ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਫਿਲਮ ਸਮੀਖਿਆ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਯੂ, ਮੀ ਔਰ ਹਮ : ਪਹਿਲੀ ਨਜ਼ਰ ਦਾ ਪਿਆਰ
ਸਮੇਂ ਤਾਮਰਕਰ
PRPR
ਨਿਰਮਾਤਾ : ਦੇਵਗਨ ਫਿਲਮਸ
ਨਿਰਦੇਸ਼ਕ : ਅਜੈ ਦੇਵਗਨ
ਸੰਗੀਤ : ਵਿਸ਼ਾਲ ਭਾਰਦਵਾਜ
ਕਲਾਕਾਰ : ਅਜੈ ਦੇਵਗਨ, ਕਾਜੋਲ, ਸੁਮੀਤ ਰਾਘਵਨ, ਦਿਵਿਆ ਦੱਤਾ, ਕਰਨ ਖੰਨਾ, ਈਸ਼ਾ ਸ਼ਰਾਵਣੀ
ਰੇਟਿੰਗ : 2.5/5

ਅਜੈ ਦੇਵਗਨ ਦੀ ਬਚਪਨ ਤੋਂ ਨਿਰਦੇਸ਼ਕ ਬਣਨ ਦੀ ਇੱਛਾ ਹੁਣ ਜਾ ਕੇ 'ਯੂ, ਮੀ ਔਰ ਹਮ' ਦੇ ਰਾਹੀਂ ਪੂਰੀ ਹੋਈ ਹੈ। ਇੱਕ ਨਿਰਮਾਤਾ ਦੇ ਰੂਪ ਵਿੱਚ ਅਜੈ ਦੇਵਗਨ ਨੇ ਅਸਫਲ ਅਤੇ ਖਰਾਬ ਫਿਲਮਾਂ ਹੀ ਬਣਾਈਆਂ ਹਨ।

ਵਰਤਮਾਨ ਦੌਰ ਵਿੱਚ ਰੋਮਾਂਟਿਕ ਕਹਾਣੀਆਂ ਪਰਦੇ ਤੋਂ ਗਾਇਬ ਹੋ ਚੁੱਕੀਆਂ ਹਨ, ਪਰ ਨਿਰਦੇਸ਼ਕ ਦੇ ਰੂਪ ਵਿੱਚ ਅਜੈ ਨੇ ਪ੍ਰੇਮ ਕਹਾਣੀ ਨੂੰ ਚੁਣਿਆ ਹੈ। ਕਹਾਣੀ ਕਹਿਣ ਦੀ ਸ਼ੈਲੀ ਅਜੈ ਨੇ 'ਨੋਟ ਬੁਕ' ਵਿੱਚੋਂ ਲਈ ਹੈ ਅਤੇ ਫਲੈਸ਼ ਬੈਕ ਦਾ ਚੰਗਾ ਪ੍ਰਯੋਗ ਕੀਤਾ ਹੈ।

ਕ੍ਰੂਜ਼ ਤੇ ਅਜੈ ਅਤੇ ਪਿਯਾ ਦੀ ਪ੍ਰੇਮ ਕਹਾਣੀ ਸ਼ੁਰੂ ਹੁੰਦੀ ਹੈ। ਅਜੈ ਆਪਣੇ ਦੋਸਤਾਂ ਦੇ ਨਾਲ ਮੌਜ-ਮਸਤੀ ਕਰਨ ਆਇਆ ਹੈ ਅਤੇ ਪਿਯਾ ਜਹਾਜ ਵਿੱਚ ਕੰਮ ਕਰਦੀ ਹੈ। ਅਜੈ ਪਹਿਲੀ ਵਾਰ ਪਿਯਾ ਨੂੰ ਦੇਖਦਾ ਹੈ ਅਤੇ ਉਸਦਾ ਦੀਵਾਨਾ ਹੋ ਜਾਂਦਾ ਹੈ।

