ਹੀਰੋ ਦੇ ਰੂਪ ਵਿੱਚ ਸੁਨੀਲ ਸ਼ੈਟੀ ਆਪਣੀ ਚਮਕ ਖੋਹ ਚੁੱਕੇ ਹਨ। ਹੁਣ ਉਹਨਾਂ ਵਿੱਚ ਏਨਾ ਦਮ ਨਹੀਂ ਰਿਹਾ ਹੈ ਕਿ ਉਹ ਸੋਲੋ ਹੀਰੋ ਦੇ ਰੂਪ ਵਿੱਚ ਫਿਲਮ ਚਲਾ ਸਕਣ।
ਇਹਨਾਂ ਦਿਨਾਂ ਵਿੱਚ ਉਹ ਜਿਆਦਾਤਰ ਫਿਲਮਾਂ ਵਿੱਚ ਚਰਿੱਤਰ ਭੂਮਿਕਾਵਾਂ ਨਿਭਾਉਂਦੇ ਹੋਏ ਨਜ਼ਰ ਆਉਂਦੇ ਹਨ। ਸੁਨੀਲ ਦਾ ਮੰਨਣਾ ਹੈ ਕਿ ਦੋਸਤਾਂ ਦੀ ਖਾਤਿਰ ਉਹਨਾਂ ਨੇ ਕਈ ਖਰਾਬ ਫਿਲਮਾਂ ਵਿੱਚ ਕੰਮ ਕੀਤਾ ਜਿਸ ਦਾ ਨਤੀਜਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਲਈ ਉਹਨਾਂ ਨੇ ਆਪਣੇ ਖਾਸ ਦੋਸਤ ਸੰਜੇ ਗੁਪਤਾ ਨਾਲ ਵੀ ਸਬੰਧ ਸਮਾਪਤ ਕਰ ਲਏ।
ਸੁਨੀਲ ਫਿਲਮ ਨਿਰਮਾਣ ਦੇ ਖੇਤਰ ਵਿੱਚ ਆ ਗਏ ਅਤੇ ਆਪਣੇ ਬੈਨਰ ਪੌਪਕਾਰਨ ਇੰਟਰਟੇਨਮੈਂਟ ਨੂੰ ਨਵੀਂਆਂ ਉਚਾਈਆਂ ਤੇ ਲੈ ਜਾਣਾ ਚਾਹੁੰਦੇ ਹਨ। ਉਹ ਇਸ ਸਮੇਂ ਫਿਲਮਾਂ ਦਾ ਨਿਰਮਾਣ ਕਰ ਰਹੇ ਹਨ। ਟੀਵੀ ਦੀ ਦੁਨੀਆ ਲਈ ਵੀ ਉਹ ਕੁਝ ਬਣਾਉਣਾ ਚਾਹੁੰਦੇ ਹਨ।
ਸੁਨੀਲ ਦੇ ਮੁਤਾਬਿਕ ਮਨੋਰੰਜਨ ਜੱਗ ਦਾ ਭਵਿੱਖ ਬਹੁਤ ਉਜਲਾ ਹੈ, ਇਸ ਲਈ ਉਹ ਆਪਣੇ ਬੈਨਰ ਤੇ ਜਿਆਦਾ ਧਿਆਨ ਦੇ ਰਹੇ ਹਨ। ਫਿਲਹਾਲ ਉਹ ਫਿਲਮ ਸਟੂਡੀਉ ਖੋਲ੍ਹਣ ਤੇ ਵੀ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਅਤੇ ਥਾਂ ਦੀ ਤਲਾਸ਼ ਵਿੱਚ ਹਨ।
ਇਨ੍ਹੀਂ ਦਿਨੀਂ ਸਟੂਡੀਉ ਖੋਲ੍ਹਣ ਦਾ ਖਿਆਲ ਸਾਰਿਆਂ ਦੇ ਦਿਮਾਗ ਵਿੱਚ ਹੈ। ਖਬਰ ਹੈ ਕਿ ਸੰਨੀ ਦਿਉਲ ਅਤੇ ਫਿਲਮ ਨਿਰਮਾਤਾ-ਨਿਰਦੇਸ਼ਕ ਸੰਜੇ ਗੁਪਤਾ ਵੀ ਸਟੂਡੀਉ ਖੋਲ੍ਹਣ ਦੀ ਯੋਜਨਾ ਬਣਾਉਣ ਵਿੱਚ ਰੁੱਝੇ ਹੋਏ ਹਨ।
|