ਰਾਕੇਸ਼ ਰੌਸ਼ਨ ਦੀ ਫਿਲਮ 'ਕ੍ਰੇਜ਼ੀ 4' ਪਹਿਲਾਂ ਤਾਂ ਸੰਗੀਤ ਦੀ ਚੋਰੀ ਦੇ ਮਾਮਲੇ ਵਿੱਚ ਉਲਝੀ ਅਤੇ ਅਦਾਲਤ ਦੇ ਬਾਹਰ ਦੋ ਕਰੋੜ ਦੇ ਸਮਝੌਤੇ ਨਾਲ ਪ੍ਰਦਰਸ਼ਿਤ ਹੋ ਸਕੀ।
ਹੁਣ ਦਿੱਲੀ ਦੇ ਡਾਕਟਰਾਂ ਨੇ ਫਿਲਮ ਦੇ ਕਥਾਨਕ ਨੂੰ ਲੈ ਕੇ ਸਵਾਲਾਂ ਦਾ ਘੇਰਾ ਬਣਾਇਆ ਹੈ। ਫਿਲਮ ਦਾ ਇੱਕ ਪਾਤਰ ਗੰਗਾਧਰ (ਰਾਜਪਾਲ ਯਾਦਵ) ਦਾ ਦਿਮਾਗ ਇਤਿਹਾਸ ਵਿੱਚ ਘੁੰਮਦਾ ਰਹਿੰਦਾ ਹੈ। ਆਜਾਦੀ ਮਿਲੇ ਕਈ ਸਾਲ ਹੋ ਗਏ ਹਨ ਇਹ ਉਸ ਨੂੰ ਪਤਾ ਨਹੀਂ ਹੈ। ਉਹ ਸੀਜੋਫ੍ਰੇਨੀਆ ਦੀ ਬਿਮਾਰੀ ਨਾਲ ਪੀੜਤ ਹੈ।
ਡਾਕਟਰਾਂ ਦਾ ਤਰਕ ਹੈ ਕਿ ਇਹ ਬਿਮਾਰੀ ਲੰਬੀ ਚੱਲਣ ਵਾਲੀ ਅਤੇ ਬਹੁਤ ਤਕਲੀਫ ਦੇਣ ਵਾਲੀ ਹੁੰਦੀ ਹੈ, ਜਦੋਂ ਕਿ ਇਸ ਫਿਲਮ ਵਿੱਚ ਇਸ ਨੂੰ ਹਾਸੇ ਵਾਲੇ ਅਤੇ ਚਾਲੂ ਢੰਗ ਨਾਲ ਦਿਖਾਇਆ ਗਿਆ ਹੈ। ਸੀਜੋਫ੍ਰੇਨੀਆ ਜਿਹੀ ਗੰਭੀਰ ਬਿਮਾਰੀ ਨੂੰ ਮਜਾਕੀਆ ਤਰੀਕੇ ਨਾਲ ਦਿਖਾਉਣ ਦੇ ਕਾਰਨ ਉਹ ਲੋਕ ਦੁਖੀ ਹੋ ਸਕਦੇ ਹਨ, ਜਿਹਨਾਂ ਦੇ ਪਰਿਵਾਰ ਵਿੱਚ ਕੋਈ ਮੈਂਬਰ ਇਸ ਨਾਲ ਪੀੜਤ ਹੈ।
ਉਹਨਾਂ ਦੇ ਮੁਤਾਬਿਕ ਫਿਲਮਵਾਲਿਆਂ ਨੂੰ ਸਾਵਧਾਨੀ ਨਾਲ ਆਪਣੀਆਂ ਫਿਲਮਾਂ ਵਿੱਚ ਅਜਿਹੀਆਂ ਗੰਭੀਰ ਬਿਮਾਰੀਆਂ ਨੂੰ ਦੱਸਣਾ ਚਾਹੀਦਾ ਹੈ।
|