11 ਅਪ੍ਰੈਲ ਵਾਲੇ ਹਫਤੇ ਤੋਂ ਬਾਲੀਵੁੱਡ ਵਾਲਿਆਂ ਨੂੰ ਬਹੁਤ ਉਮੀਦਾਂ ਸਨ, ਕਿਉਂਕਿ ਇਸ ਦਿਨ ਦੋ ਵੱਡੀਆਂ ਫਿਲਮਾਂ 'ਯੂ, ਮੀ ਔਰ ਹਮ' ਅਤੇ 'ਕ੍ਰੇਜ਼ੀ 4' ਪ੍ਰਦਰਸ਼ਿਤ ਹੋਈਆਂ, ਪਰੰਤੂ ਦੋਨਾਂ ਫਿਲਮਾਂ ਦੀ ਨਿਰਾਸ਼ਾਜਨਕ ਰਿਪੋਰਟ ਨੇ ਸਾਰਿਆਂ ਨੂੰ ਨਰਾਜ ਕਰ ਦਿੱਤਾ। ਇਹ ਮੁਕਾਬਲਾ ਕਮਜੋਰ ਸਾਬਿਤ ਹੋਇਆ।
ਦੋਨਾਂ ਫਿਲਮਾਂ ਦੇ ਨਿਰਦੇਸ਼ਕ ਨਵੇਂ ਹਨ ਅਤੇ ਦੋਨਾਂ ਹੀ ਫਿਲਮਾਂ ਵਿੱਚ ਮੁੱਖ ਕਿਰਦਾਰ ਕਿਸੇ ਨਾ ਕਿਸੇ ਬਿਮਾਰੀ ਨਾਲ ਗ੍ਰਸਤ ਹਨ। ਅਜੈ ਦੇਵਗਨ ਦੀ 'ਯੂ, ਮੀ ਔਰ ਹਮ' ਨੂੰ 'ਕ੍ਰੇਜ਼ੀ 4' ਦੇ ਬਦਲੇ ਹੌਲੀ ਸ਼ੁਰੂਆਤ ਮਿਲੀ।
ਫਿਲਮ ਦੀ ਹੌਲੀ ਗਤੀ ਅਤੇ ਕਮਜੋਰ ਡ੍ਰਾਮੇ ਦੇ ਕਾਰਨ ਇਹ ਫਿਲਮ ਜਿਆਦਾਤਰ ਦਰਸ਼ਕਾਂ ਨੂੰ ਪਸੰਦ ਨਹੀਂ ਆ ਰਹੀ ਹੈ। ਇਸ ਗੱਲ ਦੀ ਉਮੀਦ ਘੱਟ ਹੈ ਕਿ ਇਹ ਫਿਲਮ ਹੌਲੀ-ਹੌਲੀ ਰਫ਼ਤਾਰ ਫੜੇ।
ਇਸ ਸਮੇਂ ਦਰਸ਼ਕ ਹਾਸੇ ਵਾਲੀਆਂ ਫਿਲਮਾਂ ਦੇਖਣਾ ਚਾਹੁੰਦੇ ਹਨ, ਇਸ ਲਈ ਦਰਸ਼ਕਾਂ ਨੂੰ 'ਕ੍ਰੇਜ਼ੀ 4' ਤੋਂ ਕੁਝ ਜਿਆਦਾ ਹੀ ਉਮੀਦਾਂ ਸਨ। ਰਾਕੇਸ਼ ਰੌਸ਼ਨ ਦੁਆਰਾ ਲਿਖੀ ਗਈ ਕਹਾਣੀ ਵਿੱਚ ਹਾਸੇ ਦੀ ਭਰਪੂਰ ਗੁੰਜਾਇਸ਼ ਸੀ, ਪਰ ਕਮਜੋਰ ਸਕ੍ਰਿਪਟ ਅਤੇ ਨਿਰਦੇਸ਼ਨ ਦੇ ਕਾਰਨ ਫਿਲਮ ਹਸਾਉਂਦੀ ਘੱਟ, ਬੋਰ ਜਿਆਦਾ ਕਰਦੀ ਹੈ। ਬਾਕਸ ਆਫਿਸ ਤੇ 'ਕ੍ਰੇਜ਼ੀ 4' ਸ਼ਾਇਦ ਹੀ ਕਮਾਲ ਦਿਖਾ ਸਕੇ।
4 ਅਪ੍ਰੈਲ ਨੂੰ ਬਹੁਤ ਸਾਰੀਆਂ ਫਿਲਮਾਂ ਪ੍ਰਦਰਸ਼ਿਤ ਹੋਈਆਂ ਸਨ, ਪਰ ਸਾਰੀਆਂ ਫਲਾਪ ਹੋ ਗਈਆਂ। 'ਸ਼ੌਰਯ' ਦਾ ਸ਼ੌਰਯ ਬਾਕਸ ਆਫਿਸ ਤੇ ਕੁਝ ਕੰਮ ਨਹੀਂ ਆਇਆ। ਦੇਸ਼ ਭਰ ਦੇ 97 ਸਿਨੇਮਾਘਰਾਂ ਦੇ ਉਪਲਬਧ ਅੰਕੜਿਆਂ ਦੇ ਮੁਤਾਬਿਕ ਇਸ ਫਿਲਮ ਨੇ ਲਗਭਗ 98 ਲੱਖ 88 ਹਜਾਰ ਦਾ ਵਪਾਰ ਕੀਤਾ।
