ 55 ਲੱਖ ਦਾ ਵਪਾਰ ਕੀਤਾ। ਕ੍ਰੇਜੀ-4 ਨੂੰ ਵੀ ਦਰਸ਼ਕਾਂ ਨੇ ਪਸੰਦ ਨਹੀਂ ਕੀਤਾ। 188 ਸਿਨੇਮਾਘਰਾਂ ਦੇ ਅੰਕੜਿਆਂ ਦੇ ਅਨੁਸਾਰ ਇਸ ਫਿਲਮ ਨੇ ਲਗਭਗ 2 ਕਰੋੜ 45 ਲੱਖ ਦਾ ਵਪਾਰ ਕੀਤਾ। 'ਸ਼ੋਰਯ' 'ਖੁਦਾ ਕੇ ਲਿਏ' ਅਤੇ 'ਵਨ ਟੂ ਥ੍ਰੀ' ਆਪਣੀ ਆਖਰੀ ਸਾਹ ਲੈ ਰਹੀਆਂ ਹਨ।

'ਰੇਸ' ਦੇ ਕਲੈਕਸ਼ਨ ਵਿੱਚ ਕਾਫੀ ਗਿਰਾਵਟ ਆ ਰਹੀ ਹੈ। ਇਸ ਫਿਲਮ ਨੇ ਪੰਜਵੇ ਹਫਤੇ ਵਿੱਚ 111 ਸਿਨੇਮਾਘਰਾਂ ਵਿੱਚ ਲਗਭਗ 62 ਲੱਖ ਦਾ ਵਪਾਰ ਕੀਤਾ।

ਟਾਪ ਪੰਜ ਫਿਲਮਾਂ ( 18 ਅਪ੍ਰੈਲ ਤੋਂ 24 ਅਪ੍ਰੈਲ 2008)
1) ਯੂ ਮੀ ਔਰ ਹਮ ( ਦੂਜਾ ਹਫਤਾ)
2) ਕ੍ਰੇਜੀ 4 ( ਦੂਜਾ ਹਫਤਾ)
3) ਰੇਸ ( ਪੰਜਵਾ ਹਫਤਾ)
4) ਖੁਦਾ ਕੇ ਲਿਏ( ਤੀਜਾ ਹਫਤਾ)
5) ਸ਼ੋਰਯ( ਤੀਜਾ ਹਫਤਾ)
ਹੋਰ ਵੀ
'ਅਨਾਮਿਕਾ' ਤੋਂ ਨਰਾਜ਼ ਹੈ ਕੋਇਨਾ
ਆਮਿਰ ਦੇ ਨਾਲ ਫਿਲਮ ਕਰਨਾ ਚਾਹੁੰਦੇ ਹਨ ਸ਼ਾਹਰੁਖ
ਕੁਣਾਲ ਬਣੇ ਰਾਮ
ਦੋਸਤੀ ਦੇ ਖਾਤਿਰ
ਚਿੰਨੀ ਸੁਭਾਸ਼ ਦੇ ਨਾਲ ਕੰਮ ਕਰਨਗੇ
ਮਿਹਨਤ ਰੰਗ ਲਿਆਈ ਮਿਨਿਸ਼ਾ ਦੀ