ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਾਲਾਂ ਬਾਅਦ ਨੱਚੇ ਮਿਥੁਨ
PRPR
ਆਪਣੇ ਡਿਸਕੋ ਡਾਂਸ ਲਈ ਮਸ਼ਹੂਰ ਮਿਥੁਨ ਚੱਕਰਵਰਤੀ ਨੇ ਪਿਛਲੇ ਕਈ ਸਾਲਾਂ ਤੋਂ ਹਿੰਦੀ ਫਿਲਮਾਂ ਵਿੱਚ ਡਾਂਸ ਨਹੀਂ ਕਰਿਆ ਹੈ, ਪਰ ਮਿਥੁਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿ ਉਹਨਾਂ ਨੇ ਆਪਣੇ ਚਹੇਤੇ ਨਾਇਕ ਦਾ ਡਾਂਸ 'ਚਲ ਚਲੇ' ਨਾਮਕ ਫਿਲਮ ਵਿੱਚ ਦੇਖਣ ਨੂੰ ਮਿਲੇਗਾ।

ਕਿਹਾ ਜਾ ਰਿਹਾ ਹੈ ਕਿ ਸੱਤ ਸਾਲ ਬਾਅਦ ਮਿਥੁਨ ਕਿਸੇ ਹਿੰਦੀ ਫਿਲਮ ਵਿੱਚ ਡਾਂਸ ਕਰਦੇ ਹੋਏ ਦਿਖਾਈ ਦੇਣਗੇ। ਇਸ ਫਿਲਮ ਦਾ ਨਿਰਮਾਣ ਵਾਲਿਇੰਟ ਇੰਟਰਨੈਸ਼ਨਲ ਪ੍ਰਾ.ਲਿ. ਦੁਆਰਾ ਕੀਤਾ ਜਾ ਰਿਹਾ ਹੈ। ਉੱਜਵਲ ਸਿੰਘ ਨੇ ਇਸਦਾ ਨਿਰਦੇਸ਼ਨ ਕੀਤਾ ਹੈ ਅਤੇ ਇਲਿਆਰਾਜਾ ਦਾ ਸੰਗੀਤ ਹੈ।

ਇਸ ਫਿਲਮ ਦੀ ਇੱਕ ਹੋਰ ਖਾਸ ਗੱਲ ਹੈ। ਪ੍ਰਸਿੱਧ ਅਭਿਨੇਤਾ ਮਨੋਜ ਕੁਮਾਰ ਵੀ ਇਸ ਵਿੱਚ ਅਭਿਨੇ ਕਰਨਗੇ। ਮਨੋਜ ਕੁਮਾਰ ਦੀ ਅਭਿਨੇ ਦੇ ਖੇਤਰ ਵਿੱਚ 12 ਸਾਲ ਬਾਅਦ ਵਾਪਸੀ ਹੋਵੇਗੀ।

ਇਹ ਫਿਲਮ ਇੱਕ ਗੰਭੀਰ ਮੁੱਦੇ ਨੂੰ ਉਠਾ ਰਹੀ ਹੈ। ਅੱਜ ਕੱਲ੍ਹ ਬੱਚਿਆਂ ਵਿੱਚ ਗੁੱਸਾ ਵਧਦਾ ਜਾ ਰਿਹਾ ਹੈ ਅਤੇ ਉਹ ਆਤਮਹੱਤਿਆ ਕਰ ਲੈਂਦੇ ਹਨ। ਇਸੇ ਗੱਲ ਨੂੰ ਇਸ ਫਿਲਮ ਵਿੱਚ ਦਰਸਾਇਆ ਗਿਆ ਹੈ। ਰਤੀ ਅਗਨੀਹੋਤਰੀ, ਕੰਵਲਜੀਤ, ਦਰਸ਼ਨ ਜਰੀਵਾਲਾ ਅਤੇ ਦਸ ਬੱਚੇ ਵੀ ਇਸ ਫਿਲਮ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ।
ਹੋਰ ਵੀ
'ਮਿ. ਵ੍ਹਾਈਟ ਮਿ. ਬਲੈਕ' ਦਾ ਸੰਗੀਤ ਜਾਰੀ
ਟਊਲਿਪ ਹੁਣ ਕਾਮੇਡੀ ਕਰੇਗੀ
ਕਰਨ ਜੌਹਰ ਨੇ ਮਲਾਇਕਾ ਨਾਲ ਡਾਂਸ ਕਰਿਆ
ਅਮਿਤਾਭ ਦੀ ਥਾਂ ਨਸੀਰ
ਮੁਕਾਬਲਾ : ਨੰਬਰ ਵਨ ਬਣਨ ਦਾ
ਅਰਬਾਜ-ਮਲਾਇਕਾ ਦਾ ਪਬਲਿਸਿਟੀ ਸਟੰਟ