ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਾਈ ਸਨ ਅਤੇ ਮਾਈ ਜਾਨ
IFMIFM
ਸਲਮਾਨ ਖਾਨ ਦੀ ਹਰ ਅਦਾ ਨਿਰਾਲੀ ਹੈ। ਉਹ ਝਗੜਨ ਦੇ ਮਾਮਲੇ ਵਿੱਚ ਵੀ ਅੱਗੇ ਰਹਿੰਦੇ ਹਨ ਤਾਂ ਪਿਆਰ ਦੇ ਮਾਮਲੇ ਵਿੱਚ ਵੀ। ਕਦੇ ਉਹ ਇੱਕਦਮ ਕਠੋਰ ਨਜ਼ਰ ਆਉਂਦੇ ਹਨ ਅਤੇ ਕਦੇ ਭਾਵੁਕ।

ਇੱਕ ਕਲਾਕਾਰ ਹੋਣ ਦੇ ਨਾਤੇ ਸਲਮਾਨ ਨੂੰ ਕਈ ਵਾਰ ਆਊਟਡੋਰ ਸ਼ੂਟਿੰਗ ਲਈ ਦੇਸ਼ ਤੋਂ ਬਾਹਰ ਜਾਣਾ ਪੈਂਦਾ ਹੈ। ਸਲਮਾਨ ਨੂੰ ਆਪਣੇ ਭਰਾ ਦੀ ਫਿਲਮ 'ਮੈਂ ਔਰ ਮਿਸੇਜ ਖੰਨਾ' ਦੀ ਆਸਟਰੇਲੀਆ ਵਿੱਚ 55 ਦਿਨਾਂ ਦੀ ਲੰਬੀ ਸ਼ੂਟਿੰਗ ਖਤਮ ਕਰਨੀ ਹੈ। ਮਤਲਬ ਕਿ ਲਗਭਗ ਦੋ ਮਹੀਨੇ ਤੱਕ ਉਹ ਦੂਰ ਰਹਿਣਗੇ। ਜਾਹਿਰ ਹੈ ਕਿ ਉਹਨਾਂ ਦੀ ਕਮੀ ਸਾਰਿਆਂ ਨੂੰ ਹੋਵੇਗੀ, ਪਰ ਉਹਨਾਂ ਨੂੰ ਸਭ ਤੋਂ ਜਿਆਦਾ ਕੌਣ ਮਿਸ ਕਰੇਗਾ?

ਜੇਕਰ ਤੁਸੀਂ ਉਹਨਾਂ ਦੀ ਗਰਲਫ੍ਰੈਂਡ ਕੈਟਰੀਨਾ ਕੈਫ ਦਾ ਨਾਮ ਸੋਚ ਰਹੇ ਹੋ ਤਾਂ ਰੁਕੋ। ਕੈਟਰੀਨਾ ਤਾਂ ਸਲਮਾਨ ਨੂੰ ਮਿਸ ਕਰੇਗੀ ਹੀ, ਪਰ ਉਹਨਾਂ ਤੋਂ ਜਿਆਦਾ ਸਲਮਾਨ ਨੂੰ ਮਿਸ ਕਰਦੇ ਹਨ ਉਹਨਾਂ ਦੇ ਦੋ ਬੁਲ ਡਾਗ।

ਸਲਮਾਨ ਖਾਨ ਇਹਨਾਂ ਦੋਨਾਂ ਨੂੰ ਬਹੁਤ ਚਾਹੁੰਦੇ ਹਨ। ਉਹ ਉਹਨਾਂ ਨੂੰ ਪਿਆਰ ਨਾਲ ਮਾਈ ਸਨ ਅਤੇ ਮਾਈ ਜਾਨ ਨਾਮ ਨਾਲ ਪੁਕਾਰਦੇ ਹਨ। ਸਲਮਾਨ ਜਦੋਂ ਵੀ ਘਰ ਵਾਪਸ ਆਉਂਦੇ ਹਨ ਤਾਂ ਇਹਨਾਂ ਦੋਨਾਂ ਦੇ ਨਾਲ ਉਹਨਾਂ ਨੂੰ ਖੇਡਣਾ ਬਹੁਤ ਪਸੰਦ ਹੈ। 55 ਦਿਨਾਂ ਤੱਕ ਸਲਮਾਨ ਨੂੰ ਨਹੀਂ ਮਿਲ ਸਕਣ ਦੇ ਕਾਰਨ ਮਾਈ ਸਨ ਅਤੇ ਮਾਈ ਜਾਨ ਬਹੁਤ ਉਦਾਸ ਰਹਿਣਗੇ। ਸਲਮਾਨ ਨੂੰ ਵੀ ਉਹਨਾਂ ਤੋਂ ਵਿਛੜਨ ਦਾ ਦੁੱਖ ਰਹੇਗਾ।
ਹੋਰ ਵੀ
ਪ੍ਰਿਅਦਰਸ਼ਨ ਦੀ 'ਮੇਰੇ ਬਾਪ ਪਹਿਲੇ ਆਪ'
ਰਾਖੀ ਦੇ ਆਈਟਮ ਨੰਬਰ ਤੋਂ ਨਰਾਜ ਤੇਲਗੀ
ਸੋਨਮ-ਰਣਬੀਰ ਦੀ ਦੋਸਤੀ ਟੁੱਟੀ
ਸ਼ੂਟਿੰਗ ਦੇ ਦੌਰਾਨ ਝਗੜਾ ਕੀਤਾ
ਪ੍ਰੀਤੀ ਨੇ ਕੀਤੀ ਵਿਗਿਆਪਨ ਦੀ ਸ਼ੂਟਿੰਗ
ਸੈਫ-ਕਰੀਨਾ ਛੁੱਟੀਆਂ ਤੇ