ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਲਿਕਾ ਨੇ ਨਿਰਮਾਤਾ ਨੂੰ ਤੰਗ ਕਰਿਆ
IFMIFM
ਮਲਿਕਾ ਸ਼ੇਰਾਵਤ ਨੂੰ ਸਟੂਡੀਉ 18 ਨੇ ਆਪਣੀ ਆਉਣ ਵਾਲੀ ਫਿਲਮ ਲਈ ਸਾਈਨ ਕਰਿਆ ਸੀ, ਜਿਸ ਦਾ ਨਿਰਦੇਸ਼ਨ ਕੁੰਦਨ ਸ਼ਾਹ ਕਰਨ ਵਾਲੇ ਸਨ।

ਮਲਿਕਾ ਨੂੰ ਇਸ ਫਿਲਮ ਲਈ 95 ਲੱਖ ਰੁਪਏ ਮਿਲਣ ਵਾਲੇ ਸਨ, ਜਿਸ ਵਿੱਚੋਂ 25 ਪ੍ਰਤੀਸ਼ਤ ਐਡਵਾਂਸ ਰਾਸ਼ੀ ਦੇ ਰੂਪ ਵਿੱਚ ਦਿੱਤੇ ਗਏ ਸਨ।

ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਮਲਿਕਾ ਨੇ ਆਪਣੇ ਨਖਰੇ ਦਿਖਾਉਣੇ ਆਰੰਭ ਕਰ ਦਿੱਤੇ। ਉਹ ਉਹਨਾਂ ਖੇਤਰਾਂ ਵਿੱਚ ਵੀ ਦਖਲਅੰਦਾਜੀ ਕਰਨ ਲੱਗੀ ਜੋ ਉਹਨਾਂ ਦੇ ਕਾਰਜ ਖੇਤਰ ਤੋਂ ਬਾਹਰ ਸਨ।

ਮਲਿਕਾ ਨੇ ਨਿਰਮਾਤਾ ਨੂੰ ਕਿਹਾ ਕਿ ਉਹਨਾਂ ਨੂੰ ਕੁੰਦਨ ਸ਼ਾਹ ਨਿਰਦੇਸ਼ਕ ਦੇ ਰੂਪ ਵਿੱਚ ਪਸੰਦ ਨਹੀਂ ਹਨ, ਇਸ ਲਈ ਨਿਰਦੇਸ਼ਕ ਬਦਲਿਆ ਜਾਵੇ। ਫਿਲਮ ਦੇ ਕੈਮਰਾਮੈਨ ਨੱਪ ਵੀ ਉਹ ਬਦਲਣਾ ਚਾਹੁੰਦੀ ਸੀ। ਜਦੋਂ ਗੱਲ ਹੱਦ ਤੋਂ ਜਿਆਦਾ ਵਧਣ ਲੱਗੀ ਤਾਂ ਨਿਰਮਾਣ ਕੰਪਨੀ ਨਾਲ ਜੁੜੇ ਲੋਕਾਂ ਦਾ ਮੱਥਾ ਠਣਕਿਆ।

ਉਹਨਾਂ ਨੇ ਸੋਚਿਆ ਕਿ ਜਦੋਂ ਫਿਲਮ ਦੀ ਸ਼ੂਟਿੰਗ ਆਰੰਭ ਨਹੀਂ ਹੋਈ ਹੈ ਤਾਂ ਮਲਿਕਾ ਦੇ ਨਖਰਿਆਂ ਦਾ ਇਹ ਹਾਲ ਹੈ, ਫਿਲਮ ਬਣਦੇ ਸਮੇਂ ਨਾ ਜਾਣੇ ਕੀ ਹੋਵੇਗਾ। ਉਹਨਾਂ ਨੇ ਫਿਲਮ ਨੂੰ ਬੰਦ ਕਰ ਦਿੱਤਾ ਅਤੇ ਮਲਿਕਾ ਤੋਂ ਐਡਵਾਂਸ ਰਾਸ਼ੀ ਵਾਪਸ ਮੰਗੀ।

ਖਬਰ ਹੈ ਕਿ ਮਲਿਕਾ ਨੇ ਇਹ ਰਕਮ ਵਾਪਸ ਕਰਨ ਤੋਂ ਮਨਾ ਕਰ ਦਿੱਤਾ ਤਾਂ ਕੰਪਨੀ ਇਮਪਾ ਨੂੰ ਇਸ ਮਾਮਲੇ ਵਿੱਚ ਦਖਲਅੰਦਾਜੀ ਕਰਨ ਨੂੰ ਕਿਹਾ ਹੈ। ਮਲਿਕਾ ਨੇ ਨਖਰਿਆਂ ਤੋਂ ਕਈ ਨਿਰਮਾਤਾ ਪਰੇਸ਼ਾਨ ਹੋਏ ਹਨ, ਅਜਿਹਾ ਨਾ ਹੋਵੇ ਕਿ ਸਾਰੇ ਮਿਲ ਕੇ ਮਲਿਕਾ ਦਾ ਬਾਏਕਾਟ ਕਰ ਦੇਣ।
ਹੋਰ ਵੀ
ਆਮਿਰ ਦੀ ਨੇਕ ਸਲਾਹ
ਈਸ਼ਾ ਦਿਉਲ ਨੇ ਕਰਵਾਈ ਸਰਜਰੀ
ਕ੍ਰੇਜ਼ੀ 4 : ਇੱਕ ਹੋਰ ਵਿਵਾਦ
ਅਕਸ਼ੈ ਖੰਨਾ ਦਾ ਛੱਕਾ
ਕਮਜੋਰ ਮੁਕਾਬਲਾ
ਸ਼ਾਹਿਦ ਨਹੀਂ ਤਾਂ ਰਣਬੀਰ ਸਹੀ