ਹਰਮਨ ਬਾਵੇਜਾ ਦੀ ਪਹਿਲੀ ਫਿਲਮ 'ਲਵ ਸਟੋਰੀ 2050' ਕੁਝ ਮਹੀਨਿਆਂ ਬਾਅਦ ਪ੍ਰਦਰਸ਼ਿਤ ਹੋਣ ਵਾਲੀ ਹੈ। ਇਸ ਫਿਲਮ ਨੂੰ ਲੈ ਕੇ ਹਰਮਨ ਏਨੇ ਉਤਸ਼ਾਹਿਤ ਨਹੀਂ ਹੋਣਗੇ ਜਿੰਨੀ ਕਿ ਪ੍ਰਿਅੰਕਾ ਚੋਪੜਾ ਹੈ।
ਹਾਲ ਹੀ ਵਿੱਚ ਇਸ ਫਿਲਮ ਦਾ ਫਰਸਟ ਲੁਕ ਜਾਰੀ ਹੋਇਆ ਹੈ। ਪ੍ਰਿਅੰਕਾ ਹਰ ਕਿਸੇ ਨਾਲ ਹਰਮਨ ਦੇ ਬਾਰੇ ਪ੍ਰਤੀਕਿਰਿਆ ਜਾਨਣ ਲਈ ਵਿਆਕੁਲ ਹੈ ਅਤੇ ਆਪਣੇ ਵੱਲੋਂ ਜੀਅ ਭਰ ਦੇ ਤਾਰੀਫ ਵੀ ਕਰ ਰਹੀ ਹੈ।
ਦਿਸਣ ਵਿੱਚ ਰਿਤਿਕ ਰੌਸ਼ਨ ਜਿਹੇ ਹਰਮਨ ਤੋਂ ਬਾਲੀਵੁੱਡ ਨੂੰ ਕਾਫੀ ਉਮੀਦਾਂ ਹਨ। ਹਰਮਨ ਦੀ ਪ੍ਰੇਮਿਲਾ ਦੇ ਰੂਪ ਵਿੱਚ ਚਰਚਿਤ ਪ੍ਰਿਅੰਕਾ ਇਸ ਫਿਲਮ ਵਿੱਚ ਉਹਨਾਂ ਦੀ ਨਾਇਕਾ ਬਣੀ ਹੈ। ਬਿਲਕੁਲ ਸਮੇਂ ਤੇ ਕਰੀਨਾ ਕਪੂਰ ਨੇ ਇਹ ਫਿਲਮ ਛੱਡ ਦਿੱਤੀ ਸੀ ਅਤੇ ਪ੍ਰਿਅੰਕਾ ਨੇ ਇਸ ਫਿਲਮ ਵਿੱਚ ਇੰਟਰੀ ਲਈ ਸੀ।
ਪ੍ਰਿਅੰਕਾ ਨੇ ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਹਰਮਨ ਨੂੰ ਅਭਿਨੇ ਦੇ ਗੁਰ ਵੀ ਸਿਖਾਏ। ਉਹਨਾਂ ਦੇ ਮੁਤਾਬਿਕ ਫਿਲਮ ਬਹੁਤ ਚੰਗੀ ਬਣੀ ਹੈ ਅਤੇ ਹਰਮਨ ਦਾ ਭਵਿੱਖ ਬਹੁਤ ਉੱਜਵਲ ਹੈ। ਹੁਣ ਇਹ ਗੱਲ ਦਰਸ਼ਕ ਫਿਲਮ ਦੇਖਣ ਦੇ ਬਾਅਦ ਕਹਿਣ ਤਾਂ ਮੰਨੀਏ।
|