ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਫਿਲਮ ਸਮੀਖਿਆ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਨਾਮਿਕਾ: ਨਾ ਰਹੱਸ, ਨਾ ਰੋਮਾਂਚ
IFMIFM
ਨਿਰਮਾਤਾ: ਭੰਵਰਲਾਲ ਸ਼ਰਮਾ
ਨਿਰਦੇਸ਼ਕ: ਅਨੰਤ ਮਹਾਦੇਵਨ
ਸੰਗੀਤਕਾਰ: ਅਨੁ ਮਲਿਕ
ਕਲਾਕਾਰ: ਡੀਨੋ ਮੋਰਿਆ, ਮਿਨਿਸ਼ਾ ਲਾਂਬਾ, ਕੋਇਨਾ ਮਿਤਰਾ, ਗੁਲਸ਼ਨ ਗਰੋਵ
ਫਿਲਮ ਦੀ ਕਹਾਣੀ ਜਾਂ ਸਕ੍ਰਿਪਟ ਨੂੰ ਜਰੂਰਤ ਤੋਂ ਜਿਆਦਾ ਖਿੱਚਿਆ ਜਾਵੇ ਤਾਂ ਉਹ ਆਪਣਾ ਪ੍ਰਭਾਵ ਗਵਾ ਦਿੰਦੀ ਹੈ। ਇਹ ਗੱਲ 'ਅਨਾਮਿਕਾ' ਫਿਲਮ ਦੇ ਲਈ ਕਹੀ ਜਾ ਸਕਦੀ ਹੈ।

ਨਿਰਦੇਸ਼ਕ ਅਨੰਤ ਮਹਾਦੇਵਨ ਨੇ ਅੱਧ ਤੱਕ ਆਪਣਾ ਕੰਮ ਚੰਗਾ ਕੀਤਾ ਹੈ, ਪਰ ਇਸਤੋਂ ਬਾਅਦ ਉਹ ਭਟਕ ਗਏ। ਉਹ ਫਿਲਮ ਦੇ ਰਹੱਸ ਨੂੰ ਦਰਸ਼ਕਾਂ ਤੋਂ ਲੁਕਾਉਣ ਵਿੱਚ ਅਸਫਲ ਰਹੇ ਅਤੇ ਦਰਸ਼ਕ ਫਿਲਮ ਦੇ ਵਿੱਚ ਹੀ ਜਾਣ ਜਾਂਦਾ ਹੈ ਕਿ ਕੀ ਹੋਣ ਵਾਲਾ ਹੈ।

ਜਿਆ (ਮਿਨਿਸ਼ਾ ਲਾਂਬਾ) ਦੀ ਦੋਸਤੀ ਵਿਕਰਮ ਸਿਸੋਦੀਆ (ਡੀਨੋ) ਨਾਲ ਹੁੰਦੀ ਹੈ ਅਤੇ ਪਿਆਰ ਵਿੱਚ ਬਦਲ ਜਾਂਦੀ ਹੈ। ਵਿਆਹ ਤੋਂ ਪਹਿਲਾਂ ਵਿਕਰਮ ਜਿਆ ਨੂੰ ਦੱਸਦਾ ਹੈ ਕਿ ਉਸਦਾ ਵਿਆਹ ਹੋ ਚੁੱਕਿਆ ਹੈ ਅਤੇ ਉਸਦੀ ਪਹਿਲੀ ਪਤਨੀ ਅਨਾਮਿਕਾ ਦੀ ਰਹੱਸਮਈ ਹਾਲਤਾਂ ਵਿੱਚ ਮੌਤ ਹੋ ਗਈ।

ਇਸ ਦੌਰਾਨ ਅਨਾਮਿਕਾ ਦੀ ਲਾਸ਼ ਮਿਲਦੀ ਹੈ ਅਤੇ ਪੁਲਿਸ ਅਫਸਰ (ਗੁਲਸ਼ਨ ਗਰੋਵਰ) ਇਸ ਮਾਮਲੇ ਫਿਰ ਖੋਲਦਾ ਹੈ। ਸਾਰੇ ਇਸ਼ਾਰੇ ਵਿਕਰਮ ਵੱਲ ਜਾਂਦੇ ਹਨ। ਕੀ ਵਿਕਰਮ ਅਨਾਮਿਕਾ ਦਾ ਹਤਿਆਰਾ ਹੈ।

