ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੀ ਹੋ ਗਿਆ ਹੈ ਯਸ਼ਰਾਜ ਫਿਲਮਸ ਨੂੰ
ਸਮੇਂ ਤਾਮਰਕ
ਯਸ਼ਰਾਜ ਫਿਲਮ ਦੇਸ਼ ਦੇ ਮੁੱਖ ਫਿਲਮ ਨਿਰਮਾਤਾ ਵਿੱਚੋਂ ਇੱਕ ਹਨ। ਉਹਨਾਂ ਦਾ ਬੈਨਰ ਐਨਾ ਮਸ਼ਹੂਰ ਹੈ ਕਿ ਦਰਸ਼ਕ ਯਸ਼ਰਾਜ ਫਿਲਮਸ ਦਾ ਨਾਮ ਦੇਖ ਕੇ ਹੀ ਟਿਕਟ ਖਰੀਦ ਲੈਂਦੇ ਹਨ, ਪਰੰਤੂ ਇਹਨਾਂ ਦਿਨਾਂ ਵਿੱਚ ਯਸ਼ਰਾਜ ਦਾ ਨਾਮ ਤੇਜੀ ਨਾਲ ਗਾਇਬ ਹੁੰਦਾ ਜਾ ਰਿਹਾ ਹੈ।

'ਟਸ਼ਨ' ਵਰਗੀ ਫਿਲਮ ਦੇਖਣ ਤੋਂ ਬਾਅਦ ਕਈ ਲੋਕਾਂ ਨੂੰ ਹੈਰਾਨੀ ਹੋ ਰਹੀ ਹੈ ਕਿ ਇਹ ਬੈਨਰ ਐਨੀ ਖਰਾਬ ਫਿਲਮ ਵੀ ਬਣਾ ਸਕਦੀ ਹੈ। 'ਟਸ਼ਨ' ਇਸ ਬੈਨਰ ਦੀਆਂ ਸਭ ਤੋਂ ਕਮਜੋਰ ਫਿਲਮ ਵਿਚੋਂ ਇੱਕ ਹੈ।

ਸ਼ਾਇਦ ਉਹ ਇਸ ਗਲਤਫਹਿਮੀ ਵਿੱਚ ਰਹਿਣ ਲਗੇ ਹਨ ਕਿ ਉਹ ਜੋ ਵੀ ਬਣਾਉਣਗੇ ਦਰਸ਼ਕਾਂ ਨੂੰ ਪਸੰਦ ਆਵੇਗਾ। ਜਾਂ ਫਿਰ ਉਹਨਾਂ ਨਾਲ ਦਰਸ਼ਕਾਂ ਦੀ ਪਸੰਦ ਨੂੰ ਲੈ ਕੇ ਕੋਈ ਭੁੱਲ ਹੋ ਰਹੀ ਹੈ।

ਬੀ ਆਰ ਚੋਪੜਾ ਤੋਂ ਵੱਖ ਹੋਣ ਦੇ ਬਾਅਦ ਯਸ਼ ਚੋਪੜਾ ਨੇ ਇਸ ਬੈਨਰ ਨੂੰ ਸਥਾਪਿਤ ਕੀਤਾ ਸੀ। 1976 ਵਿੱਚ ਰਿਲੀਜ਼ 'ਕਭੀ ਕਭੀ' ਇਸ ਬੈਨਰ ਦੀ ਪਹਿਲੀ ਫਿਲਮ ਸੀ। ਇਸ ਬੈਨਰ ਵਿੱਚ ਯਸ਼ ਚੋਪੜਾ ਆਪ ਵੀ ਫਿਲਮ ਦਾ ਨਿਰਦੇਸ਼ਨ ਕਰਦੇ ਰਹੇ ਤੇ ਦੂਜਿਆ ਤੋਂ ਵੀ ਕਰਵਾਉਂਦੇ ਰਹੇ। ਇਹ ਨਹੀਂ ਹੈ ਕਿ ਇਸ ਬੈਨਰ ਨੇ ਫਲਾਪ ਫਿਲਮਾਂ ਨਹੀਂ ਦਿੱਤੀਆਂ।

