ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੋਈ ਨਹੀਂ ਕਰਨਾ ਚਾਹੁੰਦਾ ਫੀਅਰ ਫੈਕਟਰ
ਰਿਐਲਟੀ ਸਟੰਟ ਸ਼ੋਅ ਫੀਅਰ ਫੈਕਟਰ ਲਈ ਅਕਸ਼ੈ ਕੁਮਾਰ ਨੂੰ ਇੱਕ ਏਪੀਸੋਡ ਦੇ ਡੇਢ ਕਰੋੜ ਰੁਪਏ ਦੇਣ ਦੀ ਗੱਲ ਸਾਹਮਣੇ ਆਈ ਸੀ।

ਇਸਦੇ ਬਾਅਦ ਇਸ ਰਿਐਲਟੀ ਸ਼ੋਅ ਨੂੰ ਬਣਾਉਣ ਵਾਲੀ ਕੰਪਨੀ ਨੇ ਬਾਲੀਵੁੱਡ ਦੀਆਂ ਕਈ ਉੱਭਰਦੀਆਂ ਨਾਇਕਾਵਾਂ ਨਾਲ ਸ਼ੋਅ ਵਿੱਚ ਕੰਮ ਕਰਨ ਲਈ ਸੰਪਰਕ ਵੀ ਕੀਤਾ ਅਤੇ ਲਗਭਗ ਪੰਜ ਅਜਿਹੀਆਂ ਹਨ, ਜਿਹਨਾਂ ਨੇ ਸ਼ੋਅ ਵਿੱਚ ਕੰਮ ਕਰਨ ਤੋਂ ਮਨਾ ਕਰ ਦਿੱਤਾ ਹੈ। ਇਹਨਾਂ ਵਿੱਚ ਸੇਲਿਨਾ ਜੇਟਲੀ ਵੀ ਸ਼ਾਮਿਲ ਹੈ।

ਸੂਤਰਾਂ ਦੇ ਅਨੁਸਾਰ ਸਾਰੀਆਂ ਨਾਇਕਾਵਾਂ ਨੂੰ ਘੱਟ ਪੈਸੇ ਦਿੱਤੇ ਜਾ ਰਹੇ ਹਨ। ਇਸ ਕਾਰਨ ਕੋਈ ਵੀ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਨਹੀਂ ਹੈ। ਇਸਦੇ ਇਲਾਵਾ ਸ਼ੋਅ ਵਿੱਚ ਕਈ ਖਤਰਨਾਕ ਸਟੰਟ ਵੀ ਕਰਨੇ ਹਨ। ਜਾਣਕਾਰਾਂ ਦੇ ਮੁਤਾਬਿਕ ਸ਼ੋਅ ਬਣਾਉਣ ਵਾਲੀ ਕੰਪਨੀ ਨੇ ਅਕਸ਼ੈ ਕੁਮਾਰ ਨੂੰ ਏਨਾ ਪੈਸਾ ਦੇ ਦਿੱਤਾ ਹੈ ਕਿ ਸ਼ੋਅ ਵਿੱਚ ਸ਼ਾਮਿਲ ਹੋਣ ਵਾਲੇ ਪ੍ਰਤੀਭਾਗੀਆਂ ਦੀ ਵੀ ਇੱਛਾ ਹੋ ਗਈ ਹੈ ਕਿ ਉਹ ਵੀ ਆਪਣੇ ਰੇਟਸ ਵਧਾਉਣ।
ਹੋਰ ਵੀ
ਕਾਜੋਲ ਦੇ ਪਿਤਾ ਦਾ ਦਿਹਾਂਤ
ਰਿਯਾ ਬਣੇਗੀ ਦ੍ਰੋਪਦੀ ਅਤੇ ਸੀਤਾ
ਸੇਲਿਨਾ ਤੋਂ ਮਾਫੀ ਮੰਗੋ
'ਟਾਪਲੈਸ' ਕੰਗਨਾ
ਜਾਨ ਅਬ੍ਰਾਹਿਮ ਮਿਊਜਿਕ ਵੀਡੀਉ ਵਿੱਚ
ਕੰਗਨਾ ਦੇ ਨਾਲ ਸ਼ੇਖਰ ਦਾ ਪੁੱਤਰ