22 ਅਪ੍ਰੈਲ 2008 ਦਾ ਦਿਨ ਅਬਦੁਲ ਕਰੀਮ ਤੇਲਗੀ ਦੇ ਲਈ ਰੋਜ ਵਰਗਾ ਨਹੀਂ ਸੀ। ਉਸ ਦਿਨ ਉਹ ਆਪਣੇ ਜੀਵਨ ਤੇ ਅਧਾਰਿਤ ਫਿਲਮ 'ਮੁਦਰਾਂਕ - ਦ ਸਟਾਮਪ' ਦੇਖਣ ਵਾਲਾ ਸੀ। ਅਦਾਲਤ ਦੇ ਆਦੇਸ਼ ਮੁਤਾਬਿਕ ਉਸ ਨੂੰ ਫਿਲਮ ਦਿਖਾਈ ਗਈ।
ਯਰਵਦਾ ਜੇਲ ਦੇ ਅੰਦਰ ਹੀ ਇਸ ਫਿਲਮ ਨੂੰ ਦੇਖਣ ਦੀਆਂ ਤਿਆਰੀਆਂ ਕਰੀਆਂ ਗਈਆਂ। ਜੇਲ ਦੇ ਅੰਦਰ ਵੀਡੀਉ ਕਾਨਫ੍ਰੈਸਿੰਗ ਹਾਲ ਦੇ ਅੰਦਰ ਫਿਲਮ ਨੂੰ ਦਿਖਾਇਆ ਗਿਆ। ਫਿਲਮ ਦੇ ਨਿਰਮਾਤਾ ਭਗਵਾਨ ਸੌਂਗਾਰ, ਨਿਰਦੇਸ਼ਕ ਸ਼ਕੀਰ ਸ਼ੇਖ ਦੇ ਨਾਲ ਤੇਲਗੀ ਅਤੇ ਉਹਨਾਂ ਦੇ ਵਕੀਲ ਵਿਦਿਆਧਰ ਕੋਸ਼ੇ ਨੇ ਇਹ ਫਿਲਮ ਦੇਖੀ।
ਤੇਲਗੀ ਅਤੇ ਉਹਨਾਂ ਦੇ ਵਕੀਲ ਨੂੰ ਇਹ ਡਰ ਸੀ ਕਿ ਫਿਲਮ ਦੇ ਪ੍ਰਦਰਸ਼ਿਤ ਹੋਣ ਕਰਕੇ ਤੇਲਗੀ ਦੇ ਮਾਮਲੇ ਤੇ ਅਸਰ ਪੈ ਸਕਦਾ ਹੈ। ਨਾਲ ਹੀ ਤੇਲਗੀ ਨੂੰ ਉਤਸੁਕਤਾ ਸੀ ਕਿ ਢਾਈ ਘੰਟੇ ਦੀ ਇਸ ਫਿਲਮ ਵਿੱਚ ਉਸਦੀ ਜਿੰਦਗੀ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਗਿਆ।
ਇਸ ਸ਼ੋਅ ਦੇ ਬਾਅਦ ਤੇਲਗੀ ਦੇ ਵਕੀਲ ਨੇ ਮੀਡੀਆ ਨਾਲ ਚਰਚਾ ਕਰਦੇ ਹੋਏ ਦੱਸਿਆ ਕਿ ਤੇਲਗੀ ਨੂੰ ਰਾਖੀ ਸਾਵੰਤ ਤੇ ਫਿਲਮਾਇਆ ਗਿਆ ਆਈਟਮ ਨੰਬਰ ਬਿਲਕੁਲ ਵੀ ਪਸੰਦ ਨਹੀਂ ਆਇਆ। ਸੰਭਾਵਨਾ ਸੇਠ ਤੇ ਫਿਲਮਾਇਆ ਗਿਆ ਗੀਤ ਉਹਨਾਂ ਨੂੰ ਵਧੀਆ ਲੱਗਿਆ।
ਤੇਲਗੀ ਨੇ ਵੀ ਇੱਕ ਵਾਰ ਇਸੇ ਵਿਸ਼ੇ ਤੇ ਫਿਲਮ ਬਣਾਉਣ ਦਾ ਵਿਚਾਰ ਕੀਤਾ ਸੀ, ਪਰ ਗੱਲ ਨਹੀਂ ਬਣੀ।
|