ਮਧੁਰ ਭੰਡਾਰਕਰ ਦੀ ਫਿਲਮ 'ਫੈਸ਼ਨ' ਨੂੰ ਲੈ ਕੇ ਕੰਗਨਾ ਬਹੁਤ ਉਤਸ਼ਾਹਿਤ ਹੈ। ਇਸ ਫਿਲਮ ਵਿੱਚ ਹਾਲਾਂਕਿ ਪ੍ਰਿਅੰਕਾ ਚੋਪੜਾ ਵੀ ਹੈ, ਪਰ ਕੰਗਨਾ ਦੀ ਭੂਮਿਕਾ ਵੀ ਬਹੁਤ ਮਹਤੱਵਪੂਰਨ ਹੈ।
ਪਿਛਲੇ ਦਿਨੀਂ ਖਬਰ ਆਈ ਸੀ ਕਿ ਇਸ ਫਿਲਮ ਲਈ ਕੰਗਨ ਨੇ ਇੱਕ ਟਾਪਲੈਸ ਦ੍ਰਿਸ਼ ਕੀਤਾ ਹੈ। ਕੰਗਨਾ ਨੂੰ ਕਦੇ ਵੀ ਅੰਗ ਪ੍ਰਦਰਸ਼ਨ ਤੋਂ ਏਤਰਾਜ ਨਹੀਂ ਰਿਹਾ ਹੈ, ਪਰ ਕੰਗਨਾ ਨੇ ਇਸਦਾ ਖੰਡਨ ਕੀਤਾ ਹੈ।
ਫਿਲਮ ਨਾਲ ਜੁੜੇ ਸੂਤਰਾਂ ਦੇ ਮੁਤਾਬਿਕ ਕੈਮਰੇ ਦਾ ਕੋਣ ਕੁਝ ਇਸ ਤਰ੍ਹਾਂ ਰੱਖਿਆ ਗਿਆ ਹੈ ਕਿ ਕੰਗਨਾ ਟਾਪਲੈਸ ਨਜ਼ਰ ਆਵੇਗੀ, ਜਦੋਂ ਕਿ ਉਹ ਟਾਪਲੈਸ ਨਹੀਂ ਹੈ।
'ਗੈਂਗਸਟਰ', 'ਵੋ ਲਮਹੇਂ' ਅਤੇ 'ਲਾਈਫ ਇਨ ਏ ਮੈਟ੍ਰੋ' ਜਿਹੀਆਂ ਫਿਲਮਾਂ ਵਿੱਚ ਆਪਣੇ ਅਭਿਨੇ ਲਈ ਪ੍ਰਸ਼ੰਸਾ ਇਕੱਠੀ ਕਰ ਚੁੱਕੀ ਕੰਗਨਾ ਦੇ ਕੋਲ ਜਿਆਦਾ ਫਿਲਮਾਂ ਨਹੀਂ ਹਨ। ਸ਼ਾਇਦ ਉਹਨਾਂ ਵਿੱਚ ਵਪਾਰਿਕ ਦ੍ਰਿਸ਼ਟੀਕੋਣ ਦੀ ਕਮੀ ਹੈ।
ਮਹੇਸ਼ ਭੱਟ ਨੇ ਕੰਗਨਾ ਨੂੰ ਗਲੈਮਰ ਜਗਤ ਵਿੱਚ ਵੱਡਾ ਅਵਸਰ ਦਿੱਤਾ ਹੈ, ਇਸਦੇ ਬਾਵਜੂਦ ਕੰਗਨਾ ਨੇ ਉਹਨਾਂ ਦੀਆਂ ਕਈ ਫਿਲਮਾਂ ਠੁਕਰਾ ਦਿੱਤੀਆਂ ਸਨ। ਇਸ ਸਮੇਂ ਉਹ ਵਿਸ਼ੇਸ਼ ਫਿਲਮਸ ਦੀ 'ਰਾਜ 2' ਕਰ ਰਹੀ ਹੈ।
|