ਰਾਇਮਾ ਸੇਨ ਨੇ ਉਹਨਾਂ ਖਬਰਾਂ ਦਾ ਖੰਡਨ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਸੀ ਕਿ ਯੁਵਰਾਜ ਅਤੇ ਉਹਨਾਂ ਦੇ ਵਿਚਕਾਰ ਪ੍ਰੇਮ-ਪ੍ਰਸੰਗ ਚੱਲ ਰਿਹਾ ਹੈ।
ਪਿਛਲੇ ਦਿਨੀਂ ਇੰਡੀਆ ਫੈਸ਼ਨ ਵੀਕ ਦੇ ਦੌਰਾਨ ਦੋਨਾਂ ਦੀ ਮੁਲਾਕਾਤ ਹੋਈ ਸੀ ਅਤੇ ਜਿਸ ਤਰ੍ਹਾਂ ਨਾਲ ਉਹ ਗੱਲਬਾਤ ਵਿੱਚ ਰੁੱਝੇ ਸਨ ਉਸ ਨਾਲ ਇਹ ਅੰਦਾਜ਼ਾ ਲਗਾਇਆ ਗਿਆ ਸੀ ਰਾਇਮਾ ਅਤੇ ਯੁਵਰਾਜ ਇੱਕ-ਦੂਜੇ ਨੂੰ ਪਸੰਦ ਕਰਨ ਲੱਗੇ ਹਨ।
ਰਾਇਮਾ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰਦੀ ਹੈ ਕਿ ਉਹ ਯੁਵੀ ਨੂੰ ਮਿਲੀ ਸੀ। ਅਸੀਂ ਕਾਫੀ ਦੇਰ ਤੱਕ ਗੱਲਬਾਤ ਵੀ ਕੀਤੀ ਸੀ, ਪਰ ਇਸਦਾ ਇਹ ਮਤਲਬ ਨਹੀਂ ਨਿਕਲਦਾ ਕਿ ਸਾਡੇ ਦੋਨਾਂ ਦੇ ਵਿਚਕਾਰ ਪਿਆਰ ਜਿਹਾ ਕੁਝ ਹੈ। ਅਸੀਂ ਦੋਨੋਂ ਚੰਗੇ ਦੋਸਤ ਹਾਂ ਬਸ।
ਰਾਇਮਾ ਇਸ ਸਮੇਂ ਸਿਰਫ ਆਪਣੇ ਅਭਿਨੈ ਤੇ ਧਿਆਨ ਦੇਣਾ ਚਾਹੁੰਦੀ ਹੈ ਅਤੇ ਉਹਨਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਉਹਨਾਂ ਦਾ ਧਿਆਨ ਭੰਗ ਕਰ ਦਿੰਦੀਆਂ ਹਨ। ਉਹ ਇਸ ਗੱਲ ਤੋਂ ਬਹੁਤ ਹੈਰਾਨ ਹੈ ਕਿ ਉਸਦਾ ਨਾਮ ਯੁਵਰਾਜ ਨਾਲ ਜੋੜਿਆ ਗਿਆ।
|