ਉਹ ਉਸਦਾ ਦਿਲ ਜਿੱਤਣ ਦੀਆਂ ਸਾਰੀਆਂ ਕੋਸ਼ਿਸ਼ਾਂ ਕਰਦਾ ਹੈ। ਝੂਠ ਦਾ ਸਹਾਰਾ ਵੀ ਲੈਂਦਾ ਹੈ, ਪਰ ਪਿਯਾ ਪ੍ਰਭਾਵਿਤ ਨਹੀਂ ਹੁੰਦੀ। ਜਦੋਂ ਯਾਤਰਾ ਸਮਾਪਤ ਹੁੰਦੀ ਹੈ ਤਾਂ ਉਹ ਪਿਯਾ ਦੇ ਕੋਲ ਆਪਣਾ ਪਤਾ ਛੱਡ ਕੇ ਚਲਾ ਜਾਂਦਾ ਹੈ। ਕੁਝ ਮਹੀਨਿਆਂ ਬਾਅਦ ਪਿਯਾ ਉਸਦੇ ਕੋਲ ਆਉਂਦੀ ਹੈ ਅਤੇ ਦੋਨੋਂ ਵਿਆਹ ਕਰ ਲੈਂਦੇ ਹਨ।

ਕਹਾਣੀ ਵਿੱਚ ਮੋੜ ਉਸ ਸਮੇਂ ਆਉਂਦਾ ਹੈ ਜਦੋਂ ਪਿਯਾ ਨੂੰ ਅਲਜ਼ੀਮਰ ਨਾਮਕ ਭੁੱਲਣ ਦੀ ਗੰਭੀਰ ਬਿਮਾਰੀ ਹੋ ਜਾਂਦੀ ਹੈ। ਉਸਦੀ ਯਾਦਦਾਸ਼ਤ ਆਉਂਦੀ-ਜਾਂਦੀ ਰਹਿੰਦੀ ਹੈ। ਕਦੇ ਉਹ ਆਪਣੇ ਬੱਚੇ ਅਤੇ ਪਤੀ ਤੱਕ ਨੂੰ ਭੁੱਲ ਜਾਂਦੀ ਹੈ, ਤਾਂ ਕਦੇ ਇੱਕ ਦਮ ਠੀਕ ਰਹਿੰਦੀ ਹੈ।

ਉਸਦੀ ਹਾਲਤ ਵਿਗੜਦੀ ਦੇਖ ਕੇ ਆਪਣੇ ਅਤੇ ਬੱਚੇ ਦੀ ਬੇਹਤਰੀ ਲਈ ਅਜੈ ਉਸ ਨੂੰ ਕੇਅਰ ਸੈਂਟਰ ਵਿੱਚ ਭਰਤੀ ਕਰ ਦਿੰਦਾ ਹੈ। ਕਿਤੇ ਨਾ ਕਿਤੇ ਉਸਦੇ ਮਨ ਵਿੱਚ ਆਪਣੇ ਲਈ ਸਵਾਰਥ ਜਾਗ ਜਾਂਦਾ ਹੈ, ਪਰ ਪਿਯਾ ਦੇ ਬਿਨਾ ਅਜੈ ਜਿਉਂ ਨਹੀਂ ਪਾਉਂਦਾ। ਉਹ ਉਸ ਨੂੰ ਫਿਰ ਤੋਂ ਘਰ ਲੈਂ ਆਉਂਦਾ ਹੈ ਕਿਉਂਕਿ ਉਹ ਉਸ ਨੂੰ ਸੱਚਾ ਪਿਆਰ ਕਰਦਾ ਹੈ।

