ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਫਿਲਮ ਸਮੀਖਿਆ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਿ. ਜ਼ੀਰੋ ਹਨ ਮਿ.ਵਾਈਟ ਅਤੇ ਮਿ. ਬਲੈਕ
ਮਿ. ਜ਼ੀਰੋ ਹਨ ਮਿ.ਵਾਈਟ ਅਤੇ ਮਿ. ਬਲੈ
ਨਿਰਮਾਤਾ: ਵਿਪਿਨ ਸ਼ਾਹ
ਨਿਰਦੇਸ਼ਕ: ਦੀਪਕ ਸ਼ਿਵਦਾਸਾਨੀ
ਸੰਗੀਤ: ਜਤਿਨ-ਲਲਿਤ, ਸ਼ਮੀਰ ਟੰਡਨ, ਤੌਸਿਫ ਅਖਤਰ
ਕਲਾਕਾਰ:ਸੁਨੀਲ ਸ਼ੈਟੀ, ਅਰਸ਼ਦ ਵਾਰਸੀ, ਸੰਧਿਆ ਮੁਦੂਲ, ਮਹਿਮਾ ਮਹਿਤਾ, ਰਸ਼ਿਮ ਨਿਗਮ, ਅਨਿਸ਼ਕਾ ਖੋਸਲਾ, ਅਸ਼ੀਸ਼ ਵਿਦਿਆਰਥੀ।
ਰੇਟਿੰਗ: 1/5
IFMIFM
ਮਿ. ਵਾਈਟ ਮਿ. ਬਲੈਕ ਖੁੰਝੇ ਹੋਏ ਲੋਕਾਂ ਦੀ ਫਿਲਮ ਹੈ।
ਦੀਪਕ ਸ਼ਿਵਦਾਸਾਨੀ ਨੇ ਕਈ ਸਾਲ ਪਹਿਲਾਂ ਕੁੱਝ ਸਫਲ ਫਿਲਮਾਂ ਬਣਾਈਆਂ ਸਨ। ਬਦਲਦੇ ਦੌਰ ਦੇ ਨਾਲ ਉਹ ਆਪਣੇ ਆਪ ਨੂੰ ਨਹੀਂ ਬਦਲ ਸਕੇ ਅਤੇ ਉਹਨਾਂ ਦੀ ਇਹ ਫਿਲਮ ਵੀ ਉਸੇ ਦੌਰ ਦੀ ਲੱਗਦੀ ਹੈ।

ਫਿਲਮ ਦੇ ਨਾਇਕ ਸੁਨੀਲ ਸ਼ੈਟੀ ਅਤੇ ਅਰਸ਼ਦ ਵਾਰਸੀ ਦਾ ਸਫਰ ਨਾਇਕ ਦੇ ਰੂਪ ਵਿੱਚ ਕਦੋਂ ਦਾ ਸਮਾਪਤ ਹੋ ਗਿਆ ਹੈ। ਇਨ੍ਹੀਂ ਦਿਨੀਂ ਉਹ ਚਰਿਤਰ ਭੁਮਿਕਾਵਾਂ ਨਿਭਾਉਂਦੇ ਹਨ। ਇਹਨਾਂ ਅਭਿਨੇਤਾਵਾਂ ਨੂੰ ਫਿਲਮ ਦਾ ਨਾਇਕ ਬਣਾਇਆ ਗਿਆ ਹੈ। ਇਹਨਾਂ ਦੀ ਨਾਇਕਾ ਕੌਣ ਬਨਣਾ ਚਾਹੇਗੀ। ਇਸ ਲਈ ਕੁੱਝ ਫਲਾਪ ਅਭਿਨੇਤਰੀਆਂ ਨੂੰ ਇਹਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ।

ਫਿਲਮ ਦੇ ਲੇਖਕ ਨੇ ਸਾਰੇ ਪੁਰਾਣੇ ਫਾਰਮੂਲਿਆਂ ਨੂੰ ਫਿਰ ਤੋਂ ਅਜਮਾਇਆ ਹੈ। ਹਸਾਉਣ ਲਈ ਦੋ ਨਾਇਕ, ਇੱਕ ਬੇਵਕੂਫ ਡਾਨ, ਮੂਰਖ ਪੁਲਿਸ ਅਫਸਰ, ਹੀਰਿਆਂ ਦੀ ਚੋਰੀ ਅਤੇ ਕੁੱਝ ਜੌਕਰਨੁਮਾ ਕਿਰਦਾਰ। ਇਹਨਾਂ ਸਾਰੇ ਨੂੰ ਲੈ ਕੇ ਸਾਤੇ ਤੱਤ ਹਸਾਉਣ ਦੇ ਲਈ ਪਾਏ ਗਏ ਹਨ। ਅਫਸੋਸ ਦੀ ਗੱਲ ਇਹ ਹੈ ਕਿ ਉਹਨਾਂ ਦੀ ਇਨ੍ਹੀਂ ਮਿਹਨਤ ਦੇ ਬਾਵਯੂਦ ਇੱਕ ਵਾਰ ਵੀ ਹਾਸਾ ਨਹੀਂ ਆਉਂਦਾ।