ਅੱਧ ਤੋਂ ਪਹਿਲਾਂ ਤੱਕ ਕਹਾਣੀ ਦਿਲਚਸਪ ਲੱਗਦੀ ਹੈ। ਰਾਜਸਥਾਨ ਦੇ ਪਿਛੋਕੜ, ਮਹੱਲ ਅਤੇ ਹਰ ਪਹਿਲੂ ਅਨਾਮਿਕਾ ਨਾਲ ਜੁੜਿਆ ਹੋਇਆ ਰਹੱਸ ਨੂੰ ਗਹਿਰਾਉਂਦਾ ਹੈ ਪਰ ਅੱਧ ਤੋਂ ਬਾਅਦ ਸਭ ਕੁੱਝ ਗੜਬੜ ਹੋ ਜਾਂਦਾ ਹੈ।

ਅਨੁਮਲਿਕ ਦਾ ਸੰਗੀਤ ਮਧੁਰ ਹੈ ਪਰ ਗਾਣਿਆਂ ਦੀ ਕੋਰੀਉਗ੍ਰਾਫੀ ਫਿਲਮ ਦੇ ਮੂਡ ਦੇ ਅਨੁਸਾਰ ਨਹੀਂ ਹੈ। ਆਦੇਸ਼ ਸ਼੍ਰੀਵਾਸਤਵ ਦਾ ਬੈਕਗ੍ਰਾਉਂਡ ਮਿਉਜ਼ਿਕ ਸ਼ਾਨਦਾਰ ਹੈ। ਡੀਨੋ ਮੋਰਿਆ ਨੇ ਆਪਣਾ ਠੀਕ ਤਰੀਕੇ ਨਾਲ ਕੰਮ ਨਹੀਂ ਕੀਤਾ ਹੈ। ਮਿਨਿਸ਼ਾ ਲਾਂਬਾ ਇਕ ਫਿਲਮ ਦੇ ਬਾਅਦ ਦੂਜੀ ਫਿਲਮ ਕਰਦੇ-ਕਰਦੇ ਬੇਹਤਰ ਹੁੰਦੀ ਜਾ ਰਹੀ ਹੈ। ਕੋਇਨਾ ਮਿਤਰਾ ਅਤੇ ਗੁਲਸ਼ਨ ਗ੍ਰੋਵਰ ਦੀ ਐਕਟਿੰਗ ਬਹੁਤ ਵਧੀਆ ਹੈ।

'ਅਨਾਮਿਕਾ' ਦੀ ਕਹਾਣੀ ਬਹੁਤ ਕਮਜੋਰ ਹੈ ਅਤੇ ਫਿਲਮ ਵਿੱਚ ਸਟਾਰ ਵੀ ਵੱਡੇ ਨਹੀਂ ਹਨ, ਇਸ ਕਾਰਨ ਤੋਂ ਫਿਲਮ ਬਾਕਸ ਆਫਿਸ ਵਿੱਚ ਇਸ ਦਾ ਪ੍ਰਦਰਸ਼ਨ ਠੰਡਾ ਰਹੇਗਾ।
ਹੋਰ ਵੀ
ਮਿ. ਜ਼ੀਰੋ ਹਨ ਮਿ.ਵਾਈਟ ਅਤੇ ਮਿ. ਬਲੈਕ
ਟਸ਼ਨ : ਸਿਰਫ ਫਾਰਮੂਲਾ
ਕ੍ਰੇਜ਼ੀ 4 : ਕ੍ਰੇਜ਼ੀ ਕੌਣ?
ਯੂ, ਮੀ ਔਰ ਹਮ : ਪਹਿਲੀ ਨਜ਼ਰ ਦਾ ਪਿਆਰ
ਖੁਦਾ ਕੇ ਲਿਏ : ਆਧੁਨਿਕ ਮੁਸਲਮਾਨ ਦੀ ਦਾਸਤਾਨ
'ਸੌਰਯ' ਦੇ ਮਾਇਨੇ