ਨਿਰਮਾਤਾ : ਨਵਮਾਨ ਮਲਿਕ- ਸਲਮਾਨ ਮਲਿਕ ਨਿਰਦੇਸ਼ਕ : ਰਾਜ ਐਨ. ਸਿੱਪੀ ਸੰਗੀਤ : ਆਨੰਦ ਰਾਜ ਆਨੰਦ ਕਲਾਕਾਰ : ਮਿਮੋਹ ਚਕਰਵਰਤੀ, ਵਿਵਾਨਾ, ਰਾਹੁਲ ਦੇਵ, ਸ਼ਕਤੀ ਕਪੂਰ
ਇਹ ਸੰਯੋਗ ਦੀ ਗੱਲ ਹੈ ਕਿ ਪਿਛਲੇ ਦੋ-ਤਿੰਨ ਹਫ਼ਤਿਆਂ ਤੋਂ ਉਸ ਤਰ੍ਹਾਂ ਦੀਆਂ ਫਿਲਮਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ਤਰ੍ਹਾਂ ਦੀਆਂ 1970-80 ਦੇ ਦੌਰ ਵਿੱਚ ਮਿਲਦੀਆਂ ਸਨ। ਦੋ ਹਫ਼ਤੇ ਪਹਿਲਾਂ 'ਟਸ਼ਨ', ਪਿਛਲੇ ਹਫ਼ਤੇ 'ਮਿ. ਵਾਈਟ ਮਿ. ਬਲੈਕ' ਦੇ ਬਾਅਦ ਇਸ ਹਫ਼ਤੇ ਪ੍ਰਦਰਸ਼ਿਤ 'ਜਿਮੀ' ਵੀ ਉਸ ਦੌਰ ਵਿੱਚ ਬਣਨ ਵਾਲੀ ਫਾਰਮੂਲਾ ਫਿਲਮ ਦੀ ਤਰ੍ਹਾਂ ਹੈ।
'ਜਿਮੀ' ਦਾ ਨਿਰਮਾਣ ਮਿਥੁਨ ਦੇ ਪੁੱਤਰ ਮਿਮੋਹ ਨੂੰ ਬਾਲੀਵੁੱਡ ਵਿੱਚ ਸਥਾਪਿਤ ਕਰਨ ਲਈ ਕੀਤਾ ਗਿਆ ਹੈ। 'ਜਿਮੀ' ਦੇਖਦੇ ਸਮੇਂ ਇਹ ਗੱਲ ਦਿਮਾਗ ਵਿੱਚ ਆਉਂਦੀ ਹੈ ਕਿ ਕੀ ਇਸ ਫਿਲਮ ਦੀ ਸਕ੍ਰਿਪਟ ਏਨੀ ਵਧੀਆ ਹੈ ਕਿ ਉਹ ਮਿਮੋਹ ਨੂੰ ਸਥਾਪਿਤ ਕਰਨ ਵਿੱਚ ਮੱਦਦ ਕਰੇ?
ਕੀ ਉਹ ਮਿਮੋਹ ਦੀ ਪ੍ਰਤਿਭਾ ਦੇ ਨਾਲ ਨਿਆਂ ਕਰਦੀ ਹੈ? ਹੈਰਾਨਗੀ ਹੁੰਦੀ ਹੈ ਕਿ ਅਨੁਭਵੀ ਮਿਥੁਨ ਦੀ ਸਮਝ ਤੇ ਕਿ ਉਹਨਾਂ ਨੇ ਏਨੀ ਖਰਾਬ ਸਕ੍ਰਿਪਟ ਲਈ ਹਾਂ ਕਿਵੇਂ ਕਹੀ? ਉਹ ਵੀ ਆਪਣੇ ਬੇਟੇ ਦੀ ਪਹਿਲੀ ਫਿਲਮ ਲਈ।
ਮਿਮੋਹ ਨੂੰ ਦੇਖ ਕੇ ਲੱਗਦਾ ਹੈ ਕਿ ਜੇਕਰ ਉਹਨਾਂ ਨੂੰ ਸਹੀ ਭੂਮਿਕਾ ਅਤੇ ਫਿਲਮ ਮਿਲੇ ਤਾਂ ਉਹ ਕਮਾਲ ਕਰ ਸਕਦੇ ਹਨ। ਉਹ ਇਸ ਤੋਂ ਕਿਤੇ ਜਿਆਦਾ ਚੰਗੀ ਸਕ੍ਰਿਪਟ ਅਤੇ ਫਿਲਮ ਦੇ ਹੱਕਦਾਰ ਹਨ।
