ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਇੰਦਰਕੁਮਾਰ ਦੀ ਫਿਲਮ ਵਿੱਚ ਕਿਮ
IFMIFM
'ਮੁਹੱਬਤੇਂ' ਜਿਹੀ ਵੱਡੀ ਫਿਲਮ ਤੋਂ ਸ਼ੁਰੂਆਤ ਕਰਨ ਵਾਲੀ ਕਿਮ ਸ਼ਰਮਾ ਬਾਅਦ ਵਿੱਚ ਬੀ-ਗ੍ਰੇਡ ਫਿਲਮਾਂ ਵਿੱਚ ਨਜ਼ਰ ਆਈ। ਇਸਦੇ ਬਾਅਦ ਉਹ ਕ੍ਰਿਕੇਟ ਖਿਡਾਈ ਯੁਵਰਾਜ ਦੇ ਪ੍ਰੇਮ ਵਿੱਚ ਇਸ ਤਰ੍ਹਾਂ ਗੁਆਚ ਗਈ ਕਿ ਉਹਨਾਂ ਨੇ ਕਰਿਅਰ ਵੱਲ ਧਿਆਨ ਨਹੀਂ ਦਿੱਤਾ।

ਜਦੋਂ ਯੁਵਰਾਜ ਨਾਲ ਸਬੰਧ ਟੁੱਟ ਗਿਆ ਤਾਂ ਕਿਮ ਨੂੰ ਫਿਲਮਾਂ ਦੀ ਯਾਦ ਆਈ, ਪਰ ਉਹ ਬਹੁਤ ਪਿਛੜ ਗਈ ਸੀ। ਕਿਮ ਨੂੰ ਵੱਡੇ ਬ੍ਰੇਕ ਦਾ ਇੰਤਜਾਰ ਸੀ। ਆਖਿਰਕਾਰ ਉਹਨਾਂ ਦੀ ਤਲਾਸ਼ ਖਤਮ ਹੋਈ।

ਹਿਟ ਫਿਲਮਾਂ ਦੇ ਨਿਰਮਾਤਾ-ਨਿਰਦੇਸ਼ਕ ਇੰਦਰਕੁਮਾਰ ਨੇ ਕਿਮ ਨੂੰ ਆਪਣੀ ਆਉਣ ਵਾਲੀ ਫਿਲਮ ਲਈ ਸਾਈਨ ਕੀਤਾ ਹੈ। 'ਧਮਾਲ' ਦੀ ਸਫਲਤਾ ਤੋਂ ਉਤਸ਼ਾਹਿਤ ਇੰਦਰਕੁਮਾਰ ਦੀ ਇਸ ਫਿਲਮ ਵਿੱਚ ਭਰਪੂਰ ਮਾਤਰਾ ਵਿੱਚ ਕਾਮੇਡੀ ਹੋਵੇਗੀ। ਇਸ ਵਿੱਚ ਸੁਨੀਲ ਸ਼ੈਟੀ, ਆਸ਼ੀਸ਼ ਚੌਧਰੀ, ਜਾਵੇਦ ਜਾਫਰੀ ਅਤੇ ਟਿਉਲਿਪ ਜੋਸ਼ੀ ਕੰਮ ਕਰ ਰਹੇ ਹਨ।

ਇੰਦਰ ਕੁਮਾਰ ਦੁਆਰਾ ਸਾਈਨ ਕੀਤੇ ਜਾਣ ਨਾਲ ਖੁਸ਼ ਕਿਮ ਇਸ ਫਿਲਮ ਵਿੱਚ ਇੱਕ ਕੈਥੋਲਿਕ ਲੜਕੀ ਦੀ ਭੂਮਿਕਾ ਨਿਭਾਏਗੀ। ਇਸ ਫਿਲਮ ਦੀ ਸ਼ੂਟਿੰਗ ਵਿੱਚ ਉਹ ਜਲਦੀ ਹੀ ਹਿੱਸਾ ਲੈਣ ਵਾਲੀ ਹੈ। ਕਿਮ ਦਾ ਮੰਨਣਾ ਹੈ ਕਿ ਇਸ ਫਿਲਮ ਨੂੰ ਕਰਨ ਦੇ ਬਾਅਦ ਉਹਨਾਂ ਦਾ ਕਰਿਅਰ ਫਿਰ ਰਫਤਾਰ ਫੜ ਸਕਦਾ ਹੈ।
ਹੋਰ ਵੀ
ਮਲਿਆਲਮ ਫਿਲਮ ਨਹੀਂ ਕਰ ਰਹੇ ਹਨ ਵਿਵੇਕ
ਰਾਜਸ਼੍ਰੀ ਦੀ ਨਵੀਂ ਫਿਲਮ 'ਏਕ ਵਿਵਾਹ ਐਸਾ ਵੀ'
ਚੰਗੇ ਮੁੰਡੇ ਕਿੱਥੇ ਹਨ
ਯਸ਼ਰਾਜ ਲਈ ਸਮਾਂ ਨਹੀਂ ਹੈ
'ਟਸ਼ਨ' ਨੂੰ ਇਸ ਤਰ੍ਹਾਂ ਕਰਿਆ ਪ੍ਰਮੋਟ
ਅਮੀਸ਼ਾ ਦਾ ਆਈਟਮ ਨੰਬਰ