ਅਰਸ਼ਦ ਵਾਰਸੀ ਇਹਨਾਂ ਦਿਨਾਂ ਵਿੱਚ ਕਾਫੀ ਰੁੱਝੇ ਹੋਏ ਹਨ। ਅਰਸ਼ਦ ਨੂੰ ਆਪਣੇ ਘਰ ਵਿੱਚ ਰਹਿਣਾ ਬਹੁਤ ਪਸੰਦ ਹੈ ਅਤੇ ਲੰਬੇ ਸਮੇਂ ਤੋਂ ਸ਼ੂਟਿੰਗ ਹੋਣ ਕਰ ਕੇ ਉਹਨਾਂ ਨੂੰ ਘਰ ਦੀ ਬਹੁਤ ਯਾਦ ਆ ਰਹੀ ਹੈ। ਅਰਸ਼ਦ ਦਾ ਅਗਲੇ ਤਿੰਨ ਮਹੀਨੇ ਤੱਕ ਸ਼ੂਟਿੰਗ ਦੇ ਕਾਰਨ ਉਹ ਘਰ ਨਹੀਂ ਜਾ ਸਕਦੇ ਇਸ ਗੱਲ ਤੋਂ ਉਹ ਦੁਖੀ ਹਨ।
ਉਹਨਾਂ ਦੇ ਅਨੁਸਾਰ ਵਿਅਕਤੀ ਮਿਹਨਤ ਪਰਿਵਾਰ ਦੇ ਲਈ ਕਰਦਾ ਹੈ ਅਤੇ ਜੇ ਪਰਿਵਾਰ ਨੂੰ ਸਮਾਂ ਨਾ ਦੇ ਪਾਵੇ ਤਾਂ ਕੀ ਫਾਇਦਾ? ਅਰਸ਼ਦ ਦਸ ਦਿਨਾਂ ਦੇ ਲਈ ਮਾਰੀਸ਼ੀਅਸ ਜਾ ਰਹੇ ਹਨ। ਉਥੋਂ ਆ ਕੇ ਉਹ ਗੋਆ ਵਿੱਚ ਰਹਿਣਗੇ। ਗੋਆ ਦੀ ਸ਼ੂਟਿੰਗ ਪੂਰੀ ਕਰ ਕੇ ਉਹ ਇੱਕ ਹਫਤੇ ਦੇ ਲਈ ਲੰਦਨ ਚਲੇ ਜਾਣਗੇ। ਇਸ ਦੇ ਬਾਅਦ ਇਕ ਹਫਤੇ ਲਈ ਮੁੰਬਈ ਵਿੱਚ ਸ਼ੂਟਿੰਗ ਕਰਨਗੇ ਅਤੇ ਫਿਰ ਢਾਈ ਮਹੀਨੇ ਲਈ ਲੰਦਨ ਸ਼ੂਟਿੰਗ ਚਲੇ ਜਾਣਗੇ।
|