ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਵੀਂ ਸ਼ੁਰੂਆਤ ਕਰਨਾ ਚਾਹੁੰਦੀ ਹੈ ਅਮੀਸ਼ਾ
'ਕਹੋ ਨਾ ਪਿਆਰ ਹੈ' ਅਤੇ 'ਗਦਰ : ਏਕ ਪ੍ਰੇਮਕਥਾ' ਜਿਹੀਆਂ ਮੇਗਾ ਹਿੱਟ ਫਿਲਮਾਂ ਵਿੱਚ ਅਭਿਨੇ ਕਰਨ ਦੇ ਬਾਅਦ ਅਮੀਸ਼ਾ ਪਟੇਲ ਵਿਕਰਮ ਭੱਟ ਦੇ ਪਿਆਰ ਦੇ ਚੱਕਰ ਵਿੱਚ ਫਸ ਗਈ। ਵਿਕਰਮ ਦੇ ਪਿਆਰ ਵਿੱਚ ਅਮੀਸ਼ਾ ਇਸ ਤਰ੍ਹਾਂ ਗੁਆਚ ਗਈ ਕਿ ਉਹਨਾਂ ਕੋਲ ਫਿਲਮ ਕਰਨ ਦਾ ਸਮਾਂ ਨਹੀਂ ਰਿਹਾ। ਨਤੀਜਾ ਇਹ ਹੋਇਆ ਕਿ ਨਿਰਮਾਤਾਵਾਂ ਨੇ ਅਮੀਸ਼ਾ ਦੇ ਨਾਮ ਤੇ ਵਿਚਾਰ ਕਰਨਾ ਬੰਦ ਕਰ ਦਿੱਤਾ।

ਅਮੀਸ਼ਾ ਨੇ ਵਿਕਰਮ ਲਈ ਮਾਂ-ਬਾਪ ਨੂੰ ਵੀ ਛੱਡ ਦਿੱਤਾ ਅਤੇ ਉਹਨਾਂ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ। ਵਿਕਰਮ ਅਤੇ ਅਮੀਸ਼ਾ ਦੇ ਰਿਸ਼ਤੇ ਦਾ ਕੀ ਹੋਵੇਗਾ ਇਹ ਸ਼ਾਇਦ ਅਮੀਸ਼ਾ ਨੂੰ ਛੱਡ ਕੇ ਸਭ ਜਾਣਦੇ ਸਨ। ਆਖਿਰਕਾਰ ਉਹੀ ਹੋਇਆ ਜਿਸ ਦਾ ਡਰ ਸੀ। ਅਮੀਸ਼ਾ ਅਤੇ ਵਿਕਰਮ ਭੱਟ ਦਾ ਪ੍ਰੇਮ ਕੁਝ ਦਿਨ ਇਕੱਠਾ ਰਿਹਾ ਅਤੇ ਉਸਦੇ ਬਾਅਦ ਦੋਨਾਂ ਦੀਆਂ ਰਾਹਾਂ ਜੁਦਾ ਹੋ ਗਈਆਂ।

ਵਿਕਰਮ ਤੋਂ ਅਲੱਗ ਹੋਣ ਦੇ ਬਾਅਦ ਅਮੀਸ਼ਾ ਦੇ ਕੋਲ ਸਮਾਂ ਹੀ ਸਮਾਂ ਹੈ। ਉਹਨਾਂ ਨੇ ਆਪਣੇ ਕਰਿਅਰ ਤੇ ਗੰਭੀਰਤਾ ਨਾਲ ਧਿਆਨ ਦੇਣ ਦਾ ਫੈਸਲਾ ਕਰ ਲਿਆ ਹੈ। ਫਿਰ ਤੋਂ ਸਥਾਪਿਤ ਹੋਣਾ ਸੌਖਾ ਨਹੀਂ ਹੈ। ਬਾਲੀਵੁੱਡ ਵਿੱਚ ਨਵੀਂਆਂ ਨਾਇਕਾਵਾਂ ਨਾਲ ਅਮੀਸ਼ਾ ਨੂੰ ਟੱਕਰ ਲੈਣੀ ਪਏਗੀ।

ਪਿਛਲੇ ਦਿਨੀਂ ਅਮੀਸ਼ਾ ਨੂੰ ਸ਼ਾਹਰੁਖ ਖਾਨ ਦੀ ਹੋਮ ਪ੍ਰੋਡਕਸ਼ਨ ਦੀ ਫਿਲਮ 'ਬਿੱਲੂ ਬਾਰਬਰ' ਮਿਲੀ। ਇਸ ਫਿਲਮ ਨੂੰ ਲੈ ਕੇ ਅਮੀਸ਼ਾ ਬਹੁਤ ਉਤਸ਼ਾਹਿਤ ਸੀ। ਅਮੀਸ਼ਾ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਇਸ ਫਿਲਮ ਵਿੱਚ ਉਹ ਇਰਫਾਨ ਖਾਨ ਦੀ ਨਾਇਕਾ ਬਣੇਗੀ।

ਕੁਝ ਦਿਨਾਂ ਬਾਅਦ ਅਮੀਸ਼ਾ ਨੂੰ ਲੱਗਿਆ ਕਿ ਜੇ ਉਹ ਇਰਫਾਨ ਦੀ ਨਾਇਕਾ ਬਣ ਗਈ ਤਾਂ ਉਸਦੇ ਕਰਿਅਰ ਤੇ ਇਸਦਾ ਉਲਟਾ ਅਸਰ ਹੋਵੇਗਾ। ਸੋਚ-ਵਿਚਾਰ ਕੇ ਉਹਨਾਂ ਨੇ ਇਸ ਫਿਲਮ ਤੋਂ ਅਲੱਗ ਹੋਣ ਦਾ ਨਿਰਣਾ ਲੈ ਲਿਆ।

