ਸ਼ਾਹਰੁਖ ਖਾਨ ਅੱਜ ਕੱਲ੍ਹ ਆਪਣੀ ਕੋਲਕਾਤਾ ਦੀ ਆਈਪੀਐਲ ਟੀਮ ਨੂੰ ਵਧਾਵਾ ਦੇਣ ਵਿੱਚ ਏਨੇ ਰੁੱਝੇ ਹੋਏ ਹਨ ਕਿ ਉਹ ਯਸ਼ਰਾਜ ਦੀ ਫਿਲਮ 'ਰਬ ਨੇ ਬਨਾ ਦੀ ਜੋੜੀ' ਲਈ ਸਮਾਂ ਨਹੀਂ ਕੱਢ ਪਾ ਰਹੇ ਹਨ।
ਆਦਿਤਯ ਚੋਪੜਾ ਨੇ ਲਗਭਗ 8 ਸਾਲ ਬਾਅਦ ਫਿਲਮ ਨਿਰਦੇਸ਼ਨ ਦੀ ਜਿੰਮੇਵਾਰੀ ਸੰਭਾਲੀ ਹੈ ਅਤੇ ਉਹ ਚਾਹੁੰਦੇ ਸੀ ਕਿ ਸ਼ਾਹਰੁਖ ਉਹਨਾਂ ਦੀ ਫਿਲਮ ਵਿੱਚ ਕੰਮ ਕਰਨ। ਸ਼ਾਹਰੁਖ ਨੇ ਫਿਲਮ ਸਾਈਨ ਵੀ ਕਰ ਲਈ ਹੈ, ਪਰ ਆਈਪੀਐਲ ਦੇ ਕਾਰਨ ਆਦਿਤਯ ਨੂੰ ਅਜੇ ਫਿਲਮ ਸਬੰਧੀ ਕੰਮ ਲਈ ਮਨਾ ਕਰ ਰਹੇ ਹਨ।
ਦਰਅਸਲ, ਅਦਿਤਯ ਚਾਹੁੰਦੇ ਸੀ ਕਿ ਫਿਲਮ ਦੀ ਸ਼ੂਟਿੰਗ ਜਲਦੀ ਤੋਂ ਜਲਦੀ ਸ਼ੁਰੂ ਹੋ ਜਾਵੇ ਤਾਂ ਕਿ ਉਹ ਫਿਲਮ ਨੂੰ ਇਸ ਸਾਲ ਦਸੰਬਰ ਵਿੱਚ ਰਿਲੀਜ ਕਰ ਸਕਣ।
|