PRPR
ਪਹਿਲੀ ਨਜ਼ਰ ਦਾ ਪਿਆਰ, ਪਿਆਰ ਦੀ ਪਵਿੱਤਰਤਾ, ਭਾਵਨਾਵਾਂ, ਤਾਕਤ ਅਤੇ ਗਹਿਰਾਈ ਨੂੰ ਇਸ ਕਹਾਣੀ ਦੇ ਰਾਹੀਂ ਦਿਖਾਇਆ ਗਿਆ ਹੈ। ਅਜੈ ਅਤੇ ਪਿਯਾ ਦੀ ਇਸ ਕਹਾਣੀ ਦੇ ਸਮਾਂਤਰ ਅਜੈ ਦੇ ਦੋ ਦੋਸਤਾਂ ਦੀਆਂ ਕਹਾਣੀਆਂ ਵੀ ਚਲਦੀਆਂ ਹਨ। ਜਿਸ ਵਿੱਚ ਇੱਕ ਵਿਆਹੁਤਾ ਜੋੜਾ ਹੈ ਅਤੇ ਤਲਾਕ ਦੀ ਦਹਲੀਜ ਤੇ ਖੜ੍ਹਾ ਹੈ। ਦੂਜੇ ਜੋੜੇ ਦੇ ਵਿੱਚ ਪਿਆਰ ਚੱਲ ਰਿਹਾ ਹੈ। ਇਹਨਾਂ ਕਹਾਣੀਆਂ ਦੇ ਰਾਹੀਂ ਵਿਆਹ ਦੇ ਪਹਿਲਾਂ ਦੇ ਪਿਆਰ ਦੀ ਤੁਲਨਾ ਵਿਆਹ ਦੇ ਬਾਅਦ ਦੇ ਪਿਆਰ ਨਾਲ ਕੀਤੀ ਗਈ ਹੈ।

ਫਿਲਮ ਦੀ ਕਹਾਣੀ ਚੰਗੀ ਹੈ. ਪਰ ਨਿਰਦੇਸ਼ਕ ਅਜੈ ਨੇ ਇਸ ਕਹਾਣੀ ਨੂੰ ਬਹੁਤ ਲੰਬਾ ਖਿੱਚਿਆ ਹੈ। ਸ਼ੁਰੂਆਤੀ ਘੰਟੇ ਵਿੱਚ ਤੇਜ ਦੌੜਦੀ ਹੋਈ ਕਹਾਣੀ ਵਿੱਚ ਪਿਯਾ ਦੀ ਬਿਮਾਰੀ ਦੇ ਬਾਅਦ ਲੰਬਾ ਠਹਿਰਾਵ ਆ ਜਾਂਦਾ ਹੈ ਅਤੇ ਫਿਲਮ ਦਰਸ਼ਕ ਦੇ ਧੀਰਜ ਦੀ ਪ੍ਰੀਖਿਆ ਲੈਣ ਲੱਗਦੀ ਹੈ। ਵਿੱਚ-ਵਿੱਚ ਥੋੜ੍ਹਾ ਹਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਸਦੇ ਲਈ ਲੇਖਕਾਂ ਨੇ ਐਸਐਮਐਸ ਵਿੱਚ ਪ੍ਰਚਲਿਤ ਹੋ ਚੁੱਕੇ ਚੁਟਕਲਿਆਂ ਦਾ ਸਹਾਰਾ ਲਿਆ ਹੈ।

ਫਿਲਮ ਵਿੱਚ ਜਿਆਦਾ ਪਾਤਰ ਨਹੀਂ ਹਨ, ਸਿਰਫ ਛੇ ਪਾਤਰਾਂ ਦੇ ਇਰਦ-ਗਿਰਦ ਫਿਲਮ ਘੁੰਮਦੀ ਹੈ। ਫਿਲਮ ਵਿੱਚ ਵੱਡੇ ਸਿਤਾਰਿਆਂ ਦੀ ਕਮੀ ਵੀ ਹੈ ਕਿਉਂਕਿ ਅਜੈ ਅਤੇ ਕਾਜੋਲ ਨੂੰ ਛੱਡ ਕੇ ਕੋਈ ਵੱਡਾ ਸਿਤਾਰਾ ਇਸ ਫਿਲਮ ਵਿੱਚ ਨਹੀਂ ਹੈ।

