ਪਿਛਲੇ ਹਫ਼ਤੇ ਵਿਵੇਕ ਓਬਰਾਏ ਦੇ ਬਾਰੇ ਚਰਚਾ ਸੀ ਕਿ ਉਹ ਮਲਿਆਲਮ ਫਿਲਮਾਂ ਦੇ ਸੁਪਰਸਟਾਰ ਮੋਹਨਲਾਲ ਦੇ ਨਾਲ ਮਲਿਆਲੀ ਫਿਲਮ 'ਕਾਰਗਿਲ' ਕਰਨ ਜਾ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਮੇਜਰ ਰਵੀ ਕਰ ਰਹੇ ਹਨ। ਰਵੀ ਨੇ 'ਕੀਰਤੀ ਚਕਰ' ਅਤੇ 'ਮਿਸ਼ਨ 90 ਡੇਜ਼' ਜਿਹੀਆਂ ਫਿਲਮਾਂ ਬਣਾਈਆਂ ਹਨ।
ਵਿਵੇਕ ਦੇ ਦੱਖਣ ਭਾਰਤੀ ਫਿਲਮਾਂ ਵਿੱਚ ਕੰਮ ਕਰਨ ਦੇ ਫੈਸਲੇ ਤੋਂ ਸਾਰਿਆਂ ਦਾ ਹੈਰਾਨ ਹੋਣਾ ਲਾਜਮੀ ਸੀ ਕਿਉਂਕਿ ਵਿਵੇਕ ਨੂੰ ਇੱਕ ਵਾਰ ਫਿਰ ਹਿੰਦੀ ਫਿਲਮਾਂ ਦੇ ਬਹੁਤ ਸਾਰੇ ਪ੍ਰਸਤਾਵ ਮਿਲ ਰਹੇ ਹਨ।
ਇਸ ਬਾਰੇ ਜਦੋਂ ਵਿਵੇਕ ਦੇ ਨਵੇਂ ਪ੍ਰਚਾਰਕ ਡੇਲ ਭਗਵਾਗਰ ਨੂੰ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਤੁਰੰਤ ਇਸ ਗੱਲ ਦਾ ਖੰਡਨ ਕੀਤਾ ਕਿ ਵਿਵੇਕ ਮਲਿਆਲਮ ਭਾਸ਼ਾ ਦੀ ਫਿਲਮ ਕਰ ਰਹੇ ਹਨ। ਉਹਨਾਂ ਦੇ ਅਨੁਸਾਰ ਵਿਵੇਕ ਨੂੰ ਫਿਲਮ ਕਰਨ ਦਾ ਪ੍ਰਸਤਾਵ ਜਰੂਰ ਮਿਲਿਆ ਸੀ, ਪਰ ਉਹਨਾਂ ਨੇ ਮਨਾ ਕਰ ਦਿੱਤਾ। ਵੈਸੇ ਵਿਵੇਕ ਮੋਹਨਲਾਲ ਦੇ ਨਾਲ ਰਾਮਗੋਪਾਲ ਵਰਮਾ ਦੀ ਫਿਲਮ 'ਕੰਪਨੀ' ਕਰ ਚੁੱਕੇ ਹਨ।
ਫਿਲਹਾਲ ਵਿਵੇਕ ਕਰਨ ਜੌਹਰ ਦੀ ਇੱਕ ਫਿਲਮ ਕਰਨ ਵਾਲੇ ਹਨ, ਜਿਸਦਾ ਨਿਰਦੇਸ਼ਨ ਰੇਨਸਿਲ ਡਿਸਿਲਵਾ ('ਰੰਗ ਦੇ ਬਸੰਤੀ' ਦੇ ਸਕ੍ਰਿਪਟ ਲੇਖਕ) ਕਰਨ ਵਾਲੇ ਹਨ। ਇਸ ਫਿਲਮ ਵਿੱਚ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਵੀ ਹਨ। ਸੈਫ ਅਤੇ ਕਰੀਨਾ ਦੇ ਨਾਲ ਵਿਵੇਕ 'ਓਂਕਾਰਾ' ਕਰ ਚੁੱਕੇ ਹਨ। ਵਿਵੇਕ ਅਭਿਨੀਤ 'ਮਿਸ਼ਨ ਇਸਤਾਂਬੁਲ' ਜਲਦੀ ਪ੍ਰਦਰਸ਼ਿਤ ਹੋਣ ਵਾਲੀ ਹੈ।
|