ਕਿਸ਼ਨ (ਅਰਸ਼ਦ ਵਾਰਸੀ) ਦੀ ਭਾਲ ਵਿੱਚ ਹੁਸ਼ਿਆਰਪੁਰ ਤੋਂ ਗੋਪੀ (ਸੁਨੀਲ ਸ਼ੈਟੀ) ਗੋਆ ਆਉਂਦਾ ਹੈ। ਉਹ ਕਿਸ਼ਨ ਨੂੰ ਹੁਸ਼ਿਆਰਪੁਰ ਲੈ ਜਾਣਾ ਚਾਹੁੰਦਾ ਹੈ ਤਾਂਕਿ ਉਸਨੂੰ ਜਮੀਨ ਦੇ ਕੇ ਉਹ ਆਪਣੀ ਜਿੰਮੇਵਾਰੀ ਤੋਂ ਮੁਕਤ ਹੋ ਸਕੇ।

ਕਿਸ਼ਨ ਇੱਕ ਚੱਲਦਾ ਪੁਰਜਾ ਇਨਸਾਨ ਹੈ। ਲੋਕਾਂ ਨੂੰ ਬੇਵਕੂਫ ਬਣਾਕੇ ਅਤੇ ਚੋਰੀ ਕਰ ਉਹ ਆਪਣਾ ਖਰਚਾ ਚਲਾਉਂਦਾ ਹੈ। ਉਹ ਗੋਪੀ ਦੇ ਨਾਲ ਜਾਣ ਤੋਂ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ। ਕੇਜੀ ਰਿਸੋਰਟ ਦੀ ਦੀ ਮਾਲਕਿਨ ਦੀ ਬੇਟੀ ਗੋਪੀ ਦੀ ਚੰਗੀ ਦੋਸਤ ਬਣ ਜਾਂਦੀ ਹੈ।

ਤਿੰਨ ਕੁੜੀਆਂ ਪੱਚੀ ਕਰੋੜ ਰੁਪਏ ਦੇ ਹੀਰੇ ਚੋਰੀ ਕਰਕੇ ਕੇਜੀ ਰਿਸੋਰਟ ਵਿੱਚ ਲੁਕ ਜਾਂਦੀਆਂ ਹਨ। ਜਦੋਂ ਇਹ ਗੱਲ ਕਿਸ਼ਨ ਨੂੰ ਪਤਾ ਲੱਗਦੀ ਹੈ ਤਾਂ ਉਹ ਉਹਨਾਂ ਹੀਰਿਆਂ ਨੂੰ ਚੋਰੀ ਕਰਨ ਦੇ ਲਈ ਕੇਜੀ ਰਿਸੋਰਟ ਜਾਂਦਾ ਹੈ ਤੇ ਉਸਦੇ ਪਿੱਛੇ ਪਿੱਛੇ ਗੋਪੀ।

ਦੀਪਕ ਸ਼ਿਵਦਾਸਾਨੀ ਦਾ ਕਹਾਣੀ ਅੱਧ ਤੋਂ ਬਾਅਦ ਆਪਣਾ ਸਾਰਾ ਅਸਰ ਗਵਾ ਦਿੰਦੀ ਹੈ। ਦੀਪਕ ਅਤੇ ਸਕ੍ਰਿਪਟ ਲੇਖਕ ਸੰਜੇ ਪੰਵਾਰ ਅਤੇ ਨਿਸ਼ਿਕਾਂਤ ਕਾਮਤ ਨੇ ਢੇਰ ਸਾਰੇ ਕਿਰਦਾਰ ਕਹਾਣੀ ਵਿੱਚ ਪਾਏ ਹਨ, ਪਰ ਬਾਅਦ ਵਿੱਚ ਉਹਨਾਂ ਨੂੰ ਸਮਝ ਨਹੀਂ ਆਇਆ ਕਿ ਇਹਨਾਂ ਸਭ ਨੂੰ ਸਮੇਟਿਆ ਕਿਵੇਂ ਜਾਵੇ। ਫਿਲਮ ਦੇ ਕਲਾਈਮੈਕਸ ਵਿੱਚ ਵੀ ਨਵਾਂਪਣ ਨਹੀਂ ਸੀ।

ਹੀਰੇ ਚੁਰਾਉਣ ਵਾਲੀਆਂ ਕੁੜੀਆਂ ਦਾ ਕੀ ਪਿਛੋਕੜ ਹੈ? ਕਿਸ਼ਨ ਨੂੰ ਗੋਪੀ ਹੁਸ਼ਿਆਰਪੁਰ ਕਿਉਂ ਲੈ ਜਾਣਾ ਚਾਹੁੰਦਾ ਹੈ, ਇਹ ਸਪੱਸ਼ਟ ਨਹੀਂ ਕੀਤਾ ਗਿਆ। ਜਦੋਂਕਿ ਇਹ ਕਹਾਣੀ ਦਾ ਅਹਿਮ ਹਿੱਸਾ ਹੈ। ਕਹਾਣੀ ਅਤੇ ਸਕ੍ਰਿਪਟ ਅਜਿਹੀ ਹੈ ਕਿ ਢੇਰ ਸਾਰੇ ਪ੍ਰਸ਼ਨ ਦਿਮਾਗ ਵਿੱਚ ਆਉਂਦੇ ਹਨ, ਜਿਹਨਾਂ ਦਾ ਉੱਤਰ ਦੇਣ ਦੀ ਜਵਾਬਦਾਰੀ ਨਿਰਦੇਸ਼ਕ ਅਤੇ ਲੇਖਕ ਨੇ ਨਹੀਂ ਸਮਝੀ।