1995 ਵਿੱਚ ਯਸ਼ ਚੋਪੜਾ ਦੇ ਬੇਟੇ ਆਦਿਤਯ ਚੋਪੜਾ ਦੁਆਰਾ ਨਿਰਦੇਸ਼ਿਤ ਫਿਲਮ 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' ਰਿਲਿਜ਼ ਹੋਈ। ਇਸ ਫਿਲਮ ਨੇ ਬਹੁਤ ਜਿਆਦਾ ਸਫਲਤਾ ਪ੍ਰਾਪਤ ਕੀਤੀ ਅਤੇ ਮੁੰਬਈ ਵਿੱਚ ਇਹ ਫਿਲਮ ਪਿਛਲੇ 13 ਸਾਲਾਂ ਤੋਂ ਲਗਾਤਾਰ ਚਲ ਰਹੀ ਹੈ।

ਇਸ ਦੇ ਬਾਅਦ ਆਦਿਤਯ ਨੇ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ। ਮੀਡੀਆ ਤੋਂ ਦੂਰ ਰਹਿਣ ਵਾਲੇ ਆਦਿਤਯ ਨੇ ਇਸ ਫਿਲਮ ਦੇ ਬਾਅਦ 'ਮੋਹੱਬਤੇਂ' ਬਣਾਈ। ਬਾਅਦ ਵਿੱਚ ਉਹ ਯਸ਼ਰਾਜ ਫਿਲਮ ਸਟੁਡੀਉ ਬਣਾਉਣ ਵਿੱਚ ਰੁੱਝ ਗਏ। ਐਨੇ ਰੁੱਝੇ ਹੋਏ ਹੋਣ ਦੇ ਕਾਰਨ ਉਹਨਾਂ ਨੇ ਖੁਦ ਨਿਰਦੇਸ਼ਨ ਕਰਨ ਦੀ ਥਾਂ ਤੇ ਦੂਜਿਆ ਨੂੰ ਮੌਕਾ ਦੇਣਾ ਸ਼ੁਰੂ ਕਰ ਦਿੱਤਾ। ਇਹ ਘੱਟ ਸਮੇਂ ਜਿਆਦਾ ਫਿਲਮ ਅਤੇ ਜਿਆਦਾ ਲਾਭ ਕਮਾਉਣ ਦੀ ਗੱਲ ਸਮਝ ਆਉਂਦੀ ਹੈ।

ਆਦਿਤਯ ਨੇ ਇਕੱਠੇ ਹੀ ਕਈ ਫਿਲਮਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ। 'ਹਮ ਤੁਮ'(2004) 'ਧੂਮ'(2004) 'ਵੀਰ ਜ਼ਾਰਾ'(2004), 'ਬੰਟੀ ਔਰ ਬਬਲੀ'(2005), 'ਸਲਾਮ ਨਮਸਤੇ'(2005), 'ਫਨਾ'(2006), 'ਧੂਮ 2'(2006) ਵਰਗੀ ਫਿਲਮਾਂ ਬਣਾ ਕੇ ਉਹਨਾਂ ਨੇ ਸਾਬਿਤ ਕਰ ਦਿੱਤਾ ਕਿ ਜਨਤਾ ਦੀ ਨਬਜ ਤੇ ਉਹਨਾਂ ਦੀ ਪਕੜ ਹੈ।

ਬਾਲੀਵੁੱਡ ਦੇ ਸਾਰੇ ਕਲਾਕਾਰ ਯਸ਼ਰਾਜ ਫਿਲਮ ਵਿੱਚ ਕੰਮ ਕਰਨਾ ਚਾਹੁੰਦੇ ਹਨ। ਆਦਿਤਯ ਫਿਲਮ ਨੂੰ ਕਾਰਖਾਨੇ ਦੀ ਤਰ੍ਹਾਂ ਬਣਾਉਣ ਲਗੇ। ਉਹਨਾਂ ਦੀ ਇਕ ਸਾਲ ਵਿੱਚ ਚਾਰ ਤੋਂ ਪੰਜ ਫਿਲਮਾਂ ਆਉਣ ਲਗੀਆਂ ਜਿਸ ਨਾਲ ਫਿਲਮ ਦੀ ਕਵਾਲੀਟੀ ਤੇ ਫਰਕ ਪੈਣ ਲਗਿਆ।

ਕੁੱਝ ਸਾਲ ਪਹਿਲਾਂ ਰਾਮਗੋਪਾਲ ਵਰਮਾ ਨੇ ਵੀ ਇਹੀ ਭੁੱਲ ਕੀਤੀ ਸੀ ਜਿਸ ਦਾ ਨੁਕਸਾਨ ਉਹ ਅਜੇ ਵੀ ਭੁਗਤ ਰਹੇ ਹਨ। ਸਫਲਤਾ ਪ੍ਰਾਪਤ ਕਰਨ ਦੇ ਬਾਅਦ ਰਾਮੂ ਨੂੰ ਇਹ ਗਲਤਫਹਿਮੀ ਹੋ ਗਈ ਸੀ ਕਿ ਉਹ ਕਿਸੀ ਨੂੰ ਵੀ ਸੁਪਰ ਸਟਾਰ ਬਣਾ ਸਕਦੇ ਹਨ ਅਤੇ ਕਿਸੀ ਵੀ ਫਿਲਮ ਨੂੰ ਹਿਟ ਕਰਾ ਸਕਦੇ ਹਨ। ਉਹਨਾਂ ਨੇ ਕਾਫੀ ਸਾਰੀਆਂ ਫਿਲਮਾਂ ਬਣਾਈਆਂ।

