ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ਾਹਰੁਖ ਦੇ ਨਾਲ ਸੋਨਮ
PRPR
ਸ਼ਾਹਰੁਖ ਖਾਨ ਨੂੰ ਲੈ ਕੇ ਆਦਿਤਯ ਚੋਪੜਾ 'ਰੱਬ ਨੇ ਬਨਾ ਦੀ ਜੋੜੀ' ਨਾਮਕ ਫਿਲਮ ਨਿਰਦੇਸ਼ਿਤ ਕਰ ਰਹੇ ਹਨ. ਫਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਆਦਿਤਯ ਨੇ ਅੱਠ ਸਾਲਾਂ ਬਾਅਦ ਵਾਪਸੀ ਕੀਤੀ ਹੈ. ਬਜਾਏ ਸਥਾਪਿਤ ਨਾਇਕਾਵਾਂ ਦੇ ਆਦਿਤਯ ਇਸ ਫਿਲਮ ਲਈ ਨਵੇਂ ਚਿਹਰੇ ਦੀ ਤਲਾਸ਼ ਵਿੱਚ ਹਨ.

ਸੈਂਕੜੇ ਕੁੜੀਆਂ ਦੇਖਣ ਦੇ ਬਾਵਜੂਦ ਆਦਿਤਯ ਨੂੰ ਕੋਈ ਚਿਹਰਾ ਪਸੰਦ ਨਹੀਂ ਆਇਆ. ਖਬਰ ਹੈ ਕਿ ਉਹਨਾਂ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਨੂੰ ਇਸ ਫਿਲਮ ਵਿੱਚ ਨਾਇਕਾ ਬਣਾਉਣ ਦਾ ਨਿਰਣਾ ਲਿਆ ਹੈ.

ਇਸ ਫਿਲਮ ਵਿੱਚ 40 ਸਾਲਾਂ ਦੇ ਪੁਰਸ਼ ਅਤੇ 16 ਸਾਲ ਦੀ ਲੜਕੀ ਦਾ ਰੋਮਾਂਸ ਦਿਖਾਇਆ ਜਾਵੇਗਾ. ਹਾਲਾਂਕਿ ਇਸ ਵਿਸ਼ੇ ਤੇ ਪਿਛਲੇ ਦਿਨਾਂ ਵਿੱਚ ਕੁਝ ਫਿਲਮਾਂ ਪ੍ਰਦਰਸ਼ਿਤ ਹੋਈਆਂ ਹਨ, ਪਰ ਆਦਿਤਯ ਇਸ ਨੂੰ ਆਪਣੇ ਅੰਦਾਜ ਵਿੱਚ ਬਣਾਉਣਗੇ.

'ਸਾਂਵਰੀਆ' ਤੋਂ ਆਪਣੇ ਕਰਿਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਮ ਨੂੰ ਇਸ ਫਿਲਮ ਦੇ ਫਲਾਪ ਹੋਣ ਤੋਂ ਕਾਫੀ ਧੱਕਾ ਪਹੁੰਚਿਆ ਸੀ. ਰਣਬੀਰ ਨੂੰ ਤਾਂ ਕਈ ਫਿਲਮਾਂ ਮਿਲੀਆਂ, ਪਰ ਸੋਨਮ ਇਸ ਮਾਮਲੇ ਵਿੱਚ ਬਦਕਿਸਮਤ ਰਹੀ.

ਸੋਨਮ ਦੇ ਪ੍ਰਤੀ ਹੁਣ ਬਾਲੀਵੁੱਡ ਵਾਲਿਆਂ ਦਾ ਰਵੱਈਆ ਬਦਲਦਾ ਜਾ ਰਿਹਾ ਹੈ ਅਤੇ ਜੇਕਰ ਉਹ ਆਦਿਤਯ ਦੀ ਫਿਲਮ ਵਿੱਚ ਕੰਮ ਕਰਦੀ ਤਾਂ ਨਿਸ਼ਚਿਤ ਰੂਪ ਨਾਲ ਉਸਦੇ ਕਰਿਅਰ ਦਾ ਇਹ ਟਰਨਿੰਗ ਪੌਇੰਟ ਸਾਬਿਤ ਹੋਵੇਗਾ.
ਹੋਰ ਵੀ
ਰਾਖੀ ਦਾ ਨਵਾਂ ਅੰਦਾਜ
'ਰੇਸ' ਦਾ ਇੰਤਜਾਰ
ਰਣਦੀਪ ਦੇ ਨਹੀਂ ਕੀਤਾ ਹਮਲਾ
ਨੌ ਮਹੀਨੇ, ਪੰਜ ਫਿਲਮਾਂ
ਕੌਣ ਹੈ ਨੰਬਰ - 1?
'ਐਸਿਡ ਫੈਕਟਰੀ' ਲਈ ਨਵਾਂ ਲੁਕ