ਨਿਰਦੇਸ਼ਕ ਦੀਪਕ ਸ਼ਿਵਦਾਸਾਨੀ ਨੇ ਫਿਲਮ ਨੂੰ ਸਟਾਈਲਿਸ਼ ਲੁਕ ਦੇਣ ਦੀ ਅਸਫਲ ਕੋਸ਼ਿਸ਼ ਕੀਤੀ। ਕਮਜੋਰ ਸਕ੍ਰਿਪਟ ਦੀ ਵਜਾ ਨਾਲ ਵੀ ਉਹ ਜਿਆਦਾ ਕੁੱਝ ਨਹੀਂ ਕਰ ਸਕੇ। ਫਿਲਮ ਚਾਰ ਸਾਲ ਵਿੱਚ ਬਣੀ ਹੈ ਅਤੇ ਇਸਦ ਅਸਰ ਵੀ ਨਜ਼ਰ ਆਉਂਦਾ ਹੈ।

IFMIFM
ਸੁਨੀਲ ਸ਼ੈਟੀ ਅਤੇ ਅਰਸ਼ਦ ਵਾਰਸੀ ਨੂੰ ਵੀ ਸਮਝ ਵਿੱਚ ਆ ਗਿਆ ਸੀ ਕਿ ਫਿਲਮ ਵਿੱਚ ਦਮ ਨਹੀਂ ਹੈ, ਇਸ ਲਈ ਉਹਨਾਂ ਨੇ ਬਿਨਾ ਮਨ ਤੋਂ ਆਪਣਾ ਕੰਮ ਕੀਤਾ ਹੈ। ਸੁਨੀਲ ਸ਼ੈਟੀ ਨੂੰ ਜਿਆਦਾ ਮੌਕੇ ਨਹੀਂ ਮਿਲੇ ਹਨ। ਸ਼ਰਤ ਸਕਸੈਨਾ, ਮਨੋਜ ਜੋਸ਼ੀ, ਅਸ਼ੀਸ਼ ਵਿਦਿਆਰਥੀ, ਅਤੁਲ ਕਾਲੇ, ਉਪਾਸਨਾ ਸਿੰਘ, ਸਦਾਸ਼ਿਵ ਅਮਰਾਪੁਰਕਰ ਨੇ ਹਸਾਉਣ ਦੀ ਅਸਫਲ ਕੋਸ਼ਿਸ਼ ਕੀਤੀ ਹੈ।

ਫਿਲਮ ਦੀਆਂ ਹੀਰੋਇਨਾਂ ਨਾਂ ਤਾ ਦਿਸਣ ਵਿੱਚ ਸੁੰਦਰ ਹਨ ਅਤੇ ਨਾ ਹੀ ਉਹਨਾਂ ਨੂੰ ਅਭਿਨੇ ਕਰਨਾ ਆਉਂਦਾ ਹੈ। ਸੰਧਿਆ ਮੁਦੁਲ ਨੇ ਪਤਾ ਨਹੀਂ ਕੀ ਸੋਚ ਕੇ ਇਹ ਫਿਲਮ ਵਿੱਚ ਕਰਨਾ ਮੰਨਜ਼ੂਰ ਕੀਤਾ। ਗੀਤ ਸੰਗੀਤ ਠੀਕ ਠਾਕ ਹੈ ਅਤੇ ਤਕਨੀਕੀ ਰੂਪ ਤੋਂ ਫਿਲਮ ਕਮਜ਼ੋਰ ਹੈ।
ਕੁੱਲ ਮਿਲਾ ਕੇ 'ਮਿ. ਵਾਈਟ ਅਤੇ ਮਿ. ਬਲੈਕ' ਮਿ. ਜ਼ੀਰੋ ਸਾਬਿਤ ਹੁੰਦੇ ਹਨ।



ਹੋਰ ਵੀ
ਟਸ਼ਨ : ਸਿਰਫ ਫਾਰਮੂਲਾ
ਕ੍ਰੇਜ਼ੀ 4 : ਕ੍ਰੇਜ਼ੀ ਕੌਣ?
ਯੂ, ਮੀ ਔਰ ਹਮ : ਪਹਿਲੀ ਨਜ਼ਰ ਦਾ ਪਿਆਰ
ਖੁਦਾ ਕੇ ਲਿਏ : ਆਧੁਨਿਕ ਮੁਸਲਮਾਨ ਦੀ ਦਾਸਤਾਨ
'ਸੌਰਯ' ਦੇ ਮਾਇਨੇ
ਵਨ ਟੂ ਥ੍ਰੀ : ਨਾਮ ਦਾ ਚੱਕਰ