ਆਮਤੌਰ ਤੇ ਫਿਲਮ ਦਾ ਸੰਗੀਤ ਮੁੰਬਈ ਵਿੱਚ ਹੀ ਜਾਰੀ ਹੁੰਦਾ ਹੈ, ਪਰ 'ਮਿ. ਵ੍ਹਾਈਟ ਮਿ. ਬਲੈਕ' ਦੇ ਨਿਰਮਾਤਾ ਭਾਵਨਾ ਬਿਪਿਨ ਨੇ ਇਸ ਨੂੰ ਗੁਜਰਾਤ ਦੇ ਪ੍ਰਮੁੱਖ ਸ਼ਹਿਰ ਅਹਿਮਦਾਬਾਦ ਦੇ ਰਾਜਪਥ ਕਲੱਬ ਵਿੱਚ ਜਾਰੀ ਕਰਿਆ।
ਇਸ ਸੰਗੀਤਮਈ ਸ਼ਾਮ ਨੂੰ ਨੌਜਵਾਨ ਡਾਂਸਰਾਂ ਨੇ ਬਾਲੀਵੁੱਡ ਦੀਆਂ ਫਿਲਮਾਂ ਦੇ ਹਿੱਟ ਗਾਣਿਆਂ ਤੇ ਪਰਫਾਰਮ ਕਰ ਕੇ ਹੋਰ ਯਾਦਗਾਰ ਬਣਾ ਦਿੱਤਾ।
ਵ੍ਹਾਈਟ ਹਾਊਸ ਪ੍ਰੋਡਕਸ਼ਨ ਲਿਮਿਟੇਡ ਦੇ ਬੈਨਰ ਹੇਠਾਂ ਨਿਰਮਿਤ ਇਸ ਫਿਲਮ ਦਾ ਨਿਰਦੇਸ਼ਨ ਦੀਪਕ ਸ਼ਿਵਦਾਸਾਨੀ ਨੇ ਕੀਤਾ ਹੈ। ਇਹ ਫਿਲਮ 2 ਮਈ ਨੂੰ ਇਰੋਜ਼ ਇੰਟਰਨੈਸ਼ਨਲ ਦੁਆਰਾ ਪ੍ਰਦਰਸ਼ਿਤ ਹੋ ਰਹੀ ਹੈ। ਸੁਨੀਲ ਸ਼ੈਟੀ ਅਤੇ ਅਰਸ਼ਦ ਵਾਰਸੀ ਨੇ ਫਿਲਮ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹਨ।
ਸਮੀਰ ਦੇ ਲਿਖੇ ਗੀਤਾਂ ਨੂੰ ਜਤਿਨ-ਲਲਿਤ ਨੇ ਸੰਗੀਤਬੱਧ ਕੀਤਾ ਹੈ। ਤੌਸੀਫ ਅਖਤਰ ਨੇ ਵੀ ਦੋ ਗਾਣਿਆਂ ਵਿੱਚ ਸੰਗੀਤ ਦਿੱਤਾ ਹੈ। ਇਸ ਫਿਲਮ ਦੇ ਸੰਗੀਤ ਦੀ ਸਭ ਤੋਂ ਖਾਸ ਗੱਲ ਹੈ ਪ੍ਰਮੋਸ਼ਨਲ ਨੰਬਰ 'ਤੂ ਮੱਕੇ ਦੀ ਰੋਟੀ ਮੇਰੀ, ਮੈਂ ਸਰਸੋਂ ਦਾ ਸਾਗ ਤੇਰਾ...'। ਇਸ ਨੂੰ ਆਸ਼ਾਜੀ, ਦਲੇਰ ਮਹਿੰਦੀ ਅਤੇ ਮੀਕਾ ਨੇ ਪਹਿਲੀ ਵਾਰ ਇਕੱਠੇ ਮਿਲ ਕੇ ਗਾਇਆ ਹੈ।
|