ਨਿਰਮਾਤਾ : ਰਾਕੇਸ਼ ਰੌਸ਼ਨ ਨਿਰਦੇਸ਼ਕ : ਜੈਦੀਪ ਸੇਨ ਸੰਗੀਤ : ਰਾਜੇਸ਼ ਰੌਸ਼ਨ ਕਲਾਕਾਰ : ਅਰਸ਼ਦ ਵਾਰਸੀ, ਇਰਫਾਨ ਖਾਨ, ਰਾਜਪਾਲ ਯਾਦਵ, ਸੁਰੇਸ਼ ਮੇਨਨ, ਜੂਹੀ ਚਾਵਲਾ, ਦਿਯਾ ਮਿਰਜਾ, ਜਾਕਿਰ ਹੁਸੈਨ, ਰਜਤ ਕਪੂਰ ਰੇਟਿੰਗ : 2/5
ਰਾਕੇਸ਼ ਰੌਸ਼ਨ ਨੂੰ ਖੁਦ ਆਪਣੀ ਲਿਖੀ ਕਹਾਣੀ ਤੇ ਭਰੋਸਾ ਨਹੀਂ ਸੀ, ਇਸ ਲਈ ਉਹਨਾਂ ਨੇ 'ਕ੍ਰੇਜ਼ੀ 4' ਨੂੰ ਨਿਰਦੇਸ਼ਿਤ ਕਰਨ ਦੀ ਜਿੰਮੇਵਾਰੀ ਜੈਦੀਪ ਸੇਨ ਨੂੰ ਸੌਂਪੀ। ਇਸ ਫਿਲਮ ਦਾ ਸਾਰ ਇਹ ਹੈ ਕਿ ਪਾਗਲ ਦੁਨੀਆ ਦੇ ਲਾਇਕ ਨਹੀਂ, ਬਲਕਿ ਦੁਨੀਆ ਪਾਗਲਾਂ ਦੇ ਲਾਇਕ ਨਹੀਂ ਹੈ।
ਚਾਰ ਕ੍ਰੇਜ਼ੀ ਚਰਿੱਤਰ ਹਨ, ਜੋ ਕਦੇ ਬਹੁਤ ਸਮਝਦਾਰ ਲੱਗਦੇ ਹਨ ਤਾਂ ਕਦੇ ਇੱਕ ਦਮ ਪਾਗਲ। ਰਾਜਾ (ਅਰਸ਼ਦ ਵਾਰਸੀ) ਬਹੁਤ ਗੁੱਸੇ ਵਾਲਾ ਹੈ। ਕਿਸੇ ਨੇ ਸਿਗਰੇਟ ਦਾ ਕਸ਼ ਭਰ ਕੇ ਉਸਦੇ ਮੂੰਹ ਤੇ ਧੂਆਂ ਛੱਡਿਆ ਤਾਂ ਇਹ ਉਸ ਨੂੰ ਥੱਪੜ ਮਾਰ ਦਿੰਦਾ ਹੈ। ਹੁਣ ਦੱਸੋ ਕਿ ਉਹ ਕਿਸ ਦ੍ਰਿਸ਼ਟੀਕੋਣ ਨਾਲ ਪਾਗਲ ਹੋਇਆ? ਉਸ ਨੂੰ ਹਿੰਸਕ ਜਰੂਰ ਕਹਿ ਸਕਦੇ ਹਾਂ। ਲੋਕ ਤਾਂ ਏਨੀ ਥੋੜ੍ਹੀ ਜਿਹੀ ਗੱਲ ਤੇ ਹੱਤਿਆ ਕਰ ਦਿੰਦੇ ਹਨ, ਪਰ ਉਹਨਾਂ ਨੂੰ ਪਾਗਲਖਾਨੇ ਨਹੀਂ ਬਲਕਿ ਜੇਲ ਭੇਜਿਆ ਜਾਂਦਾ ਹੈ।
