ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰਾਖੀ ਦਾ ਨਵਾਂ ਅੰਦਾਜ
PRPR
ਆਈਟਮ ਗਰਲ ਰਾਖੀ ਸਾਵੰਤ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਚਰਚਿਤ ਰਹਿੰਦੀ ਹੈ. ਹੁਣ ਵੱਡੇ ਬੈਨਰ ਵੀ ਰਾਖੀ ਵਿੱਚ ਰੁਚੀ ਲੈਣ ਲੱਗੇ ਹਨ. ਰਾਕੇਸ਼ ਰੌਸ਼ਨ ਜਿਹੇ ਨਿਰਮਾਤਾ ਦੀ ਅਗਲੀ ਫਿਲਮ 'ਕ੍ਰੇਜੀ 4' ਵਿੱਚ ਰਾਖੀ ਤੇ ਗਾਇਆ ਗਿਆ ਆਈਟਮ ਸਾਂਗ ਹੈ.

ਜਦੋਂ ਰਾਕੇਸ਼ ਰੌਸ਼ਨ ਨੇ ਰਾਖੀ ਨੂੰ ਇਸ ਗਾਣੇ ਦਾ ਪ੍ਰਸਤਾਵ ਦਿੱਤਾ ਸੀ ਉਦੋਂ ਤੋਂ ਰਾਖੀ ਬਹੁਤ ਉਤਸ਼ਾਹਿਤ ਹੈ ਅਤੇ ਇਨ੍ਹੀਂ ਦਿਨੀਂ ਉਹ ਰਾਕੇਸ਼ ਰੌਸ਼ਨ ਦੀ ਬਹੁਤ ਤਾਰੀਫ਼ ਕਰ ਰਹੀ ਹੈ.

ਰਾਖੀ ਦੇ ਮੁਤਾਬਿਕ 'ਕ੍ਰੇਜੀ 4' ਦਾ ਨਿਰਦੇਸ਼ਨ ਰਾਕੇਸ਼ ਨੇ ਨਹੀਂ ਕੀਤਾ ਹੈ, ਪਰ ਇਸਦੇ ਬਾਵਜੂਦ ਉਹਨਾਂ ਨੇ ਫਿਲਮ ਵਿੱਚ ਪੂਰੀ ਰੁਚੀ ਲਈ. ਰਾਕੇਸ਼ ਨੇ ਰਾਖੀ ਨੂੰ ਭਾਰ ਘੱਟ ਕਰਨ ਨੂੰ ਕਿਹਾ ਅਤੇ ਇਸ ਗਾਣੇ ਦੀ ਸ਼ੂਟਿੰਗ ਦੇ ਦੌਰਾਨ ਉਹਨਾਂ ਨੇ ਰਾਖੀ ਦੀ ਪੋਸ਼ਾਕ, ਮੇਕਅਪ, ਹੇਅਰ ਸਟਾਈਲ ਤੇ ਬਾਰੀਕੀ ਨਾਲ ਨਜ਼ਰ ਰੱਖੀ.

ਰਾਖੀ ਕਹਿੰਦੀ ਹੈ 'ਮੈਂ ਰੱਬ ਨੂੰ ਧੰਨਵਾਦ ਦੇਣਾ ਚਾਹੁੰਦੀ ਹਾਂ ਕਿ ਮੈਨੂੰ ਰਾਕੇਸ਼ ਰੌਸ਼ਨ ਜਿਹੇ ਨਿਰਮਾਤਾ ਨੇ ਆਪਣੀ ਫਿਲਮ ਵਿੱਚ ਮੌਕਾ ਦਿੱਤਾ. ਮੈਂ ਉਹਨਾਂ ਦੇ ਕਾਰਨ ਨਾ ਸਿਰਫ ਭਾਰ ਘੱਟ ਕੀਤਾ ਬਲਕਿ ਇਸ ਗਾਣੇ ਲਈ ਆਪਣਾ ਪੂਰਾ ਲੁਕ ਬਦਲ ਲਿਆ. 'ਦੇਖਤਾ ਹੈ ਤੂ ਕਿਆ' ਵਿੱਚ ਮੈਂ ਬਿਲਕੁਲ ਨਵੇਂ ਅਵਤਾਰ ਵਿੱਚ ਨਜ਼ਰ ਆਵਾਂਗੀ ਅਤੇ ਇਸਦਾ ਸਾਰਾ ਕਰੇਡਿਟ ਰਾਕੇਸ਼ ਜੀ ਨੂੰ ਜਾਂਦਾ ਹੈ. ਮੈਨੂੰ ਵਿਸ਼ਵਾਸ ਹੈ ਕਿ ਇਹ ਗਾਣਾ ਸਿਨੇਮਾਘਰ ਵਿੱਚ ਦੇਖ ਦਰਸ਼ਕ ਨੱਚ ਉਠਣਗੇ.'
ਹੋਰ ਵੀ
'ਰੇਸ' ਦਾ ਇੰਤਜਾਰ
ਰਣਦੀਪ ਦੇ ਨਹੀਂ ਕੀਤਾ ਹਮਲਾ
ਨੌ ਮਹੀਨੇ, ਪੰਜ ਫਿਲਮਾਂ
ਕੌਣ ਹੈ ਨੰਬਰ - 1?
'ਐਸਿਡ ਫੈਕਟਰੀ' ਲਈ ਨਵਾਂ ਲੁਕ
ਬੰਗਲੌਰ ਟੀਮ ਨਾਲ ਜੁੜਨਗੀਆਂ ਦੀਪਿਕਾ ਅਤੇ ਕੈਟਰੀਨਾ