ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪ੍ਰਿਅਦਰਸ਼ਨ ਦੀ 'ਮੇਰੇ ਬਾਪ ਪਹਿਲੇ ਆਪ'
PRPR
ਵਰਤਮਾਨ ਦੌਰ ਵਿੱਚ ਫਿਲਮ ਨਿਰਮਾਤਾ ਫਿਲਮ ਦੀ ਸ਼ੂਟਿੰਗ ਸ਼ੁਰੂ ਹੁੰਦੇ ਹੀ ਪ੍ਰਚਾਰ-ਪ੍ਰਸਾਰ ਕਰਨਾ ਆਰੰਭ ਕਰ ਦਿੰਦੇ ਹਨ। ਫਿਲਮ ਨਾਲ ਜੁੜੀ ਛੋਟੀ-ਮੋਟੀ ਘਟਨਾ ਦੀ ਜਾਣਕਾਰੀ ਉਹ ਮੀਡੀਆ ਦੇ ਨਾਲ ਵੰਡਣਾ ਪਸੰਦ ਕਰਦੇ ਹਨ।

ਦੂਜੇ ਪਾਸੇ ਪ੍ਰਿਅਦਰਸ਼ਨ ਜਿਹੇ ਨਿਰਦੇਸ਼ਕ ਵੀ ਹਨ, ਜੋ ਆਪਣੀ ਫਿਲਮ ਨੂੰ ਮੀਡੀਆ ਤੋਂ ਬਚਾਉਂਦੇ ਹਨ। ਪ੍ਰਿਅਨ ਦਾ ਮੰਨਣਾ ਹੈ ਕਿ ਫਿਲਮ ਦੇ ਪ੍ਰਦਰਸ਼ਿਤ ਹੋਣ ਤੋਂ ਬਹੁਤ ਪਹਿਲਾਂ ਹੀ ਜੇਕਰ ਫਿਲਮ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਲੋਕਾਂ ਨੂੰ ਪਤਾ ਲੱਗ ਜਾਂਦੀ ਹੈ, ਤਾਂ ਲੋਕਾਂ ਦਾ ਫਿਲਮ ਦੇ ਪ੍ਰਤੀ ਆਕਰਸ਼ਣ ਘੱਟ ਹੋ ਜਾਂਦਾ ਹੈ। ਪ੍ਰਿਅਨ ਆਪਣੀ ਫਿਲਮ ਦੀ ਸ਼ੂਟਿੰਗ ਚੁੱਪਚਾਪ ਕਰਦੇ ਹਨ ਅਤੇ ਪ੍ਰਦਰਸ਼ਿਤ ਹੋਣ ਤੋਂ ਕੁਝ ਦਿਨ ਪਹਿਲਾਂ ਜੋਰਦਾਰ ਪ੍ਰਚਾਰ ਕਰਦੇ ਹਨ।

ਹਾਲ ਹੀ ਵਿੱਚ ਪ੍ਰਿਅਨ ਨੇ ਅਕਸ਼ੈ ਖੰਨਾ ਨੂੰ ਨਾਇਕ ਲੈ ਕੇ ਆਪਣੀ ਫਿਲਮ 'ਮੇਰੇ ਬਾਪ ਪਹਿਲੇ ਆਪ' ਚੁੱਪਚਾਪ ਪੂਰੀ ਕਰ ਲਈ ਹੈ। ਇਹ ਫਿਲਮ 6 ਜੂਨ ਨੂੰ ਸਿਨੇਮਾਘਰਾਂ ਵਿੱਚ ਦਿਖਾਈ ਦਵੇਗੀ। ਇਸ ਫਿਲਮ ਵਿੱਚ ਨਸੀਰੂਦੀਨ ਸ਼ਾਹ, ਓਮਪੁਰੀ, ਰਾਜਪਾਲ ਯਾਦਵ, ਸ਼ੋਭਨਾ, ਮਨੋਜ ਜੋਸ਼ੀ ਅਤੇ ਅਰਚਨਾ ਪੂਰਨਸਿੰਘ ਵੀ ਨਜ਼ਰ ਆਉਣਗੇ। ਅਕਸ਼ੈ ਦੀ ਨਾਇਕਾ ਦੇ ਰੂਪ ਵਿੱਚ ਜੇਨੇਲਿਆ ਡਿਸੂਜਾ ਦਿਖਾਈ ਦਵੇਗੀ।

ਪ੍ਰਿਅਨ ਦੀ ਹਰ ਫਿਲਮ ਦੀ ਤਰ੍ਹਾਂ ਇਹ ਫਿਲਮ ਵੀ ਦਰਸ਼ਕਾਂ ਨੂੰ ਹੱਸਣ ਲਈ ਮਜਬੂਰ ਕਰੇਗੀ, ਅਜਿਹਾ ਮੰਨਿਆ ਜਾ ਸਕਦਾ ਹੈ।
ਹੋਰ ਵੀ
ਰਾਖੀ ਦੇ ਆਈਟਮ ਨੰਬਰ ਤੋਂ ਨਰਾਜ ਤੇਲਗੀ
ਸੋਨਮ-ਰਣਬੀਰ ਦੀ ਦੋਸਤੀ ਟੁੱਟੀ
ਸ਼ੂਟਿੰਗ ਦੇ ਦੌਰਾਨ ਝਗੜਾ ਕੀਤਾ
ਪ੍ਰੀਤੀ ਨੇ ਕੀਤੀ ਵਿਗਿਆਪਨ ਦੀ ਸ਼ੂਟਿੰਗ
ਸੈਫ-ਕਰੀਨਾ ਛੁੱਟੀਆਂ ਤੇ
ਕੀ ਹੋ ਗਿਆ ਹੈ ਯਸ਼ਰਾਜ ਫਿਲਮਸ ਨੂੰ