ਇੱਕ ਮੁਲਾਕਾਤ ਦੇ ਦੌਰਾਨ ਆਬਾਸ-ਮਸਤਾਨ ਨੇ ਕਿਹਾ ਸੀ ਕਿ ਅਕਸ਼ੈ ਖੰਨਾ ਉਹਨਾਂ ਦੇ ਬੇਟੇ ਦੇ ਸਮਾਨ ਹਨ। ਇੱਕ ਹੀਰੋ ਦੇ ਰੂਪ ਵਿੱਚ ਅਕਸ਼ੈ ਦੀ ਮਾਰਕਿਟ ਵੈਲਯੂ ਕਦੇ ਵੀ ਜਿਆਦਾ ਨਹੀਂ ਰਹੀ ਹੈ, ਇਸਦੇ ਬਾਵਜੂਦ ਆਬਾਸ-ਮਸਤਾਨ ਆਪਣੀਆਂ ਫਿਲਮਾਂ ਵਿੱਚ ਅਕਸ਼ੈ ਨੂੰ ਲੈਂਦੇ ਰਹੇ। ਇਹੀ ਨਹੀਂ ਉਹਨਾਂ ਨੇ ਆਪਣੀਆਂ ਫਿਲਮਾਂ ਵਿੱਚ ਅਕਸ਼ੈ ਦੇ ਲਈ ਵਧੀਆ ਭੂਮਿਕਾਵਾਂ ਲਿਖਵਾਈਆਂ। ਹਮਰਾਜ, ਰੇਸ, 36 ਚਾਈਨਾ ਟਾਊਨ, ਨਕਾਬ ਜਿਹੀਆਂ ਫਿਲਮਾਂ ਵਿੱਚ ਅਕਸ਼ੈ ਨਜ਼ਰ ਆਏ।
ਨਿਰਦੇਸ਼ਕ ਬਣ-ਬਣ ਕੇ ਤੰਗ ਆ ਚੁੱਕੇ ਆਬਾਸ-ਮਸਤਾਨ ਹੁਣ ਨਿਰਮਾਤਾ ਬਣ ਗਏ ਹਨ ਅਤੇ ਉਹਨਾਂ ਦੀਆਂ ਫਿਲਮਾਂ ਦਾ ਨਿਰਦੇਸ਼ਨ ਕੋਈ ਹੋਰ ਕਰੇਗਾ। ਹੈ ਨਾ ਅਜੀਬ ਗੱਲ ਕਿ ਇਹ ਦੋਨੇਂ ਭਰਾ ਕਿਸੇ ਹੋਰ ਨਿਰਮਾਤਾ ਦੀ ਫਿਲਮ ਨਿਰਦੇਸ਼ਿਤ ਕਰਨਗੇ ਅਤੇ ਇਹਨਾਂ ਦੀ ਫਿਲਮ ਕੋਈ ਹੋਰ।
ਖੈਰ, ਨਿਰਮਾਤਾ ਦੇ ਰੂਪ ਵਿੱਚ ਆਪਣੀ ਪਹਿਲੀ ਫਿਲਮ ਵਿੱਚ ਹੀਰੋ ਦੀ ਭੂਮਿਕਾ ਲਈ ਉਹਨਾਂ ਨੇ ਆਪਣੇ ਖਾਸ ਹੀਰੋ ਅਕਸ਼ੈ ਖੰਨਾ ਨੂੰ ਚੁਣਿਆ ਹੈ। ਗੱਲ ਹੁਣ ਮਿਹਨਤਾਨੇ ਦੀ ਹੋਈ ਤਾਂ ਅਕਸ਼ੈ ਨੇ 6 ਕਰੋੜ ਰੁਪਏ ਦੀ ਮੰਗ ਕੀਤੀ।
ਅਕਸ਼ੈ ਦੀ ਇਹ ਪ੍ਰਾਈਸ ਉਹਨਾਂ ਦੀ ਮਾਰਕਿਟ ਪ੍ਰਾਈਸ ਤੋਂ ਬਹੁਤ ਜਿਆਦਾ ਹੈ। ਅਕਸ਼ੈ ਤੇ ਹੱਦ ਤੋਂ ਜਿਆਦਾ ਭਰੋਸਾ ਕਰਨ ਵਾਲੇ ਆਬਾਸ-ਮਸਤਾਨ ਨੂੰ ਇਹ ਉਮੀਦ ਨਹੀਂ ਸੀ ਕਿ ਅਕਸ਼ੈ ਉਹਨਾਂ ਤੋਂ ਏਨੀ ਜਿਆਦਾ ਰਕਮ ਮੰਗਣਗੇ।
ਉਹਨਾਂ ਨੇ ਅਕਸ਼ੈ ਤੋਂ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਅਕਸ਼ੈ ਨੇ ਬਹੁਤ ਮਾਸੂਮੀਅਤ ਨਾਲ ਜਵਾਬ ਦਿੱਤਾ ਕਿ ਉਹ ਆਪਣੀ ਕੀਮਤ ਘੱਟ ਕਰਨ ਲਈ ਤਿਆਰ ਹਨ ਬਸ ਸ਼ਰਤ ਇਹ ਹੈ ਕਿ ਫਿਲਮ ਆਬਾਸ-ਮਸਤਾਨ ਨਿਰਦੇਸ਼ਿਤ ਕਰਨ। ਜੇ ਕੋਈ ਦੂਜਾ ਨਿਰਦੇਸ਼ਕ ਫਿਲਮ ਨਿਰਦੇਸ਼ਿਤ ਕਰੇਗਾ ਤਾਂ ਉਹਨਾਂ ਨੂੰ 6 ਕਰੋੜ ਰੁਪਏ ਦੇਣੇ ਪੈਣਗੇ।
ਅਕਸ਼ੈ ਦੇ ਇਸ ਵਿਹਾਰ ਤੋਂ ਹੈਰਾਨ ਆਬਾਸ-ਮਸਤਾਨ ਨੇ ਅਕਸ਼ੈ ਦਾ ਖਿਆਲ ਦਿਮਾਗ ਵਿੱਚੋਂ ਕੱਢਿਆ ਅਤੇ ਦੂਜਾ ਹੀਰੋ ਲੈ ਲਿਆ।
|