ਡਾ. ਮੁਖਰਜੀ (ਇਰਫਾਨ ਖਾਨ) ਸਫਾਈ ਪਸੰਦ ਹੈ ਅਤੇ ਡੱਬੂ (ਸੁਰੇਸ਼ ਮੇਨਨ) ਤਾਂ ਇੱਕ ਵੀ ਅਜਿਹੀ ਹਰਕਤ ਨਹੀਂ ਕਰਦਾ ਜੋ ਸਿਰ ਫਿਰਿਆ ਕਹਾਉਣ ਦੇ ਦਾਅਰੇ ਵਿੱਚ ਆਵੇ। ਗੰਗਾਧਰ (ਰਾਜਪਾਲ ਯਾਦਵ) ਨੂੰ ਜਰੂਰ ਮਾਨਸਿਕ ਰੋਗੀ ਕਿਹਾ ਜਾ ਸਕਦਾ ਹੈ ਜੋ ਵਰਤਮਾਨ ਦੀ ਬਜਾਏ ਅਤੀਤ ਵਿੱਚ ਹੀ ਵਿਚਰਣ ਕਰਦਾ ਰਹਿੰਦਾ ਹੈ।
ਇਹਨਾਂ ਸਾਰਿਆਂ ਦਾ ਇਲਾਜ ਕਰਦੀ ਹੈ ਡਾ. ਸੋਨਾਲੀ (ਜੂਹੀ ਚਾਵਲਾ)। ਸੋਨਾਲੀ ਇਹਨਾਂ ਸਾਰਿਆਂ ਨੂੰ 15 ਅਗਸਤ ਦੇ ਦਿਨ ਭਾਰਤ ਅਤੇ ਇੰਗਲੈਂਡ ਦਾ ਕ੍ਰਿਕੇਟ ਮੈਚ ਦਿਖਾਉਣ ਲੈ ਜਾਂਦੀ ਹੈ। ਵੈਸੇ ਉਸ ਦੌਰਾਨ ਭਾਰਤ ਵਿੱਚ ਵਰਖਾ ਦਾ ਮੌਸਮ ਰਹਿੰਦਾ ਹੈ ਅਤੇ ਕ੍ਰਿਕੇਟ ਨਹੀਂ ਖੇਡੀ ਜਾਂਦੀ।
ਖੈਰ, ਡਾਕਟਰ ਸੋਨਾਲੀ ਦਾ ਰਸਤੇ ਵਿੱਚ ਅਪਹਰਣ ਹੋ ਜਾਂਦਾ ਹੈ। ਕਾਰ ਵਿੱਚ ਬੈਠੇ ਕ੍ਰੇਜ਼ੀ 4 ਇੰਤਜਾਰ ਕਰਨ ਦੇ ਬਾਅਦ ਸ਼ਹਿਰ ਵਿੱਚ ਘੁੰਮਣ ਨਿੱਕਲ ਜਾਂਦੇ ਹਨ। ਕਿਸ ਤਰ੍ਹਾਂ ਉਹ ਸੋਨਾਲੀ ਨੂੰ ਬਚਾਉਂਦੇ ਹਨ ਇਹ ਫਿਲਮ ਦਾ ਸਾਰ ਹੈ।
ਫਿਲਮ ਦੀ ਕਹਾਣੀ ਵਿੱਚ ਕੋਈ ਨਵੀਂ ਗੱਲ ਨਹੀਂ ਹੈ, ਅੱਗੇ ਕੀ ਹੋਣ ਵਾਲਾ ਹੈ ਇਹ ਸਾਰਿਆਂ ਨੂੰ ਪਤਾ ਰਹਿੰਦਾ ਹੈ। ਜਰੂਰਤ ਸੀ ਦਮਦਾਰ ਸਕ੍ਰਿਪਟ ਦੀ, ਪਰੰਤੂ ਉਹ ਵੀ ਕਮਜੋਰ ਹੈ। 'ਕ੍ਰੇਜ਼ੀ' ਲੋਕਾਂ ਦੇ ਨਾਮ ਹਾਸੇ ਦੀਆਂ ਅਪਾਰ ਸੰਭਾਵਨਾਵਾਂ ਸਨ, ਫਿਲਮ ਦੇ ਕਲਾਕਾਰ ਚੰਗੇ ਸਨ, ਪਰ ਇਹਨਾਂ ਦਾ ਪੂਰੀ ਤਰ੍ਹਾਂ ਪ੍ਰਯੋਗ ਨਹੀਂ ਕੀਤਾ ਗਿਆ। ਫਿਲਮ ਹਸਾਉਂਦੀ ਹੈ, ਪਰ ਟੁਕੜਿਆਂ ਵਿੱਚ।
