ਫਿਲਮ 'ਟਸ਼ਨ' ਨੂੰ ਮੁੰਬਈ ਵਿੱਚ ਪ੍ਰਮੋਟ ਕਰਨ ਲਈ ਨਵਾਂ ਅਤੇ ਅਨੋਖਾ ਤਰੀਕਾ ਅਪਣਾਇਆ ਗਿਆ।
ਮੁੰਬਈ ਦੇ ਡੱਬੇ ਵਾਲਿਆਂ ਦੀ ਸਹਾਇਤਾ ਨਾਲ ਮੁੰਬਈ ਦੇ ਅਲੱਗ-ਅਲੱਗ ਨਿੱਜੀ ਦਫਤਰਾਂ ਵਿੱਚ 'ਟਸ਼ਨ' ਬ੍ਰਾਂਡ ਦੇ ਡੱਬੇ ਪਹੁੰਚਾਏ ਗਏ, ਜਿਹਨਾਂ ਵਿੱਚ ਘਰ ਦਾ ਬਣਿਆ ਖਾਣਾ ਰੱਖਿਆ ਗਿਆ ਸੀ। ਡੱਬੇ ਵਾਲਿਆਂ ਨੇ 'ਟਸ਼ਨ' ਦੀ ਟੀ- ਸ਼ਰਟ ਵੀ ਪਹਿਨੀ ਹੋਈ ਸੀ।
ਇਹੀ ਨਹੀਂ ਡੱਬੇ ਵਾਲਿਆਂ ਨੇ ਅਨਿਲ ਕਪੂਰ ਨੂੰ ਵੀ ਜਾ ਕੇ ਡੱਬਾ ਦਿੱਤਾ। ਫਿਲਮ ਪ੍ਰਮੋਸ਼ਨ ਦਾ ਇਹ ਅਨੋਖਾ ਤਰੀਕਾ ਲੋਕਾਂ ਨੂੰ ਚੰਗਾ ਲੱਗਿਆ।
ਹੁਣ ਦੇਖਣਾ ਇਹ ਹੈ ਕਿ ਇਸਦੇ ਬਾਅਦ ਕਿੰਨੇ ਦਰਸ਼ਕ ਟਾਕੀਜ ਵਿੱਚ ਫਿਲਮ ਦੇਖਣ ਲਈ ਆਉਂਦੇ ਹਨ। ਫਿਲਮ ਰਿਲੀਜ ਹੋ ਗਈ ਹੈ ਅਤੇ ਦੇਖਣਾ ਇਹ ਹੈ ਕਿ ਕਿੰਨੀ ਚੱਲਦੀ ਹੈ।
|