ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਨੂੰ ਗੋਆ ਐਨਾ ਪਸੰਦ ਹੈ ਕਿ ਦੋਹਾਂ ਨੇ ਗੋਆ ਵਿੱਚ ਇਕ ਮਕਾਨ ਖਰੀਦ ਲਿਆ ਹੈ। ਦੋਨਾਂ ਦਾ ਵਿਚਾਰ ਵੀ ਚਲ ਰਿਹਾ ਹੈ ਕਿ ਉਹ ਗੋਆ ਜਾ ਕੇ ਰਹਿਣ। ਦਰਅਸਲ ਜਦ ਵੀ ਉਹ ਥੱਕ ਜਾਂਦੇ ਸਨ ਤਾਂ ਕਈ ਬਾਰ ਗੋਆ ਆ ਜਾਂਦੇ ਸਨ।
ਗੋਆ ਦੀ ਖੂਬਸੂਰਤੀ ਦੋਹਾਂ ਨੂੰ ਏਨੀ ਚੰਗੀ ਲਗੀ ਕਿ ਉਹਨਾਂ ਨੇ ਉੱਥੇ ਮਕਾਨ ਖਰੀਦਣ ਦਾ ਵਿਚਾਰ ਕੀਤਾ। ਮਲਾਇਕਾ ਦੇ ਅਨੁਸਾਰ ਉਹਨਾਂ ਦਾ ਮਕਾਨ ਸਮੁੰਦਰ ਦੇ ਕੰਡੇ ਤੇ ਤਾਂ ਨਹੀਂ ਹੈ, ਪਰ ਸਮੁੰਦਰ ਦੇ ਨੇੜੇ ਹੀ ਹੈ। ਘਰ ਦੇ ਇੰਟੀਰੀਅਰ ਦੇ ਨਾਲ ਮਲਾਇਕਾ ਕੋਈ ਛੇੜਛਾੜ ਨਹੀਂ ਕਰਨਾ ਚਾਹੁੰਦੀ ਹੈ।
|