ਮੱਧ ਭਾਗ ਤੋਂ ਪਹਿਲਾਂ ਵਾਲਾ ਹਿੱਸਾ ਬਾਅਦ ਵਾਲੇ ਹਿੱਸੇ ਤੋਂ ਜਿਆਦਾ ਵਧੀਆ ਹੈ। ਮੱਧ ਭਾਗ ਦੇ ਬਾਅਦ ਫਿਲਮ ਬਿਖਰ ਜਾਂਦੀ ਹੈ। ਗੰਗਾਧਰ ਦੇ ਬਹਾਨੇ ਦੇਸ਼ਭਗਤੀ ਦੀਆਂ ਭਾਵਨਾਵਾਂ ਵੀ ਪੈਦਾ ਕੀਤੀਆਂ ਗਈਆਂ ਹਨ ਅਤੇ ਸ਼ਾਪਿੰਗ ਮਾਲ ਵਿੱਚ 'ਜਨ-ਗਣ-ਮਨ' ਗਾਉਂਦੀ ਬਾਲਿਕਾ ਦਾ ਦ੍ਰਿਸ਼ ਵਧੀਆ ਹੈ।
ਫਿਲਮ ਦਾ ਆਕਰਸ਼ਣ ਵਧਾਉਣ ਲਈ ਤਿੰਨ-ਤਿੰਨ ਆਈਟਮ ਸਾਂਗ ਵੀ ਹਨ। ਰਾਖੀ ਸਾਵੰਤ ਨੇ ਸਾਰੇ ਲਟਕੇ-ਝਟਕੇ ਦਿਖਾਏ ਹਨ, ਪਰ ਉਹ ਕਿਤੇ ਵੀ ਖੂਬਸੂਰਤ ਦਿਖਾਈ ਨਹੀਂ ਦਿੰਦੀ ਹੈ। ਉਹਨਾਂ ਤੇ ਫਿਲਮਾਇਆ ਗਿਆ ਗਾਣਾ ਵੀ ਸ਼ੋਰ-ਸ਼ਰਾਬੇ ਨਾਲ ਭਰਿਆ ਹੋਇਆ ਹੈ।
ਕਿੰਗ ਖਾਨ ਸ਼ਾਹਰੁਖ ਤੇ ਫਿਲਮਾਇਆ ਗਿਆ ਗੀਤ ਉਦੋਂ ਤੱਕ ਚੰਗਾ ਲੱਗਦਾ ਹੈ ਜਦੋਂ ਤੱਕ ਤੁਸੀਂ ਰਿਤਿਕ ਵਾਲਾ ਗਾਣਾ ਨਹੀਂ ਦੇਖ ਲੈਂਦੇ ਹੋ। ਰਿਤਿਕ ਦੇ ਡਾਂਸ ਦੇ ਸਾਹਮਣੇ ਸ਼ਾਹਰੁਖ ਦਾ ਡਾਂਸ ਇੱਕ ਦਮ ਫਿੱਕਾ ਲੱਗਦਾ ਹੈ।
ਇਹ ਰਿਤਿਕ ਦੇ ਹੀ ਡਾਂਸ ਦਾ ਕਮਾਲ ਹੈ ਕਿ ਉਹਨਾਂ ਤੇ ਫਿਲਮਾਇਆ ਗਿਆ ਗੀਤ ਫਿਲਮ ਦੇ ਅੰਤ ਵਿੱਚ ਹੈ ਜਦੋਂ ਦਰਸ਼ਕ ਘਰ ਭੱਜਣ ਦੀ ਜਲਦੀ ਵਿੱਚ ਰਹਿੰਦਾ ਹੈ, ਪਰ ਰਿਤਿਕ ਦੇ ਡਾਂਸ ਦੇ ਕਾਰਨ ਸਾਰੇ ਉਸ ਗਾਣੇ ਨੂੰ ਦੇਖਣ ਦੇ ਬਾਅਦ ਹੀ ਸਿਨੇਮਾਘਰ ਤੋਂ ਬਾਹਰ ਨਿੱਕਲਦੇ ਹਨ।
