ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੇਲਿਨਾ ਤੋਂ ਮਾਫੀ ਮੰਗੋ
IFMIFM
ਕੁਝ ਸਾਲ ਪਹਿਲਾਂ ਛੋਟੇ ਪਰਦੇ ਤੇ ਦਿਖਾਇਆ ਜਾਣ ਵਾਲਾ 'ਫੀਅਰ ਫੈਕਟਰ' ਫਿਰ ਸ਼ੁਰੂ ਹੋਣ ਜਾ ਰਿਹਾ ਹੈ, ਜਿਸਦਾ ਸੰਚਾਲਨ ਇਸ ਵਾਰ ਅਕਸ਼ੈ ਕੁਮਾਰ ਕਰਨਗੇ।

ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਬਾਲੀਵੁੱਡ ਦੀਆਂ ਕੁਝ ਅਭਿਨੇਤਰੀਆਂ ਨਾਲ ਸੰਪਰਕ ਕੀਤਾ ਗਿਆ, ਜਿਹਨਾਂ ਵਿੱਚ ਸੇਲਿਨਾ ਜੇਟਲੀ ਵੀ ਸ਼ਾਮਿਲ ਹੈ।

ਸੇਲਿਨਾ ਬਹੁਤ ਰੁੱਝੀ ਹੋਈ ਅਭਿਨੇਤਰੀ ਹੈ ਅਤੇ ਉਹ ਇੱਕ ਹਾਲੀਵੁੱਡ ਦੀ ਫਿਲਮ ਵੀ ਕਰਨ ਜਾ ਰਹੀ ਹੈ, (ਜਿਸ ਵਿੱਚ ਉਹਨਾਂ ਦੇ ਅੱਗੇ ਸ਼ਰਤ ਰੱਖੀ ਗਈ ਹੈ ਕਿ ਉਹ ਕਿਸੇ ਵੀ ਰਿਐਲਟੀ ਸ਼ੋਅ ਵਿੱਚ ਹਿੱਸਾ ਨਹੀਂ ਲੈ ਸਕਦੀ ਹੈ) ਇਸ ਲਈ ਸੇਲਿਨਾ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੋਂ ਮਨਾ ਕਰ ਦਿੱਤਾ।

ਇਸਦੇ ਬਾਵਜੂਦ ਐਂਡਮਾਲ ਨਾਮਕ ਕੰਪਨੀ ਨੇ ਸੇਲਿਨਾ ਨਾਲ ਸੰਪਰਕ ਜਾਰੀ ਰੱਖਿਆ ਅਤੇ ਵਾਰ-ਵਾਰ ਉਹਨਾਂ ਨੂੰ ਪ੍ਰੋਗਰਾਮ ਵਿੱਚ ਹਿੱਸਾ ਲੈਣ ਨੂੰ ਕਿਹਾ।

ਸੇਲਿਨਾ ਦੇ ਮੁਤਾਬਿਕ ਉਸ ਕੰਪਨੀ ਦੇ ਇੱਕ ਕਰਮਚਾਰੀ ਆਨੰਦ ਤੇ ਉਹਨਾਂ ਤੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਦਬਾਅ ਪਾਇਆ। ਕਈ ਐਸਐਮਐਸ ਕੀਤੇ ਅਤੇ ਫੁੱਲ ਅਤੇ ਸ਼ੈਂਪੇਨ ਦੀ ਬਾਟਲਸ ਭੇਜੀਆਂ। ਨਾਲ ਹੀ ਉਸੇ ਵਿਅਕਤੀ ਨੇ ਸੇਲਿਨਾ ਨੂੰ ਕਿਹਾ ਕਿ ਸੇਲਿਨਾ 'ਫੀਅਰ ਫੈਕਟਰ' ਦਾ ਹਿੱਸਾ ਹੈ।

ਸੇਲਿਨਾ ਨੂੰ ਇਹ ਸਭ ਦੇਖ ਕੇ ਬਹੁਤ ਗੁੱਸਾ ਆਇਆ ਅਤੇ ਉਹਨਾਂ ਨੇ ਕੰਪਨੀ ਨੂੰ ਨੋਟਿਸ ਭੇਜਿਆ ਹੈ, ਜਿਸ ਵਿੱਚ ਉਹਨਾਂ ਨੇ ਮਾਨਸਿਕ ਪ੍ਰਤਾੜਨਾ ਦਾ ਆਰੋਪ ਲਗਾਇਆ ਹੈ ਅਤੇ ਮਾਫੀ ਮੰਗਣ ਨੂੰ ਕਿਹਾ ਹੈ।
ਹੋਰ ਵੀ
'ਟਾਪਲੈਸ' ਕੰਗਨਾ
ਜਾਨ ਅਬ੍ਰਾਹਿਮ ਮਿਊਜਿਕ ਵੀਡੀਉ ਵਿੱਚ
ਕੰਗਨਾ ਦੇ ਨਾਲ ਸ਼ੇਖਰ ਦਾ ਪੁੱਤਰ
ਵਿਗਿਆਪਨਾਂ ਵਿੱਚ ਵੀ ਕਮਾਲ
ਕੀ ਇਸ ਤਰ੍ਹਾਂ ਲਿਖੀ ਜਾਂਦੀ ਹੈ ਬਾਇਉਗ੍ਰਾਫੀ
ਦੀਪਿਕਾ ਦੇ ਹਾਟ ਫੋਟੋ