ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ਾਹਰੁਖ ਦੀ ਨਵੀਂ ਫਿਲਮ 'ਬਿੱਲੂ ਬਾਰਬਰ'
IFMIFM
ਸਾਲਾਂ ਤੋਂ ਬਾਲੀਵੁੱਡ ਵਿੱਚ ਹੋਣ ਦੇ ਬਾਵਜੂਦ ਪ੍ਰਿਅਦਰਸ਼ਨ ਅਤੇ ਸ਼ਾਹਰੁਖ ਖਾਨ ਨੇ ਕਦੇ ਇਕੱਠੇ ਕੰਮ ਨਹੀਂ ਕੀਤਾ, ਪਰ ਹੁਣ ਪ੍ਰਿਅਦਰਸ਼ਨ ਦੀ ਫਿਲਮ 'ਬਿੱਲੂ ਬਾਰਬਰ' ਵਿੱਚ ਸ਼ਾਹਰੁਖ ਕੰਮ ਕਰਨ ਜਾ ਰਹੇ ਹਨ.

ਕ੍ਰਿਸ਼ਨ ਅਤੇ ਸੁਦਾਮਾ ਦੀ ਦੋਸਤੀ ਤੇ ਇਸ ਫਿਲਮ ਦੀ ਕਹਾਣੀ ਆਧਾਰਿਤ ਹੈ, ਜਿਸ ਨੂੰ ਆਧੁਨਿਕ ਸਵਰੂਪ ਵਿੱਚ ਪਰਦੇ ਤੇ ਪੇਸ਼ ਕੀਤਾ ਜਾਵੇਗਾ. ਸ਼ਾਹਰੁਖ ਇਸ ਫਿਲਮ ਵਿੱਚ ਅਮੀਰ ਅਤੇ ਉਹਨਾਂ ਦੇ ਦੋਸਤ ਇਰਫਾਨ ਖਾਨ ਗਰੀਬ ਹੋਣਗੇ.

ਸ਼ਾਹਰੁਖ ਇਸ ਵਿੱਚ ਅਭਿਨੇਤਾ ਦੇ ਰੂਪ ਵਿੱਚ ਦਿਖਾਏ ਜਾਣਗੇ, ਜਦੋਂ ਕਿ ਇਰਫਾਨ ਪਿੰਡ ਦੇ ਨਾਈ ਬਣਨਗੇ. ਫਿਲਮ ਦੀ ਕਹਾਣੀ ਕੁਝ ਇਸ ਪ੍ਰਕਾਰ ਹੈ - ਦੋਨਾਂ ਦੋਸਤਾਂ ਨੇ ਸਕੂਲ ਦੀ ਪੜ੍ਹਾਈ ਇਕੱਠੇ ਕੀਤੀ ਅਤੇ ਵੱਡੇ ਹੋਣ ਦੇ ਬਾਅਦ ਦੋਨੋਂ ਅਲੱਗ ਹੋ ਗਏ. ਸਾਲਾਂ ਬਾਅਦ ਦੋਨਾਂ ਦੀ ਮੁਲਾਕਾਤ ਹੁੰਦੀ ਹੈ.

ਸ਼ਾਹਰੁਖ ਇਸ ਫਿਲਮ ਵਿੱਚ ਪ੍ਰਿਅੰਕਾ ਚੋਪੜਾ, ਕਰੀਨਾ ਕਪੂਰ ਅਤੇ ਦੀਪਿਕਾ ਪਾਦੁਕੋਣ ਦੇ ਨਾਲ ਰੋਮਾਂਸ ਕਰਦੇ ਹੋਏ ਨਜ਼ਰ ਆਉਣਗੇ. ਇਰਫਾਨ ਲਈ ਵੀ ਨਾਇਕਾ ਦੀ ਤਲਾਸ਼ ਕੀਤੀ ਜਾ ਰਹੀ ਹੈ. ਇਸ ਫਿਲਮ ਦਾ ਨਿਰਮਾਣ ਸ਼ਾਹਰੁਖ ਆਪਣੇ ਬੈਨਰ ਰੈਡ ਚਿਲੀਜ਼ ਦੇ ਥੱਲੇ ਕਰਨ ਵਾਲੇ ਹਨ.
ਹੋਰ ਵੀ
'ਬਲੂ' ਵਿੱਚ ਕੈਟਰੀਨਾ ਵੀ
ਸਲਮਾਨ ਦੇ ਸਾਹਮਣੇ ਨਰਵਸ ਕਰੀਨਾ
ਐਸ਼ਵਰਿਆ ਰਾਏ : ਸਭ ਤੋਂ ਮਹਿੰਗੀ ਅਭਿਨੇਤਰੀ
ਸ਼ਾਹਰੁਖ ਦੇ ਨਾਲ ਸੋਨਮ
ਰਾਖੀ ਦਾ ਨਵਾਂ ਅੰਦਾਜ
'ਰੇਸ' ਦਾ ਇੰਤਜਾਰ