ਬਾਲੀਵੁੱਡ ਵਿੱਚ ਇੱਕ ਹੀ ਫਿਲਮ ਦੇ ਲਈ ਸਭ ਤੋਂ ਜਿਆਦਾ ਪੈਸੇ ਕਮਾਉਣ ਦਾ ਤਾਜ ਹੁਣ ਤੱਕ ਕਰੀਨਾ ਅਤੇ ਉਸਦੇ ਬਾਅਦ ਐਸ਼ਵਰਿਆ ਰਾਏ ਦੇ ਸਿਰ ਸੀ। ਹੁਣ ਸ਼ਿਲਪਾ ਸ਼ੈਟੀ ਨੇ ਇੱਕ ਅੰਗਰੇਜੀ ਫਿਲਮ ਲਈ 5.25 ਕਰੋੜ ਦਾ ਆਫਰ ਸਵਿਕਾਰ ਕਰ ਕੇ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਨਾਇਕਾ ਹੋਣ ਦਾ ਖਿਤਾਬ ਆਪਣੇ ਕੋਲ ਸੁਰੱਖਿਅਤ ਕਰ ਲਿਆ ਹੈ।
ਕਰੀਨਾ ਕਪੂਰ ਨੇ ਕੁਝ ਦਿਨ ਪਹਿਲਾਂ 3.50 ਕਰੋੜ ਰੁਪਏ ਵਿੱਚ ਫਿਲਮ ਸਾਈਨ ਕੀਤੀ ਸੀ। ਇਸਦੇ ਬਾਅਦ ਐਸ਼ਵਰਿਆ ਰਾਏ ਨੇ 4 ਕਰੋੜ ਵਿੱਚ ਫਿਲਮ 'ਰੋਬੋਟ' ਸਾਈਨ ਕੀਤੀ ਅਤੇ ਹੁਣ ਇੱਕ ਐਨਆਰਆਈ ਲਈ ਸ਼ਿਲਪਾ ਨੇ 5.25 ਕਰੋੜ ਵਿੱਚ ਫਿਲਮ ਸਾਈਨ ਕੀਤੀ ਹੈ।
ਸ਼ਿਲਪਾ ਦੇ ਅੰਤਰਾਸ਼ਟਰੀ ਸਤਰ ਤੇ ਫਿਲਮ ਸਾਈਨ ਕਰ ਲੈਣ ਦੇ ਬਾਅਦ ਹੁਣ ਬਾਲੀਵੁੱਡ ਵਿੱਚ ਨਾਇਕਾਵਾਂ ਦੇ ਵਿਚਕਾਰ ਜਿਆਦਾ ਪੈਸੇ ਕਮਾਉਣ ਦੀ ਕਾਹਲੀ ਮੱਚ ਜਾਵੇਗੀ।
|