ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੁਕਾਬਲਾ : ਨੰਬਰ ਵਨ ਬਣਨ ਦਾ
ਨੰਬਰ ਵਨ ਦੇ ਦਾਵੇਦਾਰ
ਸਮੇਂ ਤਾਮਰਕਰ
ਨਾਇਕਾਵਾਂ ਦਾ ਨੰਬਰ ਵਨ ਦਾ ਸਿੰਘਾਸਨ ਖਾਲੀ ਹੈ। ਐਸ਼ਵਰਿਆ ਰਾਏ ਨੇ ਵਿਆਹ ਦੇ ਬਾਅਦ ਘੱਟ ਫਿਲਮਾਂ ਕਰਨ ਦਾ ਨਿਰਣਾ ਲੈ ਲਿਆ ਹੈ। ਰਾਣੀ ਮੁਖਰਜੀ ਦੀ ਪਿਛਲੇ ਸਾਲ ਪ੍ਰਦਰਸ਼ਿਤ ਜਿਆਦਾਤਰ ਫਿਲਮਾਂ ਫਲਾਪ ਹੋ ਗਈਆਂ ਅਤੇ ਅਜੇ ਉਹ ਬਹੁਤ ਘੱਟ ਫਿਲਮਾਂ ਕਰ ਰਹੀ ਹੈ। ਇਸ ਸਿੰਘਾਸਨ ਤੇ ਵਿਰਾਜਮਾਨ ਹੋਣ ਲਈ ਕੁਝ ਨਾਇਕਾਵਾਂ ਦੇ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਇੱਕ ਨਜ਼ਰ ਦਾਵੇਦਾਰਾਂ ਤੇ।

IFMIFM
ਕਰੀਨਾ ਕਪੂ
ਕਿਸਮਤ ਦੀ ਧਨੀ ਕਰੀਨਾ ਕਪੂਰ ਦੇ ਕੋਲ ਕਦੇ ਕੰਮ ਦੀ ਕਮੀ ਨਹੀਂ ਰਹੀ। ਕਰੀਨਾ ਨੇ ਵੱਡੇ ਬੈਨਰਸ ਦੀਆਂ ਕਈ ਫਿਲਮਾਂ ਕਰੀਆਂ। ਜਿਆਦਾਤਰ ਅਸਫਲ ਹੋਈਆਂ। ਇਸਦੇ ਬਾਵਜੂਦ ਉਹ ਲਗਾਤਾਰ ਚਰਚਾ ਵਿੱਚ ਬਣੀ ਰਹੀ। ਕਰੀਨਾ ਦੇ ਕਦੇ ਵੀ ਮਿਹਨਤਾਨੇ ਦੇ ਮਾਮਲੇ ਵਿੱਚ ਸਮਝੌਤਾ ਨਹੀਂ ਕਰਿਆ ਅਤੇ ਆਪਣੀਆਂ ਸ਼ਰਤਾਂ ਤੇ ਕੰਮ ਕਰਿਆ।

ਖੂਬੀਆਂ :
ਕਪੂਰ ਖਾਨਦਾਨ ਦੀ ਕੰਨਿਆ ਹੋਣ ਨਾਲ ਕਰੀਨਾ ਨੂੰ ਬਾਲੀਵੁੱਡ ਵਿੱਚ ਹੋਰ ਨਾਇਕਾਵਾਂ ਦੀ ਤੁਲਨਾ ਵਿੱਚ ਥੋੜ੍ਹਾ ਜਿਆਦਾ ਲਾਭ ਮਿਲਦਾ ਹੈ। ਅਭਿਨੇ ਵਿੱਚ ਉਹ ਨਿਪੁੰਨ ਹੈ। 'ਜਬ ਵੀ ਮੈਟ' ਦੇ ਬਾਅਦ ਫਿਰ ਇੱਕ ਵਾਰ ਫਿਰ ਉਹਨਾਂ ਦੇ ਕਰਿਅਰ ਨੇ ਰਫਤਾਰ ਫੜ ਲਈ ਹੈ। ਬਾਲੀਵੁੱਡ ਦੇ ਸਾਰੇ ਅਭਿਨੇਤਾਵਾਂ ਨਾਲ ਉਹਨਾਂ ਦੀ ਜੋੜੀ ਜਚਦੀ ਹੈ।

ਕਮੀਆਂ :
ਸ਼ਾਹਿਦ ਨੂੰ ਛੱਡ ਕੇ ਸੈਫ ਨੂੰ ਆਪਣਾ ਬੁਆਏਫ੍ਰੈਂਡ ਬਣਾਉਣ ਨਾਲ ਕਰੀਨਾ ਦੀ ਲੋਕਪ੍ਰਿਅਤਾ ਵਿੱਚ ਗਿਰਾਵਟ ਆਈ ਹੈ। ਅਭਿਨੇ ਦੇ ਬਜਾਏ ਰੋਮਾਂਸ ਤੇ ਜਿਆਦਾ ਧਿਆਨ। ਅੜੀਅਲ ਰਵੱਈਆ ਵੀ ਛੱਡਣਾ ਪਵੇਗਾ। ਰਿਫਊਜੀ (2000) ਤੋਂ ਆਪਣਾ ਕਰਿਅਰ ਸ਼ੁਰੂ ਕਰਨ ਵਾਲੀ ਕਰੀਨਾ ਨੇ ਲੰਬਾ ਸਮਾਂ ਬਾਲੀਵੁੱਡ ਵਿੱਚ ਗੁਜਾਰਿਆ ਹੈ ਅਤੇ ਹੁਣ ਤੱਕ ਕੋਈ ਮਹਾਨ ਫਿਲਮ ਨਹੀਂ ਦਿੱਤੀ ਹੈ।

