ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਿੰਦਾਸ ਸ਼ੇਰਲਿਨ
IFMIFM
ਸ਼ੇਰਲਿਨ ਚੋਪੜਾ ਜਦੋਂ ਪਹਿਲੀ ਵਾਰ ਬਾਲੀਵੁੱਡ ਵਿੱਚ ਨਜ਼ਰ ਆਈ ਸੀ ਤਾਂ ਸਾਰਿਆਂ ਨੇ ਕਿਹਾ ਸੀ ਕਿ ਇਸਦੀਆਂ ਅਦਾਵਾਂ ਅਤੇ ਵਿਹਾਰ ਬਿਲਕੁਲ ਮਲਿਕਾ ਸ਼ੇਰਾਵਤ ਵਰਗਾ ਹੈ ਅਤੇ ਸਚਮੁੱਚ ਸ਼ੇਰਲਿਨ ਚੋਪੜਾ ਮਲਿਕਾ ਨੂੰ ਆਪਣਾ ਆਦਰਸ਼ ਵੀ ਮੰਨਦੀ ਹੈ।

ਆਪਣੇ ਛੋਟੇ -ਜਿਹੇ ਫਿਲਮ ਸਫਰ ਵਿੱਚ ਸ਼ੇਰਲਿਨ ਨੇ ਕੋਈ ਖਾਸ ਸਫਲਤਾ ਨਹੀਂ ਹਾਸਿਲ ਕਰੀ ਹੈ, ਪਰ ਆਪਣੀ ਪਹਿਚਾਣ ਇੱਕ ਬਿੰਦਾਸ ਲੜਕੀ ਦੇ ਰੂਪ ਵਿੱਚ ਸਥਾਪਿਤ ਕਰ ਚੁੱਕੀ ਹੈ। ਸ਼ੇਰਲਿਨ ਸਿਰਫ ਅਭਿਨੇ ਕਰਨਾ ਨਹੀਂ ਜਾਣਦੀ ਬਲਕਿ ਉਹ ਇੱਕ ਚੰਗੀ ਗਾਇਕਾ ਵੀ ਹੈ।

ਸ਼ੇਰਲਿਨ ਨੂੰ ਪਤਾ ਸੀ ਕਿ ਜੇਕਰ ਬਾਲੀਵੁੱਡ ਵਿੱਚ ਉਹਨਾਂ ਨੂੰ ਆਪਣੇ ਆਪ ਨੂੰ ਸਥਾਪਿਤ ਕਰਨਾ ਹੈ ਤਾਂ ਉਸਦੇ ਲਈ ਉਹਨਾਂ ਨੂੰ ਮਿਹਨਤ ਕਰਨੀ ਪਵੇਗੀ। ਮਲਿਕਾ ਨੂੰ ਆਦਰਸ਼ ਉਹ ਮੰਨ ਹੀ ਚੁੱਕੀ ਸੀ ਇਸ ਕਾਰਨ ਉਹਨਾਂ ਨੇ ਸ਼ੁਰੂ ਵਿੱਚ ਅਜਿਹੀਆਂ ਫਿਲਮਾਂ ਕਰੀਆਂ ਜਿਹਨਾਂ ਵਿੱਚ ਕਾਫੀ ਬੋਲਡ ਕਿਰਦਾਰ ਸਨ।

ਇਸਦਾ ਨਤੀਜਾ ਇਹ ਹੋਇਆ ਕਿ ਉਹਨਾਂ ਨੂੰ ਪ੍ਰਸਿੱਧੀ ਮਿਲ ਗਈ। ਇਸ ਪ੍ਰਸਿੱਧੀ ਦੇ ਬਲ ਤੇ ਉਹ ਹੋਰ ਰੋਲ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ ਅਤੇ ਵਰਤਮਾਨ ਵਿੱਚ ਸਥਿਤੀ ਇਹ ਹੈ ਕਿ ਯਸ਼ਰਾਜ ਫਿਲਮਸ ਨੇ ਉਹਨਾਂ ਨੂੰ ਆਪਣੀ ਫਿਲਮ ਲਈ ਸਾਈਨ ਕਰ ਲਿਆ ਹੈ। ਸ਼ੇਰਲਿਨ ਸੁਭਾਅ ਤੋਂ ਵੀ ਕਾਫੀ ਅਲੱਗ ਹੈ ਅਤੇ ਉਹ ਆਪਣੀ ਮਰਜੀ ਅਨੁਸਾਰ ਕੰਮ ਕਰਨਾ ਜਾਣਦੀ ਹੈ।
ਹੋਰ ਵੀ
ਇੰਦਰਕੁਮਾਰ ਦੀ ਫਿਲਮ ਵਿੱਚ ਕਿਮ
ਮਲਿਆਲਮ ਫਿਲਮ ਨਹੀਂ ਕਰ ਰਹੇ ਹਨ ਵਿਵੇਕ
ਰਾਜਸ਼੍ਰੀ ਦੀ ਨਵੀਂ ਫਿਲਮ 'ਏਕ ਵਿਵਾਹ ਐਸਾ ਵੀ'
ਚੰਗੇ ਮੁੰਡੇ ਕਿੱਥੇ ਹਨ
ਯਸ਼ਰਾਜ ਲਈ ਸਮਾਂ ਨਹੀਂ ਹੈ
'ਟਸ਼ਨ' ਨੂੰ ਇਸ ਤਰ੍ਹਾਂ ਕਰਿਆ ਪ੍ਰਮੋਟ