ਇਹ ਦੂਜੀ ਵਾਰ ਹੋ ਰਿਹਾ ਹੈ ਕਿ ਅਮਿਤਾਭ ਬੱਚਨ ਦੁਆਰਾ ਕੋਈ ਫਿਲਮ ਮਨਾ ਕਰਨ ਤੇ ਨਸੀਰੂਦੀਨ ਸ਼ਾਹ ਨੂੰ ਫਿਲਮ ਕਰਨ ਲਈ ਬੁਲਾਇਆ ਗਿਆ ਹੋਵੇ।
ਜਗਮੋਹਨ ਮੂੰਦੜਾ ਦੀ ਫਿਲਮ 'ਸ਼ੂਟ ਆਨ ਸਾਈਟ' ਨੂੰ ਕਰਨ ਲਈ ਅਮਿਤਾਭ ਨੇ ਇਸ ਕਾਰਨ ਮਨਾ ਕਰ ਦਿੱਤਾ ਸੀ, ਕਿਉਂਕਿ ਅਮਿਤਾਭ ਨੂੰ ਆਪਣਾ ਕਿਰਦਾਰ ਕਾਫੀ ਵਿਵਾਦ ਭਰਿਆ ਲੱਗਿਆ ਸੀ।
ਇਸਦੇ ਬਾਅਦ ਪਰੇਸ਼ ਰਾਵਲ ਦੇ ਹਿੱਟ ਗੁਜਰਾਤੀ ਨਾਟਕ ਮਹਾਰਥੀ ਤੇ ਅਧਾਰਿਤ ਜੋ ਫਿਲਮ ਬਣ ਰਹੀ ਹੈ, ਉਸ ਵਿੱਚ ਵੀ ਅਮਿਤਾਭ ਨੂੰ ਆਪਣਾ ਕਿਰਦਾਰ ਵਿਵਾਦ ਭਰਿਆ ਲੱਗ ਰਿਹਾ ਹੈ।
ਫਿਲਮ ਦਾ ਨਿਰਮਾਣ ਪਰੇਸ਼ ਰਾਵਲ ਹੀ ਕਰ ਰਹੇ ਹਨ ਅਤੇ ਨਿਰਦੇਸ਼ਨ ਸ਼ਿਵਮ ਨਾਇਰ ਕਰ ਰਹੇ ਹਨ। ਅਮਿਤਾਭ ਦੇ ਮਨਾ ਕਰਨ ਤੇ ਨਸੀਰੂਦੀਨ ਸ਼ਾਹ ਨੂੰ ਅਮਿਤਾਭ ਦਾ ਕਿਰਦਾਰ ਦਿੱਤਾ ਗਿਆ ਹੈ। ਨਸੀਰ ਇਸੇ ਫਿਲਮ ਵਿੱਚ ਪਹਿਲਾਂ ਦੂਸਰਾ ਕਿਰਦਾਰ ਨਿਭਾ ਰਹੇ ਸਨ।
|