'ਭਰਮ' ਦੇ ਹਾਲ ਤਾਂ ਹੋਰ ਵੀ ਬੁਰੇ ਰਹੇ। ਇਸ ਫਿਲਮ ਦਾ ਠੀਕ ਤਰ੍ਹਾਂ ਨਾਲ ਪ੍ਰਚਾਰ ਨਹੀਂ ਕੀਤਾ ਗਿਆ ਅਤੇ ਪ੍ਰਦਰਸ਼ਿਤ ਕਰ ਦਿੱਤਾ ਗਿਆ। ਮੁਸ਼ਕਿਲ ਨਾਲ ਇਸ ਫਿਲਮ ਨੇ ਲਗਭਗ 23 ਲੱਖ ਦਾ ਵਪਾਰ ਕੀਤਾ। ਅੰਕੜੇ ਏਨੇ ਸ਼ਰਮਨਾਕ ਹਨ ਕਿ ਕਈ ਸਿਨੇਮਾਘਰਾਂ ਨੇ ਇਹ ਦੱਸਣ ਤੋਂ ਮਨਾ ਕਰ ਦਿੱਤਾ।
'ਖੁਦਾ ਕੇ ਲਿਏ' ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ, ਪਰ ਦਰਸ਼ਕਾਂ ਨੇ ਇਸ ਫਿਲਮ ਤੋਂ ਦੂਰ ਰਹਿਣਾ ਹੀ ਬੇਹਤਰ ਸਮਝਿਆ। ਇਸ ਫਿਲਮ ਦਾ ਸਭ ਤੋਂ ਬੇਹਤਰ ਪ੍ਰਦਰਸ਼ਨ ਮੁੰਬਈ ਵਿੱਚ ਰਿਹਾ। 'ਏਕ ਚਤੁਰ ਨਾਰ', 'ਬਾਰਿਸ਼ -ਦ ਸੀਜ਼ਨ ਆਫ ਲਵ' ਜਿਹੀਆਂ ਫਿਲਮਾਂ ਕੁਝ ਸ਼ਹਿਰਾਂ ਵਿੱਚ ਪ੍ਰਦਰਸ਼ਿਤ ਹੋਈਆਂ ਅਤੇ ਕਿਸੇ ਤਰ੍ਹਾਂ ਇੱਕ ਹਫਤਾ ਇਹਨਾਂ ਫਿਲਮਾਂ ਨੇ ਪੂਰਾ ਕਰਿਆ।
ਦੂਜੇ ਹਫਤੇ ਵਿੱਚ 'ਵਨ ਟੂ ਥ੍ਰੀ' ਦੇ ਕਲੈਕਸ਼ਨ ਹੋਰ ਥੱਲੇ ਆ ਡਿੱਗੇ। 196 ਸਿਨੇਮਾਘਰਾਂ ਵਿੱਚ ਇਸ ਫਿਲਮ ਨੇ ਪੌਣੇ ਤਿੰਨ ਕਰੋੜ ਦਾ ਵਪਾਰ ਕਰਿਆ। 'ਰੇਸ' ਨੇ ਤੀਜੇ ਹਫਤੇ ਵਿੱਚ ਲਗਭਗ ਤਿੰਨ ਕਰੋੜ 98 ਲੱਖ ਦਾ ਵਪਾਰ ਕਰਿਆ।
ਟਾਪ ਪੰਜ ਫਿਲਮਾਂ (4 ਤੋਂ 10 ਅਪ੍ਰੈਲ 2008) 1) ਰੇਸ (ਤੀਜਾ ਹਫਤਾ) 2) ਵਨ ਟੂ ਥ੍ਰੀ (ਦੂਜਾ ਹਫਤਾ) 3) ਸ਼ੌਰਯ (ਪਹਿਲਾ ਹਫਤਾ) 4) ਖੁਦਾ ਕੇ ਲਿਏ (ਪਹਿਲਾ ਹਫਤਾ) 5) ਜੋਧਾ ਅਕਬਰ (ਅੱਠਵਾਂ ਹਫਤਾ)
|