'ਜਿਮੀ' ਦੀ ਸਕ੍ਰਿਪਟ ਉਹਨਾਂ ਸਾਰੀਆਂ ਮਸਾਲਾ ਫਿਲਮਾਂ ਵਰਗੀ ਹੈ ਜਿਹਨਾਂ ਨੂੰ ਅਸੀਂ ਸੈਂਕੜਿਆਂ ਵਾਰ ਦੇਖ ਚੁੱਕੇ ਹਾਂ। ਇਸ ਤਰ੍ਹਾਂ ਦੀਆਂ ਫਿਲਮਾਂ ਦਾ ਸਮਾਂ ਹੁਣ ਗੁਜਰ ਚੁੱਕਿਆ ਹੈ। ਅੱਜ ਦਾ ਸਿਨੇਮਾ ਬਦਲ ਗਿਆ ਹੈ। ਨਵੇਂ ਵਿਚਾਰ ਅਤੇ ਨਵੀਆਂ ਕਹਾਣੀਆਂ ਅੱਜ ਦੀ ਮੰਗ ਹਨ। 'ਜਿਮੀ' ਵਰਗੀਆਂ ਫਾਰਮੂਲੇ ਵਾਲੀਆਂ ਫਿਲਮਾਂ ਦਾ ਵਰਤਮਾਨ ਦੌਰ ਵਿੱਚ ਕੋਈ ਸਥਾਨ ਨਹੀਂ ਹੈ।
ਨਿਰਦੇਸ਼ਕ ਰਾਜ ਐਨ.ਸਿੱਪੀ ਦੀ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਖਰਾਬ ਸਕ੍ਰਿਪਟ ਸੀ, ਇਸ ਲਈ ਉਹ ਜਿਆਦਾ ਕੁਝ ਨਹੀਂ ਕਰ ਸਕੇ। ਫਿਲਮ ਦੇ ਸੰਗੀਤ ਵਿੱਚ ਕੋਈ ਦਮ ਨਹੀਂ ਹੈ।
ਮਿਮੋਹ ਵਿੱਚ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ, ਪਰ ਉਹਨਾਂ ਨੂੰ ਕਈ ਸੁਧਾਰ ਕਰਨੇ ਪੈਣਗੇ। ਉਹਨਾਂ ਨੂੰ ਵਜਨ ਘੱਟ ਕਰਨ ਦੀ ਅਤੇ ਲੁਕ ਤੇ ਧਿਆਨ ਦੇਣ ਦੀ ਲੋੜ ਹੈ। ਡਾਇਲਾਗ ਬੋਲਣ ਦੀ ਅਦਾ ਨੂੰ ਵੀ ਉਹਨਾਂ ਨੂੰ ਸੁਧਾਰਨਾ ਪਵੇਗਾ। ਉਹ ਊਰਜਾਵਾਨ ਹਨ, ਪਰ ਲੋੜ ਹੈ ਇਸ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾਉਣ ਦੀ।
ਮਿਮੋਹ ਦੇ ਨਾਲ ਵਿਵਾਨਾ ਦੀ ਵੀ ਇਹ ਪਹਿਲੀ ਫਿਲਮ ਹੈ। ਵਿਵਾਨਾ ਸੋਹਣੀ ਹੈ, ਪਰ ਅਭਿਨੇਤਰੀ ਨਹੀਂ। ਸ਼ਕਤੀ ਕਪੂਰ ਨੇ ਪਤਾ ਨਹੀਂ ਕੀ ਸੋਚ ਕੇ ਇਹ ਫਿਲਮ ਕਰੀ। ਰਾਹੁਲ ਦੇਵ, ਵਿਕਾਸ ਕਲੰਤਰੀ ਅਤੇ ਅਹਿਸਾਨ ਖਾਨ ਨਿਰਾਸ਼ ਕਰਦੇ ਹਨ।
ਕੁੱਲ ਮਿਲਾ ਕੇ 'ਜਿਮੀ' ਖਰਾਬ ਫਿਲਮਾਂ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਫਿਲਮ ਦਾ ਕੋਈ ਭਵਿੱਖ ਨਹੀਂ ਹੈ, ਪਰ ਮਿਮੋਹ ਸਹੀ ਦਿਸ਼ਾ ਵਿੱਚ ਅੱਗੇ ਵਧਣ ਤਾਂ ਉਹਨਾਂ ਦਾ ਭਵਿੱਖ ਉੱਜਵਲ ਹੋ ਸਕਦਾ ਹੈ।
|