ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ੂਟਿੰਗ ਦੇ ਦੌਰਾਨ ਝਗੜਾ ਕੀਤਾ
ਗੋਵਿੰਦਾ ਅੱਜ ਕੱਲ੍ਹ ਕਾਫੀ ਚਰਚਾ ਵਿੱਚ ਰਹਿਣ ਲੱਗੇ ਹਨ। ਪਹਿਲਾਂ ਸੈਟ ਤੇ ਇੱਕ ਵਿਅਕਤੀ ਨੂੰ ਥੱਪੜ ਮਾਰਨ ਦੇ ਸਬੰਧ ਵਿੱਚ ਗੋਵਿੰਦਾ ਖਬਰਾਂ ਵਿੱਚ ਆਏ ਸਨ ਅਤੇ ਹੁਣ ਖਬਰ ਹੈ ਕਿ ਮੁੰਬਈ ਦੇ ਇੱਕ ਮਾਲ ਵਿੱਚ ਗੋਵਿੰਦਾ ਫਿਲਮ 'ਗਰਮ ਚਾਏ' ਦੀ ਸ਼ੂਟਿੰਗ ਕਰ ਰਹੇ ਸਨ। ਸ਼ੂਟਿੰਗ ਦੇ ਲਈ ਇੱਕ ਘੰਟੇ ਦਾ ਸਮਾਂ ਦਿੱਤਾ ਗਿਆ ਸੀ, ਪਰੰਤੂ ਸ਼ੂਟਿੰਗ ਲਗਾਤਾਰ ਤਿੰਨ ਘੰਟਿਆਂ ਤੋਂ ਵੀ ਜਿਆਦਾ ਸਮੇਂ ਤੱਕ ਚੱਲਦੀ ਰਹੀ।

ਇਸ ਕਾਰਨ ਮਾਲ ਦੇ ਦੁਕਾਨਦਾਰਾਂ ਨੂੰ ਗੁੱਸਾ ਆ ਗਿਆ। ਫਿਲਮ ਦੀ ਯੁਨਿਟ ਦੇ ਕਈ ਮੈਂਬਰਾਂ ਨੇ ਗ੍ਰਾਹਕਾਂ ਨੂੰ ਦੁਕਾਨਾਂ ਵਿੱਚ ਜਾਣ ਤੋਂ ਰੋਕ ਦਿੱਤਾ। ਇਸ ਗੱਲ ਤੇ ਦੁਕਾਨਦਾਰਾਂ ਦਾ ਗੁੱਸਾ ਹੋਰ ਵੀ ਵਧ ਗਿਆ।

ਗੋਵਿੰਦਾ ਦੇ ਬਾਡੀਗਾਰਡ ਨੇ ਦੁਕਾਨਦਾਰਾਂ ਨਾਲ ਝਗੜਨਾ ਸ਼ੁਰੂ ਕਰ ਦਿੱਤਾ ਅਤੇ ਗੱਲ ਏਨੀ ਵਿਗੜ ਗਈ ਕਿ ਪੁਲਿਸ ਥਾਣੇ ਤੱਕ ਜਾ ਪਹੁੰਚੀ।

ਗੋਵਿੰਦਾ ਚਾਹੇ ਜਿੰਨੀ ਸਫਾਈ ਦਿੰਦੇ ਰਹਿਣ, ਪਰ ਉਹ ਅੱਜ ਕੱਲ੍ਹ ਗਲਤ ਕੰਮਾਂ ਲਈ ਜਿਆਦਾ ਚਰਚਾ ਵਿੱਚ ਰਹਿਣ ਲੱਗੇ ਹਨ।
ਹੋਰ ਵੀ
ਪ੍ਰੀਤੀ ਨੇ ਕਰੀ ਸ਼ੂਟਿੰਗ
ਸੈਫ-ਕਰੀਨਾ ਛੁੱਟੀਆਂ ਤੇ
ਕੀ ਹੋ ਗਿਆ ਹੈ ਯਸ਼ਰਾਜ ਫਿਲਮਸ ਨੂੰ
ਬਿੰਦਾਸ ਸ਼ੇਰਲਿਨ
ਇੰਦਰਕੁਮਾਰ ਦੀ ਫਿਲਮ ਵਿੱਚ ਕਿਮ
ਮਲਿਆਲਮ ਫਿਲਮ ਨਹੀਂ ਕਰ ਰਹੇ ਹਨ ਵਿਵੇਕ