ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹੈਪੀ ਬਰਥ ਡੇ ਰਾਣੀ
IFMIFM
21 ਮਾਰਚ 1978 ਨੂੰ ਜਨਮੀ ਰਾਣੀ ਮੁਖਰਜੀ ਅੱਜ ਆਪਣੇ ਜੀਵਨ ਦੇ 30 ਸਾਲ ਪੂਰੇ ਕਰ ਰਹੀ ਹੈ।

ਵਰਤਮਾਨ ਸਮੇਂ ਦੀ ਸਭ ਤੋਂ ਵਧੀਆ ਅਭਿਨੇਤਰੀਆਂ ਵਿੱਚ ਗਿਣੀ ਜਾਣ ਵਾਲੀ ਰਾਣੀ ਮੁਖਰਜੀ ਨੇ ਆਪਣਾ ਕਰਿਅਰ 'ਰਾਜਾ ਕੀ ਆਏਗੀ ਬਰਾਤ' ਨਾਮਕ ਫਿਲਮ ਤੋਂ ਸ਼ੁਰੂ ਕੀਤਾ ਸੀ। ਇਸ ਬੀ-ਗ੍ਰੇਡ ਦੀ ਫਿਲਮ ਨੇ ਔਸਤ ਸਫਲਤਾ ਹਾਸਿਲ ਕੀਤੀ ਸੀ।

ਸਧਾਰਨ ਜਿਹੇ ਚਿਹਰੇ ਵਾਲੀ ਰਾਣੀ ਦੀ ਆਵਾਜ਼ ਦੀ ਕਈ ਲੋਕਾਂ ਨੇ ਆਲੋਚਨਾ ਕੀਤੀ। ਬੀ ਗ੍ਰੇਡ ਤੋਂ ਏ ਗ੍ਰੇਡ ਦੀਆਂ ਫਿਲਮਾਂ ਵਿੱਚ ਰਾਣੀ ਨੇ ਲੰਬੀ ਛਾਲ ਲਗਾਈ ਅਤੇ ਇਸ ਵਿੱਚ ਉਸਦੇ ਭਾਗ ਨੇ ਅਹਿਮ ਭੂਮਿਕਾ ਨਿਭਾਈ।

ਆਮਿਰ ਖਾਨ ਨੂੰ ਲੈ ਕੇ ਵਿਕਰਮ ਭੱਟ 'ਗੁਲਾਮ' ਬਣਾ ਰਹੇ ਸਨ. ਫਿਲਮ ਵਿੱਚ ਨਾਇਕਾ ਪੂਜਾ ਭੱਟ ਸੀ, ਪਰ ਆਮਿਰ ਨੂੰ ਪੂਜਾ ਮੋਟੀ ਨਜ਼ਰ ਆ ਰਹੀ ਸੀ। ਇਸ ਕਾਰਨ ਪੂਜਾ ਫਿਲਮ ਤੋਂ ਬਾਹਰ ਹੋਈ ਅਤੇ ਅੰਤਿਮ ਸਮੇਂ ਵਿੱਚ ਰਾਣੀ ਨੂੰ ਸ਼ਾਮਿਲ ਕਰ ਲਿਆ ਗਿਆ।

ਉਸੇ ਦੌਰਾਨ ਕਰਨ ਜੌਹਰ 'ਕੁਛ ਕੁਛ ਹੋਤਾ ਹੈ' ਬਣਾ ਰਹੇ ਸਨ। ਕਾਜੋਲ ਦੇ ਇਲਾਵਾ ਉਹਨਾਂ ਨੂੰ ਇੱਕ ਹੋਰ ਨਾਇਕਾ ਚਾਹੀਦੀ ਸੀ। ਉਹਨਾਂ ਨੇ ਕਈ ਨਾਇਕਾਵਾਂ ਨਾਲ ਗੱਲ ਕੀਤੀ, ਪਰ ਕੋਈ ਵੀ ਕਾਜੋਲ ਨਾਲ ਮੁਕਾਬਲਾ ਨਹੀਂ ਕਰਨਾ ਚਾਹੁੰਦੀ ਸੀ।

