ਕਾਜੋਲ ਦੇ ਪਿਤਾ ਅਤੇ ਤਨੂਜਾ ਦੇ ਪਤੀ ਸੋਮੂ ਮੁਖਰਜੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਇਹ ਖਬਰ ਅਜਿਹੇ ਸਮੇਂ ਆਈ ਜਦੋਂ ਅਜੈ ਦੇਵਗਨ ਅਤੇ ਕਾਜੋਲ ਦੀ ਮਹੱਤਵਕਾਂਸ਼ੀ ਫਿਲਮ 'ਯੂ ਮੀ ਔਰ ਹਮ' ਕੱਲ੍ਹ ਪ੍ਰਦਰਸ਼ਿਤ ਹੋਣ ਜਾ ਰਹੀ ਹੈ।
ਸੋਮੂ ਦੇ ਪਿਤਾ ਸ਼ਸ਼ਧਰ ਮੁਖਰਜੀ ਨੇ ਕਈ ਸਫਲ ਫਿਲਮਾਂ ਬਣਾਈਆਂ। ਉਹਨਾਂ ਨੇ ਫਿਲਿਮਸਤਾਨ ਸਟੂਡੀਉ ਦੀ ਵੀ ਸਥਾਪਨਾ ਕੀਤੀ ਸੀ। ਸੋਮੂ ਦੇ ਭਰਾ ਜਾਯ ਮੁਖਰਜੀ ਅਤੇ ਦੇਬ ਮੁਖਰਜੀ ਨੇ ਅਭਿਨੇਤਾ ਬਣਨਾ ਪਸੰਦ ਕੀਤਾ, ਜਦੋਂ ਕਿ ਸੋਮੂ ਨਿਰਮਾਤਾ ਅਤੇ ਨਿਰਦੇਸ਼ਕ ਬਣੇ।
ਨਿਰਮਾਤਾ ਦੇ ਰੂਪ ਵਿੱਚ ਸੋਮੂ ਨੇ ਇੱਕ ਵਾਰ ਮੁਸਕਰਾ ਦੋ (1972), ਨੰਨ੍ਹਾ ਸ਼ਿਕਾਰੀ (1973), ਛੈਲਾ ਬਾਬੂ (1977), ਫਿਫਟੀ-ਫਿਫਟੀ (1981), ਲਵਰ ਬੁਆਏ (1985), ਪੱਥਰ ਕੇ ਇਨਸਾਨ (1991) ਅਤੇ ਸੰਗਦਿਲ ਸਨਮ (1994) ਬਣਾਈ। ਇਹਨਾਂ ਵਿੱਚੋਂ ਉਹਨਾਂ ਨੇ ਕੁਝ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ।
|