ਸੇਲਿਨਾ ਜੇਟਲੀ ਦੇ ਮਿੱਤਰਾਂ ਨੂੰ ਵੀ ਲੱਗਣ ਲਗਿਆ ਹੈ ਕਿ ਆਖਿਰ ਸੇਲਿਨਾ ਜੇਟਲੀ ਦੇ ਗੁੱਸੇ ਨੂੰ ਹੀ ਕੀ ਹੋ ਗਿਆ ਹੈ। ਪਿਛਲੇ ਕੁੱਝ ਦਿਨਾਂ ਵਿੱਚ ਹੀ ਸੇਲਿਨਾ ਦਾ ਝਗੜਾ ਕਈ ਨਿਰਮਾਤਾਵਾਂ ਨਾਲ ਹੋ ਗਿਆ ਹੈ। ਦਰਅਸਲ ਸੇਲਿਨਾ ਦਾ ਸੁਭਾਅ ਕਾਫੀ ਵਖਰਾ ਹੈ ਇਸ ਲਈ ਛੋਟੀਆਂ ਛੋਟੀਆਂ ਗੱਲਾਂ ਤੇ ਗੁੱਸਾ ਹੋ ਜਾਂਦੀ ਹੈ।
ਕੁੱਝ ਦਿਨ ਪਹਿਲਾਂ ਇਕ ਫਿਲਮ ਨਿਰਮਾਤਾ ਤੇ ਉਹਨਾਂ ਨੇ ਆਰੋਪ ਲਗਾਇਆ ਹੈ ਕਿ ਉਹਨਾਂ ਨੇ ਚੰਗਾ ਵਿਵਹਾਰ ਨਹੀਂ ਕੀਤਾ ਜਦੋਂਕਿ ਫਿਲਮ ਨਿਰਮਾਤਾ ਨਾਲ ਇਸ ਵਾਰੇ ਗੱਲ ਕੀਤੀ ਤਾਂ ਉਹ ਕਹਿਣ ਲਗੇ ਕਿ ਉਹਨਾਂ ਨੇ ਕਦੀ ਵੀ ਆਪਣੀ ਫਿਲਮ ਵਿੱਚ ਸੇਲਿਨਾ ਨੂੰ ਲਿਆ ਹੀ ਨਹੀਂ। ਇਸ ਤੋਂ ਪਹਿਲਾਂ ਸੇਲਿਨਾ ਅਤੇ ਪੂਜਾ ਬੇਦੀ ਦੇ ਵਿਚਕਾਰ ਵਿਵਾਦ ਦੀ ਗੱਲ ਸਾਹਮਣੇ ਆਈ ਸੀ ਜਿਸ ਵਿੱਚ ਸੇਲਿਨਾ ਨੇ ਪੂਜਾ ਤੇ ਪੰਜ ਕਰੋੜ ਰੁਪਏ ਦਾ ਮਾਨਹਾਨੀ ਦਾ ਦਾਅਵਾ ਕੀਤਾ ਸੀ।
|