ਲੱਗਦਾ ਹੈ ਕਿ ਬਾਲੀਵੁੱਡ ਵਿੱਚ ਹੁਣ ਸਾਰੇ ਕਲਾਕਾਰਾਂ ਨੂੰ ਆਈਟਮ ਸਾਂਗ ਕਰਨ ਦਾ ਸ਼ੌਕ ਚੜ੍ਹਿਆ ਹੋਇਆ ਹੈ। ਮਸ਼ਹੂਰ ਕਲਾਕਾਰ ਓਮਪੁਰੀ ਪ੍ਰਿਅਦਰਸ਼ਨ ਦੀ ਅਗਲੀ ਫਿਲਮ 'ਮੇਰੇ ਬਾਪ ਪਹਿਲੇ ਆਪ' ਵਿੱਚ ਆਈਟਮ ਸਾਂਗ ਕਰਦੇ ਹੋਏ ਨਜ਼ਰ ਆਉਣ ਵਾਲੇ ਹਨ।
ਓਮਪੁਰੀ ਇਸ ਗੱਲ ਤੋਂ ਬਹੁਤ ਖੁਸ਼ ਹਨ ਕਿ ਉਹ ਆਈਟਮ ਸਾਂਗ ਕਰ ਰਹੇ ਹਨ। ਫਿਲਮ ਵਿੱਚ ਅਜਿਹਾ ਦੱਸਿਆ ਗਿਆ ਹੈ ਕਿ ਓਮਪੁਰੀ ਸੁਪਨੇ ਵਿੱਚ ਖੂਬਸੂਰਤ ਕੁੜੀਆਂ ਨੂੰ ਦੇਖਦੇ ਹਨ ਅਤੇ ਉਹਨਾਂ ਦੇ ਨਾਲ ਡਾਂਸ ਕਰਦੇ ਹਨ।
ਇਸ ਗਾਣੇ ਨੂੰ ਗੋਆ ਵਿੱਚ ਸ਼ੂਟ ਕੀਤਾ ਗਿਆ ਹੈ। ਫਿਲਮ ਵਿੱਚ ਅਕਸ਼ੈ ਖੰਨਾ, ਪਰੇਸ਼ ਰਾਵਲ ਅਤੇ ਰਾਜਪਾਲ ਯਾਦਵ ਵੀ ਹਨ।
|