ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੀ ਜੋੜੀ ਇਸ ਸਮੇਂ ਖਾਸੀ ਚਰਚਿਤ ਹੈ ਅਤੇ ਇਸਦਾ ਲਾਭ ਫਿਲਮ ਨਿਰਮਾਤਾ ਲੈਣਾ ਚਾਹੁੰਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਇਸ ਜੋੜੀ ਦੀ ਫਿਲਮ ਨੂੰ ਦਰਸ਼ਕ ਦੇਖਣਾ ਚਾਹੁੰਦੇ ਹਨ।
ਸੈਫ ਅਤੇ ਕਰੀਨਾ ਦੀ ਅਗਲੇ ਮਹੀਨੇ 'ਟਸ਼ਨ' ਪ੍ਰਦਰਸ਼ਿਤ ਹੋਣ ਵਾਲੀ ਹੈ, ਜਿਸ ਨੂੰ ਲੈ ਕੇ ਦਰਸ਼ਕ ਬਹੁਤ ਉਤਸ਼ਾਹਿਤ ਹਨ। ਇਸੇ ਜੋੜੀ ਨੂੰ ਲੈ ਕੇ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੇ ਵੀ ਫਿਲਮ ਬਣਾਉਣ ਦੀ ਘੋਸ਼ਣਾ ਕੀਤੀ ਹੈ।
ਇਸ ਫਿਲਮ ਦਾ ਨਿਰਦੇਸ਼ਨ ਕੌਣ ਕਰੇਗਾ ਅਤੇ ਫਿਲਮ ਦਾ ਨਾਮ ਕੀ ਹੋਵੇਗਾ ਇਸਦੀ ਘੋਸ਼ਣਾ ਸਮਾਂ ਆਉਣ ਤੇ ਕੀਤੀ ਜਾਵੇਗੀ। ਇਹ ਫਿਲਮ ਰੋਮਾਂਟਿਕ ਹੋਵੇਗੀ ਅਤੇ ਵਿਵੇਕ ਓਬਰਾਏ ਵੀ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਸੰਭਵ ਹੈ ਕਿ ਇਹ ਫਿਲਮ ਪ੍ਰੇਮ-ਤ੍ਰਿਕੋਣ ਤੇ ਆਧਾਰਿਤ ਹੋਵੇਗੀ।
'ਸ਼ੂਟ ਆਊਟ ਐਟ ਲੋਖੰਡਵਾਲਾ' ਜਿਹੀ ਹਿੱਟ ਫਿਲਮ ਦੇਣ ਦੇ ਬਾਵਜੂਦ ਵਿਵੇਕ ਦੇ ਸਿਤਾਰੇ ਇਸ ਸਮੇਂ ਮੁਸ਼ਕਿਲ ਵਿੱਚ ਹਨ। ਵਿਵੇਕ ਨੂੰ ਉਮੀਦ ਹੈ ਕਿ ਕਰਨ ਦੀ ਫਿਲਮ ਤੋਂ ਉਹਨਾਂ ਦੇ ਕਰਿਅਰ ਦੀ ਖੋਈ ਹੋਈ ਚਮਕ ਇੱਕ ਵਾਰ ਫਿਰ ਵਾਪਿਸ ਆ ਜਾਵੇਗੀ।
|