ਸ਼ਾਹਰੁਖ ਖਾਨ ਨੂੰ ਗਾਉਣ ਦਾ ਸ਼ੌਕ ਨਹੀਂ ਹੈ, ਪਰ ਆਈਪੀਐਲ ਮੁਕਾਬਲੇ ਵਿੱਚ ਭਾਗ ਲੈ ਰਹੀ ਕੋਲਕਾਤਾ ਨਾਈਟ ਰਾਈਡਰਸ ਟੀਮ ਦੇ ਪ੍ਰਚਾਰ-ਪ੍ਰਸਾਰ ਲਈ ਉਹਨਾਂ ਨੇ ਪਿਛਲੇ ਦਿਨੀਂ ਪ੍ਰਸਿੱਧ ਸੰਗੀਤਕਾਰ ਬੱਪੀ ਲਹਿਰੀ ਦੇ ਸੰਗੀਤ ਨਿਰਦੇਸ਼ਨ ਵਿੱਚ ਗਾਣਾ ਗਾਇਆ।
ਗੀਤ ਦੇ ਬੋਲ ਹਨ 'ਰਨ ਜਸਟ ਰਨ', ਜਿਸ ਵਿੱਚ ਨਾ ਸਿਰਫ ਕ੍ਰਿਕੇਟ ਵਿੱਚ ਬਲਕਿ ਜੀਵਨ ਵਿੱਚ ਵੀ ਅੱਗੇ ਵਧਣ ਦੀ ਸਲਾਹ ਦਿੱਤੀ ਗਈ ਹੈ। ਜੋ ਹੋ ਗਿਆ ਉਹ ਬੀਤੀ ਹੋਈ ਗੱਲ ਹੈ ਅਤੇ ਸਾਨੂੰ ਜਿੰਦਗੀ ਵਿੱਚ ਹਮੇਸ਼ਾ ਅੱਗੇ ਵੱਲ ਦੇਖਣਾ ਚਾਹੀਦਾ ਹੈ। ਇਹ ਸੰਦੇਸ਼ ਦਿੰਦਾ ਗੀਤ ਸ਼ਾਹਰੁਖ ਨੇ ਆਪਣੀ ਆਵਾਜ ਵਿੱਚ ਰਿਕਾਰਡ ਕਰਵਾਇਆ।
ਬੱਪੀ ਲਹਿਰੀ ਦੇ ਮੁਤਾਬਿਕ ਸ਼ਾਹਰੁਖ ਪ੍ਰੋਫੈਸ਼ਨਲ ਸਿੰਗਰ ਨਹੀਂ ਹਨ, ਇਸਦੇ ਬਾਵਜੂਦ ਗਾਣੇ ਦੀ ਰਿਕਾਰਡਿੰਗ ਦੇ ਸਮੇਂ ਉਹ ਘਬਰਾਏ ਹੋਏ ਨਹੀਂ ਸਨ। ਉਹਨਾਂ ਨੇ ਪੂਰੇ ਆਤਮਵਿਸ਼ਵਾਸ ਨਾਲ ਉਸੇ ਤਰ੍ਹਾਂ ਗੀਤ ਗਾਇਆ ਜਿਵੇਂ ਕਿ ਬੱਪੀ ਦਾ ਚਾਹੁੰਦੇ ਸਨ।
ਇਹ ਗਾਣਾ ਤਿੰਨ-ਚਾਰ ਦਿਨਾਂ ਵਿੱਚ ਮਾਰਕਿਟ ਵਿੱਚ ਉਪਲਬਧ ਹੋਵੇਗਾ। ਆਪਣੀ ਟੀਮ ਲਈ ਸ਼ਾਹਰੁਖ ਨੇ ਪੰਜ ਗਾਣੇ ਬਣਵਾਏ ਹਨ। ਦੋ ਬੱਪੀ ਲਹਿਰੀ, ਦੋ ਪ੍ਰੀਤਮ ਅਤੇ ਇੱਕ ਵਿਸ਼ਾਲ-ਸ਼ੇਖਰ ਨੇ ਬਣਾਇਆ ਹੈ। 'ਰਨ ਜਸਟ ਰਨ' ਦਾ ਵੀਡੀਉ ਵੀ ਬਣਾਇਆ ਜਾ ਰਿਹਾ ਹੈ ਜਿਸ ਦੀ ਕੋਰਿਉਗ੍ਰਾਫੀ ਗਣੇਸ਼ ਹੇਗੜੇ ਕਰ ਰਹੇ ਹਨ।
|