ਨਿਰਦੇਸ਼ਕ ਦੇ ਰੂਪ ਵਿੱਚ ਅਜੈ ਵਿੱਚ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ। ਇੱਕ ਨਿਰਦੇਸ਼ਕ ਆਪਣੀ ਪਹਿਲੀ ਫਿਲਮ ਵਿੱਚ ਹਰ ਤਰ੍ਹਾਂ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਨਾਲ ਹੀ ਉਸ ਨੂੰ ਆਪਣੇ ਕੰਮ ਨਾਲ ਵੀ ਮੋਹ ਹੋ ਜਾਂਦਾ ਹੈ। ਇਸ ਕਾਰਨ ਫਿਲਮ ਜਰੂਰਤ ਤੋਂ ਜਿਆਦਾ ਲੰਬੀ ਹੋ ਜਾਂਦੀ ਹੈ ਕਿਉਂਕਿ ਉਹ ਦ੍ਰਿਸ਼ ਕੱਟਣ ਦੀ ਹਿੰਮਤ ਨਹੀਂ ਕਰਦਾ। ਅਜੈ ਵੀ ਥੋੜ੍ਹੀ ਹਿੰਮਤ ਦਿਖਾ ਕੇ ਫਿਲਮ ਨੂੰ ਛੋਟੀ ਕਰਦੇ ਤਾਂ ਪ੍ਰਭਾਵ ਵਧ ਜਾਂਦਾ। ਅਜੈ ਨੇ ਦ੍ਰਿਸ਼ਾਂ ਨੂੰ ਵੀ ਬਹੁਤ ਲੰਬਾ ਰੱਖਿਆ ਹੈ।

ਪਿਯਾ ਦੀ ਬਿਮਾਰੀ ਦੇ ਕੁਝ ਲੱਛਣ ਉਹਨਾਂ ਨੇ ਸ਼ੁਰੂਆਤੀ ਘੰਟੇ ਵਿੱਚ ਦੱਸੇ ਸਨ, ਪਿਯਾ ਵੋਡਕਾ ਦੀ ਥਾਂ ਟੇਕਿਲਾ ਲੈ ਆਉਂਦੀ ਹੈ ਅਤੇ ਸਾਲਸਾ ਸਿੱਖਣ ਲਈ ਛੇ ਵਜੇ ਦੀ ਥਾਂ ਸੱਤ ਵਜੇ ਆਉਂਦੀ ਹੈ। ਇਹਨਾਂ ਦ੍ਰਿਸ਼ਾਂ ਦਾ ਮਹੱਤਵ ਉਸ ਸਮੇਂ ਪਤਾ ਲੱਗਦਾ ਹੈ ਜਦੋਂ ਪਿਯਾ ਦੀ ਬਿਮਾਰੀ ਦਾ ਰਾਜ ਖੁੱਲ੍ਹਦਾ ਹੈ।

ਅਜੈ ਦੇਵਗਨ ਦਾ ਅਭਿਨੇ ਚੰਗਾ ਹੈ, ਪਰ ਲੁਕ ਬਹੁਤ ਖਰਾਬ ਹੈ। ਉਹ ਬਹੁਰ ਕਮਜੋਰ ਅਤੇ ਵੱਡੀ ਉਮਰ ਦੇ ਨਜ਼ਰ ਆਏ। ਅਜੈ ਨੇ ਫਿਲਮ ਵਿੱਚ ਜੋ ਕੱਪੜੇ ਪਾਏ ਹਨ ਉਹ ਕਿਸੇ ਵੀ ਲਿਹਾਜ ਨਾਲ ਠੀਕ ਨਹੀਂ ਹਨ।

ਹਮੇਸ਼ਾ ਦੀ ਤਰ੍ਹਾਂ ਕਾਜੋਲ ਦਾ ਅਭਿਨੇ ਸਭ ਤੋਂ ਵਧੀਆ ਹੈ। ਅਜੇ ਵੀ ਉਹ ਇੱਕ ਦਮ ਤਰੋਤਾਜਾ ਲੱਗਦੀ ਹੈ। ਅਜੈ ਦੇ ਦੋਸਤ ਦੇ ਰੂਪ ਵਿੱਚ ਕਰਨ ਖੰਨਾ, ਸੁਮਿਤ ਰਾਘਵਨ, ਈਸ਼ਾ ਸ਼ਰਾਵਣੀ ਅਤੇ ਦਿਵਿਆ ਦੱਤਾ ਨੇ ਆਪਣੀ ਭੂਮਿਕਾ ਦੇ ਨਾਲ ਨਿਆਂ ਕੀਤਾ ਹੈ।