ਆਖਿਰਕਾਰ ਹਾਰ ਕੇ ਉਹਨਾਂ ਨੇ ਅਧੂਰੇ ਮਨ ਨਾਲ ਰਾਣੀ ਨੂੰ ਫਿਲਮ ਵਿੱਚ ਸ਼ਾਮਿਲ ਕਰ ਲਿਆ। 1998 ਵਿੱਚ ਇਹ ਦੋਨੇਂ ਫਿਲਮਾਂ ਪ੍ਰਦਰਸ਼ਿਤ ਹੋਈਆਂ ਅਤੇ ਜਬਰਦਸਤ ਕਾਮਯਾਬੀ ਇਹਨਾਂ ਫਿਲਮਾਂ ਨੇ ਹਾਸਿਲ ਕੀਤੀ। 'ਕੁਛ ਕੁਛ ਹੋਤਾ ਹੈ' ਵਿੱਚ ਕਾਜੋਲ ਦੇ ਸਾਹਮਣੇ ਰਾਣੀ ਨੇ ਪੂਰੇ ਆਤਮ ਵਿਸ਼ਵਾਸ ਨਾਲ ਚੰਗਾ ਅਭਿਨੈ ਕੀਤਾ ਅਤੇ ਦਰਸ਼ਕਾਂ ਦੇ ਦਿਲ-ਦਿਮਾਗ ਤੇ ਛਾ ਗਈ।

ਸਧਾਰਨ ਨਜ਼ਰ ਆਉਣ ਵਾਲੀ ਰਾਣੀ ਵਿੱਚ ਸਾਰਿਆਂ ਨੂੰ ਖੂਬੀਆਂ ਨਜ਼ਰ ਆਉਣ ਲੱਗੀਆਂ। ਇਹਨਾਂ ਦੋ ਫਿਲਮਾਂ ਦੀ ਕਾਮਯਾਬੀ ਦੇ ਬਾਅਦ ਰਾਣੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇੱਕ ਸਟਾਰ ਹੋਣ ਦੇ ਨਾਲ-ਨਾਲ ਉਹ ਬਹੁਤ ਚੰਗੀ ਅਭਿਨੇਤਰੀ ਵੀ ਹੈ ਅਤੇ ਇਹ ਗੱਲ ਉਹਨਾਂ ਨੇ ਕਈ ਫਿਲਮਾਂ ਵਿੱਚ ਚੰਗਾ ਅਭਿਨੈ ਕਰ ਕੇ ਸਿੱਧ ਕੀਤੀ। ਕਈ ਪੁਰਸਕਾਰ ਉਹਨਾਂ ਨੇ ਆਪਣੇ ਚੰਗੇ ਅਭਿਨੈ ਲਈ ਜਿੱਤੇ।

ਸ਼ਾਹਰੁਖ ਅਤੇ ਸਲਮਾਨ ਦੇ ਨਾਲ ਉਹਨਾਂ ਦੀ ਜੋੜੀ ਖੂਬ ਜੰਮੀ। ਬਾਲੀਵੁੱਡ ਦੇ ਚੰਗੇ ਨਿਰਦੇਸ਼ਕਾਂ ਦੇ ਨਾਲ ਰਾਣੀ ਨੇ ਕੰਮ ਕੀਤਾ। 'ਬਲੈਕ' ਵਿੱਚ ਰਾਣੀ ਨੇ ਅਭਿਨੈ ਦੀਆਂ ਨਵੀਆਂ ਉੱਚਾਈਆਂ ਨੂੰ ਛੂਹਿਆ ਅਤੇ ਇਸ ਫਿਲਮ ਤੇ ਉਹ ਸਾਰੀ ਉਮਰ ਮਾਣ ਕਰ ਸਕਦੀ ਹੈ। ਇਸ ਸਮੇਂ ਰਾਣੀ ਘੱਟ ਅਤੇ ਚੰਗੀਆਂ ਫਿਲਮਾਂ ਕਰ ਰਹੀ ਹੈ।

ਰਾਣੀ ਮੁਖਰਜੀ ਦੀ ਪ੍ਰੋਫਾਈਲ ਲਈ ਕਲਿਕ ਕਰੋ।
ਹੋਰ ਵੀ
ਯੁਵਰਾਜ ਸਿਰਫ ਦੋਸਤ
ਤਾਰੇ ਜ਼ਮੀਨ ਤੇ ਸਿਤਾਰੇ ਆਸਮਾਨ ਤੇ
ਸ਼ਾਹਰੁਖ ਦੀ ਨਵੀਂ ਫਿਲਮ 'ਬਿੱਲੂ ਬਾਰਬਰ'
'ਬਲੂ' ਵਿੱਚ ਕੈਟਰੀਨਾ ਵੀ
ਸਲਮਾਨ ਦੇ ਸਾਹਮਣੇ ਨਰਵਸ ਕਰੀਨਾ
ਐਸ਼ਵਰਿਆ ਰਾਏ : ਸਭ ਤੋਂ ਮਹਿੰਗੀ ਅਭਿਨੇਤਰੀ