ਅਮੀਸ਼ਾ ਦੀ ਛਵੀ ਇਸ ਕਰਕੇ ਹੋਰ ਧੁੰਦਲੀ ਹੋ ਗਈ। ਸ਼ਾਹਰੁਖ ਦੀ ਫਿਲਮ ਲਈ ਹਾਂ ਕਰਨ ਦੇ ਬਾਅਦ ਨਾਂਹ ਕਰਨ ਦੇ ਕਾਰਨ ਤੋਂ ਸਾਬਿਤ ਹੋਇਆ ਕਿ ਉਹ ਗੈਰਜਿੰਮੇਦਾਰ ਹੋਣ ਦੇ ਨਾਲ-ਨਾਲ ਨਿਰਣਾ ਲੈਣ ਵਿੱਚ ਵੀ ਕਮਜੋਰ ਹਨ।

ਪਿਛਲੇ ਸਾਲ ਪ੍ਰਦਰਸ਼ਿਤ 'ਭੂਲ ਭੁਲੱਇਆ' ਜਿਹੀ ਸਫਲ ਫਿਲਮ ਨਾਲ ਜੁੜੀ ਹੋਣ ਦੇ ਬਾਵਜੂਦ ਅਮੀਸ਼ਾ ਨੂੰ ਕੋਈ ਲਾਭ ਨਹੀਂ ਪਹੁੰਚਿਆ। ਸ਼ਾਇਦ ਨਿਰਮਾਤਾਵਾਂ ਨੇ ਅਮੀਸ਼ਾ ਦੇ ਨਾਮ ਤੇ ਵਿਚਾਰ ਕਰਨਾ ਬੰਦ ਕਰ ਦਿੱਤਾ ਹੈ।

ਕੁਣਾਲ ਕੋਹਲੀ ਦੀ ਆਉਣ ਵਾਲੀ ਫਿਲਮ 'ਥੋੜਾ ਪਿਆਰ ਥੋੜਾ ਮੈਜਿਕ' ਵਿੱਚ ਅਮੀਸ਼ਾ ਛੋਟੀ ਜਿਹੀ ਭੂਮਿਕਾ ਵਿੱਚ ਦਿਖਾਈ ਦਵੇਗੀ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਵਿੱਚ ਅਮੀਸ਼ਾ ਤੇ ਇੱਕ ਹਾਟ ਸਾਂਗ ਫਿਲਮਾਇਆ ਗਿਆ ਹੈ। ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਫਿਲਮ ਤੋਂ ਅਮੀਸ਼ਾ ਦੇ ਕਰਿਅਰ ਨੂੰ ਥੋੜੀ ਗਤੀ ਮਿਲੇਗੀ। 'ਚਤੁਰ ਸਿੰਘ ਦੋ ਸਟਾਰ' ਅਤੇ 'ਦੋ ਲਕੀ' ਵੀ ਉਸਦੀਆਂ ਆਉਣ ਵਾਲੀਆਂ ਫਿਲਮਾਂ ਹਨ।

ਵਿਕਰਮ ਭੱਟ ਤੋਂ ਅਲੱਗ ਹੋਣ ਦੇ ਬਾਅਦ ਅਮੀਸ਼ਾ ਨੇ ਨਵਾਂ ਘਰ ਲੈ ਲਿਆ ਹੈ, ਜਿਸਦੀ ਸਾਜ-ਸੱਜਾ ਵਿੱਚ ਉਹ ਫਿਲਹਾਲ ਰੁੱਝੀ ਹੋਈ ਹੈ। ਵਿਕਰਮ ਭੱਟ ਅਤੇ ਉਹਨਾਂ ਦੇ ਨਾਲ ਗੁਜਾਰੇ ਗਏ ਦਿਨਾਂ ਨੂੰ ਅਮੀਸ਼ਾ ਭੁਲਾ ਚੁੱਕੀ ਹੈ। ਉਹ ਇੱਕ ਵਾਰ ਫਿਰ ਨਵੇਂ ਸਿਰੇ ਤੋਂ ਸ਼ੁਰੂਆਤ ਕਰਨਾ ਚਾਹੁੰਦੀ ਹੈ। ਨਵੇਂ ਘਰ ਤੋਂ ਉਹਨਾਂ ਨੇ ਆਪਣੀ ਸ਼ੁਰੂਆਤ ਕਰ ਦਿੱਤੀ ਹੈ।
ਹੋਰ ਵੀ
ਓਮਪੁਰੀ ਦਾ ਆਈਟਮ ਸਾਂਗ
ਮਾਈ ਸਨ ਅਤੇ ਮਾਈ ਜਾਨ
ਪ੍ਰਿਅਦਰਸ਼ਨ ਦੀ 'ਮੇਰੇ ਬਾਪ ਪਹਿਲੇ ਆਪ'
ਰਾਖੀ ਦੇ ਆਈਟਮ ਨੰਬਰ ਤੋਂ ਨਰਾਜ ਤੇਲਗੀ
ਸੋਨਮ-ਰਣਬੀਰ ਦੀ ਦੋਸਤੀ ਟੁੱਟੀ
ਸ਼ੂਟਿੰਗ ਦੇ ਦੌਰਾਨ ਝਗੜਾ ਕੀਤਾ