ਸਮੀਰ ਦੱਤਾਨੀ ਇਹਨਾਂ ਦਿਨਾਂ ਵਿੱਚ ਪਰੇਸ਼ਾਨ ਹਨ, ਕਿਉਂਕਿ ਉਹਨਾਂ ਦੀਆਂ ਦੋ ਫਿਲਮਾਂ ਇੱਕ ਹੀ ਦਿਨ ਰਿਲੀਜ਼ ਹੋਣ ਵਾਲੀਆਂ ਹਨ। ਸਮੀਰ ਦੇ ਅਨੁਸਾਰ ਇਹ ਨਹੀਂ ਹੋਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਦੋਹਾਂ ਫਿਲਮਾਂ ਦੇ ਵਪਾਰ ਤੇ ਅਸਰ ਪਵੇਗਾ।
ਸਮੀਰ ਦੀ ਇੱਕ ਫਿਲਮ 'ਧੂਮ ਧੜਾਕਾ' ਅਤੇ ਅਤੇ ਦੂਜੀ 'ਮੁਖਬੀਰ' ਹੈ। 'ਧੂਮ ਧੜਾਕਾ' ਕਾਮੇਡੀ ਫਿਲਮ ਹੈ ਅਤੇ 'ਮੁਖਬੀਰ' ਥ੍ਰਿਲਰ ਫਿਲਮ ਹੈ। ਸਮੀਰ ਨੇ ਦੋਹਾਂ ਫਿਲਮਾਂ ਦੇ ਨਿਰਮਾਤਾਵਾਂ ਨਾਲ ਗੱਲ ਵੀ ਕੀਤੀ ਹੈ ਅਤੇ ਫਿਲਮ ਨੂੰ ਵੱਖ ਵੱਖ ਮਿਤੀ ਨੂੰ ਰਿਲੀਜ਼ ਕਰਨ ਦੇ ਲਈ ਕਿਹਾ ਹੈ।
|