ਆਉਣ ਵਾਲੀਆਂ ਫਿਲਮਾਂ : ਟਸ਼ਨ, ਗੋਲਮਾਲ ਰਿਟਰਨਸ, ਕਮਬਖਤ ਇਸ਼ਕ, ਮਿਲੇਂਗੇ-ਮਿਲੇਂਗੇ।

IFMIFM
ਕੈਟਰੀਨਾ ਕੈਫ
ਸਲਮਾਨ ਖਾਨ ਦੀ ਗਰਲਫ੍ਰੈਂਡ ਦੇ ਰੂਪ ਵਿੱਚ ਪਹਿਚਾਣੀ ਜਾਣ ਵਾਲੀ ਕੈਟਰੀਨਾ ਨੇ ਹੁਣ ਆਪਣੀ ਪਹਿਚਾਣ ਖੁਦ ਬਣਾ ਲਈ ਹੈ। ਪਿਛਲੇ ਸਾਲ ਚਾਰ ਹਿੱਟ ਫਿਲਮਾਂ ਦੇਣ ਵਾਲੀ ਕੈਟਰੀਨਾ ਨੇ ਇਸ ਸਾਲ ਵੀ ਆਪਣੀ ਸ਼ੁਰੂਆਤ ਸਫਲ ਫਿਲਮ 'ਰੇਸ' ਤੋਂ ਕਰੀ ਹੈ।

ਖੂਬੀਆਂ :
ਸਿੱਖਣ ਲਈ ਹਰ ਸਮੇਂ ਤਿਆਰ ਅਤੇ ਮਿਹਨਤੀ। ਜਦੋਂ ਕੈਟਰੀਨਾ ਬਾਲੀਵੁੱਡ ਵਿੱਚ ਆਈ ਸੀ ਤਾਂ ਠੀਕ ਤਰ੍ਹਾਂ ਹਿੰਦੀ ਸਮਝ ਵੀ ਨਹੀਂ ਸਕਦੀ ਸੀ। ਉਹਨਾਂ ਨੇ ਇਸ ਨੂੰ ਚੁਣੌਤੀ ਦੇ ਰੂਪ ਵਿੱਚ ਲਿਆ ਹੈ ਅੱਜ ਉਹ ਹਿੰਦੀ ਬੋਲ ਸਕਦੀ ਹੈ। ਅਭਿਨੇ ਦੇ ਖੇਤਰ ਵਿੱਚ ਕੈਟਰੀਨਾ ਆਪਣੀਆਂ ਸੀਮਾਵਾਂ ਜਾਣਦੀ ਹੈ ਅਤੇ ਉਸੇ ਦਾਅਰੇ ਵਿੱਚ ਰਹਿ ਕੇ ਕੰਮ ਕਰ ਰਹੀ ਹੈ। ਆਪਣੇ ਮਾਸੂਮ ਚਿਹਰੇ ਦੇ ਕਾਰਨ ਸਿਨੇ-ਪ੍ਰੇਮੀਆਂ ਦੇ ਵਿਚਕਾਰ ਬਹੁਤ ਲੋਕਪ੍ਰਿਅ ਹੈ।

ਕਮੀਆਂ :
ਕੈਟਰੀਨਾ ਦਾ ਅਭਿਨੇ ਉਹਨਾਂ ਦੀ ਸਭ ਤੋਂ ਵੱਡੀ ਕਮਜੋਰੀ ਹੈ। ਸ਼ੋਅ-ਪੀਸ ਦੇ ਰੂਪ ਵਿੱਚ ਤਾਂ ਉਹਨਾਂ ਨੂੰ ਫਿਲਮਾਂ ਵਿੱਚ ਕੰਮ ਮਿਲ ਜਾਂਦਾ ਹੈ, ਪਰ ਵਧੀਆ ਭੂਮਿਕਾ ਲਈ ਸ਼ਾਇਦ ਹੀ ਕੋਈ ਨਿਰਦੇਸ਼ਕ ਕੈਟਰੀਨਾ ਦੇ ਨਾਮ ਤੇ ਵਿਚਾਰ ਕਰੇਗਾ। ਸਫਲ ਫਿਲਮਾਂ ਨਾਲ ਭਲਾ ਹੀ ਉਹਨਾਂ ਦਾ ਨਾਮ ਜੁੜਿਆ ਹੈ, ਪਰ ਇਸ ਸਫਲਤਾ ਵਿੱਚ ਕੈਟਰੀਨਾ ਦਾ ਜਿਆਦਾ ਯੋਗਦਾਨ ਨਹੀਂ ਹੈ।

ਆਉਣ ਵਾਲੀਆਂ ਫਿਲਮਾਂ : ਸਿੰਘ ਇਜ ਕਿੰਗ, ਯੁਵਰਾਜ, ਬਲੂ, ਹੈਲੋ।
1 | 2  >>  
ਹੋਰ ਵੀ
ਅਰਬਾਜ-ਮਲਾਇਕਾ ਦਾ ਪਬਲਿਸਿਟੀ ਸਟੰਟ
ਪ੍ਰਿਅੰਕਾ ਦਾ ਦਾਅਵਾ
ਮਨਪਸੰਦ ਫਿਲਮ ਬਣਾਉਣਗੇ ਸੈਫ
ਸ਼ਾਹਰੁਖ ਦੀ ਟੀਮ ਦਾ ਮਿਊਜਿਕ ਐਲਬਮ ਜਾਰੀ
ਤਾਰਾ-ਸਿਤਾਰਾ
ਖਤਰੇ ਵਿੱਚ ਹੈ ਅਰਬਾਜ-ਮਲਾਇਕਾ ਦਾ ਵਿਆਹ