ਪਿਛਲੇ ਸਾਲ ਯਸ਼ਰਾਜ ਬੈਨਰ ਦੀਆਂ ਪੰਜ ਵਿਚੋਂ ਚਾਰ ਫਿਲਮਾਂ ਫਲਾਪ ਹੋ ਗਈਆਂ। ਬਾਕਸ ਆਫਿਸ ਦੇ ਅਲਾਵਾ ਵੀ ਜੇ ਇਹਨਾਂ ਫਿਲਮਾਂ ਨੂੰ ਦੇਖਿਆ ਜਾਵੇਂ ਤਾਂ ਇਹਨਾਂ ਦੀ ਕਵਾਲੀਟੀ ਵਧੀਆ ਨਹੀਂ ਹੈ। 'ਟਸ਼ਨ' ਦੇਖਣ ਦੇ ਬਾਅਦ ਆਦਿਤਯ ਨੇ ਆਪਣੀ ਭੁੱਲ ਤੋਂ ਸਿੱਖਿਆ ਨਹੀਂ ਲਈ ਹੈ। ਉਹ ਖਰਾਬ ਮਾਲ ਨੂੰ ਚੰਗੀ ਪੈਕਿੰਗ ਕਰ ਕੇ ਵੇਚ ਰਹੇ ਹਨ, ਪਰ ਇਹ ਸਿਲਸਿਲਾ ਜਿਆਦਾ ਸਮੇਂ ਤੱਕ ਨਹੀਂ ਚਲੇਗਾ।

ਆਦਿਤਯ ਮਨੋਰੰਜਨ ਦੀ ਦੁਨੀਆ ਦੇ ਇੱਕ ਵਧੀਆ ਖਿਡਾਰੀ ਹਨ। ਉਹ ਯਸ਼ਰਾਜ ਫਿਲਮ ਨੂੰ ਬੁਰੇ ਹਾਲਾਤਾਂ ਵਿਚੋਂ ਕੱਢਣ ਦੀ ਸਮਰਥਾ ਰੱਖਦੇ ਹਨ। ਟੀਮ ਦੀ ਖਰਾਬ ਸਥਿਤੀ ਨੂੰ ਦੇਖਦੇ ਹੋਏ ਕਪਤਾਨ ਚੰਗਾ ਖੇਡ ਦਿਖਾਉਂਦਾ ਹੈ। ਆਦਿਤਯ ਵੀ ਅੱਠ ਸਾਲ ਬਾਅਦ 'ਰੱਬ ਨੇ ਬਣਾ ਦੀ ਜੋੜੀ' ਨਾਮ ਦੀ ਫਿਲਮ ਬਨਾਉਣ ਜਾ ਰਹੇ ਹਨ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਯਸ਼ਰਾਜ ਫਿਲਮਸ ਦੇ ਲਈ ਲੋਕਾਂ ਵਿੱਚ ਫਿਰ ਉਹੀ ਵਿਸ਼ਵਾਸ ਜਗਾਉਣ 'ਚ ਸਫਲ ਹੋਣਗੇ।
ਹੋਰ ਵੀ
ਬਿੰਦਾਸ ਸ਼ੇਰਲਿਨ
ਇੰਦਰਕੁਮਾਰ ਦੀ ਫਿਲਮ ਵਿੱਚ ਕਿਮ
ਮਲਿਆਲਮ ਫਿਲਮ ਨਹੀਂ ਕਰ ਰਹੇ ਹਨ ਵਿਵੇਕ
ਰਾਜਸ਼੍ਰੀ ਦੀ ਨਵੀਂ ਫਿਲਮ 'ਏਕ ਵਿਵਾਹ ਐਸਾ ਵੀ'
ਚੰਗੇ ਮੁੰਡੇ ਕਿੱਥੇ ਹਨ
ਯਸ਼ਰਾਜ ਲਈ ਸਮਾਂ ਨਹੀਂ ਹੈ