ਨਿਰਦੇਸ਼ਕ ਜੈਦੀਪ ਸੇਨ ਆਪਣੇ ਸੰਸਾਧਨਾਂ ਦਾ ਪੂਰਾ ਉਪਯੋਗ ਨਹੀਂ ਕਰ ਸਕੇ। ਉਹਨਾਂ ਨੂੰ ਕਹਾਣੀ ਵੀ ਦਮਦਾਰ ਨਹੀਂ ਮਿਲੀ। ਅਸ਼ਵਨੀ ਧੀਰ ਦੇ ਡਾਇਲਾਗ ਉਹਨਾਂ ਦੀ ਸਕ੍ਰਿਪਟ ਵਰਗੇ ਹੀ ਹਨ।
ਅਰਸ਼ਦ ਵਾਰਸੀ ਜਰੂਰਤ ਤੋਂ ਜਿਆਦਾ ਗੁੱਸਾ ਕਰਦੇ ਹੋਏ ਨਜ਼ਰ ਆਏ ਹਨ। ਇਰਫਾਨ ਨੂੰ ਉਹਨਾਂ ਦੀ ਯੋਗਤਾ ਦੇ ਅਨੁਰੂਪ ਭੂਮਿਕਾ ਨਹੀਂ ਮਿਲੀ। ਰਾਜਪਾਲ ਯਾਦਵ ਨੇ ਦਰਸ਼ਕਾਂ ਨੂੰ ਹਸਾਇਆ। ਸੁਰੇਸ਼ ਮੇਨਨ ਦੇ ਪੂਰੀ ਫਿਲਮ ਵਿੱਚ ਇੱਕ-ਦੋ ਸ਼ਬਦ ਬੋਲੇ। ਜੂਹੀ ਚਾਵਲਾ ਦੀ ਭੂਮਿਕਾ ਛੋਟੀ ਸੀ, ਜਿਸ ਨੂੰ ਉਹਨਾਂ ਨੇ ਚੰਗੀ ਤਰ੍ਹਾਂ ਨਿਭਾਇਆ ਹੈ। ਦਿਯਾ ਮਿਰਜਾ ਵੀ ਕੁਝ ਦ੍ਰਿਸ਼ਾਂ ਵਿੱਚ ਨਜ਼ਰ ਆਈ।
ਰਾਜੇਸ਼ ਰੌਸ਼ਨ ਨੇ ਜਿਹਨਾਂ ਗਾਣਿਆਂ ਦੀ ਧੁਨ ਬਣਾਈ ਹੈ ਉਹ ਸੁਣਨ ਲਾਇਕ ਨਹੀਂ ਹਨ ਅਤੇ ਜੋ ਗੀਤ ਸੁਣਨ ਲਾਇਕ ਹਨ ਉਹ ਕਿਸਨੇ ਬਣਾਇਆ ਹੈ, ਇਹ ਸਾਰਿਆਂ ਨੂੰ ਪਤਾ ਲੱਗ ਗਿਆ ਹੈ। ਖਬਰ ਹੈ ਕਿ ਰਾਕੇਸ਼ ਰੌਸ਼ਨ ਨੂੰ ਇੱਕ ਕਰੋੜ ਦੇਣਾ ਪਿਆ ਹੈ।
'ਕ੍ਰੇਜ਼ੀ 4' ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਸਿਰਫ ਦੋ ਘੰਟੇ ਅਤੇ ਕੁਝ ਮਿੰਟਾਂ ਦੀ ਫਿਲਮ ਹੈ। ਹੱਸਣਾ ਅਤੇ ਭੁੱਲ ਜਾਣਾ ਹੋਵੇ ਤਾਂ ਇਹ ਫਿਲਮ ਦੇਖਣ ਦਾ ਜੋਖਿਮ ਉਠਾਇਆ ਜਾ ਸਕਦਾ ਹੈ।
|