ਆਬਾਸ-ਮਸਤਾਨ ਇੱਕ ਫਿਲਮ ਬਣਾ ਰਹੇ ਹਨ ਜਿਸ ਵਿੱਚ ਉਹਨਾਂ ਨੇ ਗੋਵਿੰਦਾ ਨੂੰ ਲਿਆ ਹੈ। ਗੱਲ ਜਦੋਂ ਨਾਇਕਾ ਦੀ ਚੱਲੀ ਤਾਂ ਆਬਾਸ-ਮਸਤਾਨ ਨੇ ਬਿਪਾਸ਼ਾ ਨੂੰ ਲੈਣ ਦਾ ਮਨ ਬਣਾਇਆ। ਬਿਪਾਸ਼ਾ ਨੇ ਹਾਲ ਹੀ ਵਿੱਚ ਪ੍ਰਦਰਸ਼ਿਤ ਇਹਨਾਂ ਦੋਨਾਂ ਭਰਾਵਾਂ ਦੀ ਫਿਲਮ 'ਰੇਸ' ਵਿੱਚ ਕੰਮ ਕੀਤਾ ਹੈ।
ਬਿਪਾਸ਼ਾ ਨੇ ਜਦੋਂ ਨਾਇਕ ਦਾ ਨਾਮ ਗੋਵਿੰਦਾ ਸੁਣਿਆ ਤਾਂ ਉਸੇ ਸਮੇਂ ਫਿਲਮ ਕਰਨ ਤੋਂ ਮਨਾ ਕਰ ਦਿੱਤਾ। ਉਹ ਗੋਵਿੰਦਾ ਦੇ ਨਾਲ ਕੰਮ ਨਹੀਂ ਕਰਨਾ ਚਾਹੁੰਦੀ। ਆਬਾਸ-ਮਸਤਾਨ ਨੂੰ ਬਿਪਾਸ਼ਾ ਤੋਂ ਅਜਿਹੀ ਉਮੀਦ ਨਹੀਂ ਸੀ, ਪਰ ਬਿਪਾਸ਼ਾ ਇੱਕ ਦਮ ਪ੍ਰੋਫੈਸ਼ਨਲ ਕਲਾਕਾਰ ਹੈ।
'ਪਾਰਟਨਰ' ਜਿਹੀ ਸਫਲ ਫਿਲਮ ਦੇ ਕੇ ਆਪਣੀ ਵਾਪਸੀ ਕਰਨ ਦੇ ਬਾਵਜੂਦ ਗੋਵਿੰਦਾ ਦੇ ਨਾਲ ਕੰਮ ਕਰਨ ਤੋਂ ਬਾਲੀਵੁੱਡ ਦੀਆਂ ਨਾਇਕਾਵਾਂ ਬਚਦੀਆਂ ਹਨ। ਜੋ ਨਿਰਮਾਤਾ ਗੋਵਿੰਦਾ ਨੂੰ ਲੈ ਕੇ ਫਿਲਮ ਬਣਾ ਰਹੇ ਹਨ ਉਹਨਾਂ ਨੂੰ ਫਿਲਮ ਲਈ ਨਾਇਕਾ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ।
ਪਿਛਲੇ ਦਿਨੀਂ ਸੁਸ਼ਮਿਤਾ ਸੇਨ ਨੇ ਇੱਕ ਫਿਲਮ ਇਸ ਲਈ ਛੱਡ ਦਿੱਤੀ ਸੀ ਕਿਉਂਕਿ ਗੋਵਿੰਦਾ ਉਸ ਵਿੱਚ ਨਾਇਕ ਸਨ। ਵੈਸੇ ਗੋਵਿੰਦਾ ਦੇ ਨਾਲ ਸੁਸ਼ਮਿਤਾ ਨੇ 'ਕਿਉਂਕਿ ਮੈਂ ਝੂਠ ਨਹੀਂ ਬੋਲਤਾ' ਨਾਮਕ ਫਿਲਮ ਕੀਤੀ ਸੀ, ਪਰ ਉਦੋਂ ਗੱਲ ਅਲੱਗ ਸੀ। ਉਦੋਂ ਗੋਵਿੰਦਾ ਸਫਲ ਅਭਿਨੇਤਾ ਸਨ। ਹੁਣ ਹਾਲਾਤ ਬਦਲ ਗਏ ਹਨ।
|