ਅਮਿਤਾਭ ਬੱਚਨ ਲਈ ਇਹ ਰਾਹਤ ਭਰੀ ਖਬਰ ਹੋ ਸਕਦੀ ਹੈ ਕਿ ਉਹਨਾਂ ਦੇ ਅਨਫ੍ਰਗੇਟੇਬਲ ਵਰਲਡ ਟੂਰ ਲਈ ਅਕਸ਼ੈ ਕੁਮਾਰ ਨੇ ਵਾਪਸੀ ਕਰ ਲਈ ਹੈ।
ਕੁਝ ਦਿਨ ਪਹਿਲਾਂ ਅਕਸ਼ੈ ਕੁਮਾਰ ਅਤੇ ਬਿਪਾਸ਼ਾ ਨੇ ਨਾਮ ਇਸ ਕਰਕੇ ਵਾਪਸ ਲਿਆ ਸੀ, ਕਿਉਂਕਿ ਉਹ ਚਾਹੁੰਦੀ ਸੀ ਕਿ ਉਹਨਾਂ ਨੂੰ ਐਸ਼ ਦੀ ਤਰ੍ਹਾਂ ਹਰ ਸ਼ੋਅ ਲਈ ਇੱਕ ਕਰੋੜ ਰੁਪਏ ਮਿਲਣ। ਇਹ ਗੱਲ ਆਯੋਜਕਾਂ ਨੂੰ ਚੰਗੀ ਨਹੀਂ ਲੱਗੀ ਅਤੇ ਬਿਪਾਸ਼ਾ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ।
ਬਿਪਾਸ਼ਾ ਦੀ ਥਾਂ ਭਰਨ ਕਈ ਪ੍ਰੀਤੀ ਜਿੰਟਾ ਨੂੰ ਸੰਪਰਕ ਕੀਤਾ ਗਿਆ ਅਤੇ ਪ੍ਰੀਤੀ ਨੇ ਸ਼ੋਅ ਕਰਨ ਲਈ ਆਪਣੇ ਵੱਲੋਂ ਤੁਰੰਤ ਸਹਿਮਤੀ ਦੇ ਦਿੱਤੀ। ਇਸ ਤੋਂ ਪਹਿਲਾਂ ਲਾਰਾ ਦੱਤਾ ਨੇ ਵੀ ਸ਼ੋਅ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ। ਸ਼ੋਅ ਨੂੰ ਬ੍ਰਿਟੇਨ, ਅਮਰੀਕਾ ਅਤੇ ਕਨੇਡਾ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
|