ਅਮੀਸ਼ਾ ਪਟੇਲ ਕੁਣਾਲ ਕੋਹਲੀ ਦੀ ਫਿਲਮ 'ਥੋੜਾ ਪਿਆਰ ਥੋੜਾ ਮੈਜਿਕ' ਵਿੱਚ ਇੱਕ ਆਈਟਮ ਨੰਬਰ ਕਰਨ ਜਾ ਰਹੀ ਹੈ। ਆਈਟਮ ਨੰਬਰ ਨੂੰ 'ਮਿ. ਇੰਡੀਆ' ਫਿਲਮ ਵਿੱਚ ਸ਼੍ਰੀਦੇਵੀ ਤੇ ਫਿਲਮਾਏ ਗੀਤ 'ਕਾਟੇ ਨਹੀਂ ਕਟਤੇ ਯੇ ਦਿਨ ਯੇ ਰਾਤ...' ਦੀ ਤਰਜ ਤੇ ਫਿਲਮਾਇਆ ਗਿਆ ਹੈ।
ਦਰਅਸਲ, ਫਿਲਮ ਵਿੱਚ ਇਹ ਗੀਤ ਕਾਫੀ ਮਹੱਤਵਪੂਰਨ ਹੈ, ਜਿਸ ਨਾਲ ਫਿਲਮ ਦੀ ਕਹਾਣੀ ਅੱਗੇ ਵਧਦੀ ਹੈ। ਕੁਣਾਲ ਕੋਹਲੀ ਅਤੇ ਉਹਨਾਂ ਦੇ ਸਾਥੀਆਂ ਨੇ ਕਾਫੀ ਸੋਚ-ਵਿਚਾਰ ਕੇ ਅਮੀਸ਼ਾ ਪਟੇਲ ਨੂੰ ਫਿਲਮ ਦੇ ਲਈ ਸਈਨ ਕੀਤਾ ਹੈ।
ਅਮੀਸ਼ਾ ਨੇ ਵੀ ਆਪਣੀ ਚੋਣ ਨੂੰ ਜਾਇਜ ਠਹਿਰਾਉਂਦੇ ਹੋਏ ਆਈਟਮ ਨੰਬਰ ਲਈ ਬਹੁਤ ਮਿਹਨਤ ਕਰੀ ਹੈ।
|