ਅਸੀਮ ਬਜਾਜ ਨੇ ਪੂਰੀ ਫਿਲਮ ਵਿੱਚ ਕਲੋਜ ਅੱਪ ਦਾ ਹੱਦ ਤੋਂ ਜਿਆਦਾ ਪ੍ਰ੍ਯੋਗ ਕੀਤਾ ਹੈ। ਘੱਟ ਤੋਂ ਘੱਟ ਅਜੈ ਦੇਵਗਨ ਦੇ ਕਲੋਜ ਅੱਪ ਘੱਟ ਲਏ ਜਾਣੇ ਸਨ, ਕਿਉਂਕਿ ਉਹ ਉਹਨਾਂ ਦ੍ਰਿਸ਼ਾਂ ਵਿੱਚ ਬਹੁਤ ਬੁਰੇ ਦਿਖਾਈ ਦਿੰਦੇ ਹਨ। ਅਸ਼ਵਨੀ ਧੀਰ ਦੇ ਡਾਇਲਾਗ ਅਰਥਪੂਰਣ ਹਨ।

PRPR
ਵਿਸ਼ਾਲ ਭਾਰਦਵਾਜ ਦਾ ਸੰਗੀਤ ਇਸ ਫਿਲਮ ਦਾ ਨਿਰਾਸ਼ਾਜਨਕ ਪਹਿਲੂ ਹੈ। ਇੱਕ ਵੀ ਗਾਣਾ ਰਾਹਤ ਨਹੀਂ ਪਹੁੰਚਾਉਂਦਾ। ਕਾਜੋਲ ਤੇ ਫਿਲਮਾਇਆ ਗਿਆ 'ਸੈਯਾ' ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਗੀਤ ਕਿਸੇ ਵੀ ਤਰ੍ਹਾਂ ਨਾਲ ਇਸ ਫਿਲਮ ਵਿੱਚ ਫਿਟ ਨਹੀਂ ਬੈਠਦਾ ਹੈ। ਮੋਂਟੀ ਸ਼ਰਮਾ ਦਾ ਬੈਕਗ੍ਰਾਉਂਡ ਸੰਗੀਤ ਚੰਗਾ ਹੈ।

ਕੁੱਲ ਮਿਲਾ ਕੇ 'ਯੂ, ਮੀ ਔਰ ਹਮ' ਉਹਨਾਂ ਦਰਸ਼ਕਾਂ ਨੂੰ ਪਸੰਦ ਆਵੇਗੀ, ਜੋ ਪੂਰੇ ਧੀਰਜ ਨਾਲ ਭਾਵਨਾਤਮਿਕ ਫਿਲਮਾਂ ਦੇਖਣਾ ਪਸੰਦ ਕਰਦੇ ਹਨ।
ਹੋਰ ਵੀ
ਖੁਦਾ ਕੇ ਲਿਏ : ਆਧੁਨਿਕ ਮੁਸਲਮਾਨ ਦੀ ਦਾਸਤਾਨ
'ਸੌਰਯ' ਦੇ ਮਾਇਨੇ
ਵਨ ਟੂ ਥ੍ਰੀ : ਨਾਮ ਦਾ ਚੱਕਰ
ਰੇਸ
26 ਜੁਲਾਈ ਐਟ ਬਰਿਸਤਾ
ਬਲੈਕ ਐਂਡ ਵ੍ਹਾਈਟ : ਥੋੜ੍ਹੀ ਬਲੈਕ, ਥੋੜ੍ਹੀ ਵ੍ਹਾਈਟ